Site icon Dainik Savera Punjab

‘ਰਾਹਾ ਛੋਟੀ ਵਕੀਲ ਬਣੇਗੀ’ ਆਲੀਆ ਭੱਟ ਨੇ ਚਿੱਠੀ ਰਾਹੀਂ ਸਾਂਝੇ ਕੀਤੇ ਸੁਪਨੇ

ਨੈਸ਼ਨਲ ਡੈਸਕ:  ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ 2022 ਵਿੱਚ ਆਪਣੇ ਲੰਬੇ ਸਮੇਂ ਦੇ ਸਾਥੀ ਰਣਬੀਰ ਕਪੂਰ ਨਾਲ ਵਿਆਹ ਕੀਤਾ ਸੀ ਅਤੇ ਉਸੇ ਸਾਲ ਉਹ ਮਾਂ ਵੀ ਬਣੀ। ਉਨ੍ਹਾਂ ਦੀ ਧੀ ਰਾਹਾ ਦੇ ਜਨਮ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵਾਂ ਚੈਪਟਰ ਸ਼ੁਰੂ ਹੋਇਆ। ਹਾਲ ਹੀ ਵਿੱਚ ਆਲੀਆ ਨੇ ਇੱਕ ਖਾਸ ਚਿੱਠੀ ਆਪਣੇ ਛੋਟੇ ਉਮਰ ਵਾਲੇ ਰੂਪ ਨੂੰ ਲਿਖੀ ਜੋ ਕਿ ਉਨ੍ਹਾਂ ਨੇ Esquire India ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ।

ਆਲੀਆ ਨੇ ਚਿੱਠੀ ਵਿੱਚ ਲਿਖਿਆ, “ਪਿਆਰੀ ਛੋਟੀ ਆਲੀਆ, ਸਕੂਲ ਦੇ ਉਸ ਲੜਕੇ ਲਈ ਰੋਣ ਦੀ ਕੋਈ ਲੋੜ ਨਹੀਂ। ਇੱਕ ਦਿਨ ਤੂੰ ਦੁਨੀਆ ਦੇ ਸਭ ਤੋਂ ਵਧੀਆ ਲੜਕੇ ਨੂੰ ਮਿਲੇਗੀ। ਜਿਸ ਉੱਤੇ ਤੈਨੂੰ ਹਮੇਸ਼ਾ ਤੋਂ ਚੁੱਪ ਚਾਪ ਕਰਸ਼ ਸੀ, ਉਹ ਤੈਨੂੰ ਪਿਆਰ ਕਰੇਗਾ ਇੱਜ਼ਤ ਦੇਵੇਗਾ ਤੇਰੇ ਲਈ ਸੁਰੱਖਿਅਤ ਥਾਂ ਬਣੇਗਾ। ਉਹ ਤੇਰਾ ਸਭ ਤੋਂ ਵਧੀਆ ਦੋਸਤ ਹੋਵੇਗਾ ਅਤੇ ਤੇਰੇ ਦਿਲ ਦੀ ਹਰ ਗੱਲ ਸਮਝੇਗਾ।”

ਬਕਾਇਆ ਰਕਮ ਨਾ ਭਰਨ ਵਾਲਿਆਂ ‘ਤੇ ਨਿਗਮ ਦੀ ਸਖ਼ਤ ਕਾਰਵਾਈ : ਕਈ ਪਾਣੀ ਕਨੈਕਸ਼ਨ ਹੋਏ ਬੰਦ

ਆਲੀਆ ਭੱਟ ਨੇ ਹਾਲ ਹੀ ਵਿੱਚ ਆਪਣੀ ਛੋਟੀ ਉਮਰ ਵਾਲੀ ਆਲੀਆ ਨੂੰ ਇੱਕ ਭਾਵੁਕ ਚਿੱਠੀ ਲਿਖੀ ਜਿਸ ਵਿੱਚ ਉਸਨੇ ਆਪਣੀ ਜ਼ਿੰਦਗੀ ਦੇ ਅਹੰਮ ਪਲਾਂ ਨੂੰ ਯਾਦ ਕਰਦਿਆਂ ਕਈ ਖਾਸ ਗੱਲਾਂ ਸਾਂਝੀਆਂ ਕੀਤੀਆਂ। ਆਲੀਆ ਨੇ ਦੱਸਿਆ ਕਿ ਉਸਦੀ ਧੀ ਰਾਹਾ ਉਸ ਦੀ ਛੋਟੀ ਵਰਜਨ ਹੈ ਅਤੇ ਮਾਂ ਬਣਨ ਦਾ ਅਨੁਭਵ ਉਸ ਲਈ ਬੇਹੱਦ ਖਾਸ ਅਤੇ ਦਿਲ ਨੂੰ ਛੂਹਣ ਵਾਲਾ ਰਿਹਾ।

ਉਸਨੇ ਲਿਖਿਆ ਕਿ “ਤੂੰ ਇੱਕ ਦਿਨ ਮਾਂ ਬਣੇਗੀ ਤੇ ਤੇਰਾ ਦਿਲ ਇੰਨਾ ਵਧੇਗਾ ਕਿ ਤੂੰ ਕਦੇ ਸੋਚਿਆ ਵੀ ਨਹੀਂ ਹੋਵੇਗਾ। ਤੇਰੀ ਧੀ ਦੁਨੀਆ ਦੀ ਸਭ ਤੋਂ ਸੋਹਣੀ ਹੋਵੇਗੀ। ਉਹ ਛੋਟੀ ਵਕੀਲ ਬਣੇਗੀ ਇਸ ਲਈ ਤਿਆਰੀ ਕਰ ਲੈ।” ਇਹ ਲਾਈਨਾਂ ਨਾ ਸਿਰਫ਼ ਮਾਂ-ਧੀ ਦੇ ਰਿਸ਼ਤੇ ਦੀ ਗਹਿਰਾਈ ਨੂੰ ਦਰਸਾਉਂਦੀਆਂ ਹਨ ਸਗੋਂ ਇੱਕ ਮਾਂ ਦੇ ਸੁਪਨੇ ਅਤੇ ਉਮੀਦਾਂ ਨੂੰ ਵੀ ਬਿਆਨ ਕਰਦੀਆਂ ਹਨ।

ਫਿਰੋਜ਼ਪੁਰ ‘ਚ ਨਸ਼ਾ ਵਿਰੁੱਧ ਵੱਡੀ ਕਾਰਵਾਈ ਸਾਢੇ ਪੰਜ ਕਿਲੋ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ

ਆਲੀਆ ਨੇ ਆਪਣੀ ਮਾਂ ਸੋਨੀ ਰਾਜਦਾਨ ਅਤੇ ਭੈਣ ਲਈ ਵੀ ਪਿਆਰ ਵਧਾਉਣ ਦੀ ਸਲਾਹ ਦਿੱਤੀ ਅਤੇ ਆਪਣੇ ਸੁਪਨਿਆਂ ਨੂੰ ਕਦੇ ਨਾ ਛੱਡਣ ਦੀ ਹੌਂਸਲਾ ਅਫਜ਼ਾਈ ਕੀਤੀ।

ਇਹ ਚਿੱਠੀ ਪੜ੍ਹ ਕੇ ਆਲੀਆ ਦੀ ਮਾਂ ਸੋਨੀ ਰਾਜਦਾਨ ਭਾਵੁਕ ਹੋ ਗਈ ਅਤੇ ਕਿਹਾ, “ਬਹੁਤ ਸੋਹਣਾ ਲਿਖਿਆ ਆਲੀਆ… ਇਹ ਬੇਹੱਦ ਖੂਬਸੂਰਤ ਹੈ।” ਫੈਨਜ਼ ਨੇ ਵੀ ਇਸ ਚਿੱਠੀ ਨੂੰ ਦਿਲ ਨੂੰ ਛੂਹਣ ਵਾਲਾ ਅਤੇ ਪ੍ਰੇਰਣਾਦਾਇਕ ਦੱਸਿਆ।

ਆਲੀਆ ਅਤੇ ਰਣਬੀਰ ਦੀ ਮੁਲਾਕਾਤ 2018 ਵਿੱਚ ਆਨੰਦ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਦੌਰਾਨ ਹੋਈ ਸੀ। ਕੁਝ ਸਾਲਾਂ ਦੀ ਦੋਸਤੀ ਤੋਂ ਬਾਅਦ ਦੋਹਾਂ ਨੇ ਅਪ੍ਰੈਲ 2022 ਵਿੱਚ ਵਿਆਹ ਕਰ ਲਿਆ ਅਤੇ ਉਸੇ ਸਾਲ ਉਹਨਾਂ ਦੀ ਧੀ ਰਾਹਾ ਦਾ ਜਨਮ ਹੋਇਆ। ਹੁਣ ਇਹ ਜੋੜਾ ਫਿਰ ਇਕੱਠੇ ਸੰજય ਲੀਲਾ ਭਾਂਸਾਲੀ ਦੀ ਆਉਣ ਵਾਲੀ ਫਿਲਮ Love & War ਵਿੱਚ ਨਜ਼ਰ ਆਵੇਗਾ ਜਿਸ ਵਿੱਚ ਵਿਕੀ ਕੌਸ਼ਲ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ।

alia-bhatt-shares-raah

Exit mobile version