Site icon Dainik Savera Punjab

ਬਕਾਇਆ ਰਕਮ ਨਾ ਭਰਨ ਵਾਲਿਆਂ ‘ਤੇ ਨਿਗਮ ਦੀ ਸਖ਼ਤ ਕਾਰਵਾਈ : ਕਈ ਪਾਣੀ ਕਨੈਕਸ਼ਨ ਹੋਏ ਬੰਦ

ਪੰਜਾਬ ਡੈਸਕ:  ਜਲੰਧਰ ਨਗਰ ਨਿਗਮ ਵੱਲੋਂ ਸੰਜੈ ਗਾਂਧੀ ਨਗਰ ਖੇਤਰ ਵਿੱਚ ਪਾਣੀ ਦੇ ਬਕਾਇਆ ਰੇਟਾਂ ਦੀ ਵਸੂਲੀ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਹ ਮੁਹਿੰਮ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਦੇ ਹੁਕਮਾਂ ਅਧੀਨ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਦੀ ਅਗਵਾਈ ਹੇਠ ਚਲਾਈ ਗਈ। ਮੁਹਿੰਮ ਦੌਰਾਨ ਜਿਨ੍ਹਾਂ ਉਪਭੋਗਤਾਵਾਂ ਨੇ ਬਕਾਇਆ ਰਕਮ ਜਮ੍ਹਾਂ ਨਹੀਂ ਕਰਵਾਈ, ਉਨ੍ਹਾਂ ਦੇ ਪਾਣੀ ਦੇ ਕਨੈਕਸ਼ਨ ਤੁਰੰਤ ਕੱਟ ਦਿੱਤੇ ਗਏ।

ਫਿਰੋਜ਼ਪੁਰ ‘ਚ ਨਸ਼ਾ ਵਿਰੁੱਧ ਵੱਡੀ ਕਾਰਵਾਈ ਸਾਢੇ ਪੰਜ ਕਿਲੋ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ

ਇਸ ਕਾਰਵਾਈ ਵਿੱਚ ਫਲਾਇੰਗ ਸਕਵਾਡ, ਐਸਟੇਟ ਅਫਸਰ ਅਤੇ ਮੁੱਖ ਟੈਕਸ ਕਲੈਕਟਰ ਅਸ਼ਵਨੀ ਗਿੱਲ, ਵਾਟਰ ਰੇਟ ਦੇ ਸੁਪਰਡੈਂਡੈਂਟ ਹਰਪ੍ਰੀਤ ਵਾਲੀਆ ਅਤੇ ਖੇਤਰੀ ਇੰਸਪੈਕਟਰ ਰਜਿੰਦਰ ਵਿਰਦੀ ਨੇ ਸਰਗਰਮ ਭੂਮਿਕਾ ਨਿਭਾਈ। ਮੌਕੇ ‘ਤੇ ਹੀ ਕੁਝ ਉਪਭੋਗਤਾਵਾਂ ਨੇ ਆਪਣੀ ਬਕਾਇਆ ਰਕਮ ਜਮ੍ਹਾਂ ਕਰਵਾਈ ਜਿਸ ਰਾਹੀਂ ਨਿਗਮ ਨੇ ₹1,66,000 ਦੀ ਰਿਕਵਰੀ ਕੀਤੀ। ਜਿਨ੍ਹਾਂ ਨੇ ਰਕਮ ਨਹੀਂ ਦਿੱਤੀ ਉਨ੍ਹਾਂ ਵਿੱਚੋਂ ਚਾਰ ਉਪਭੋਗਤਾਵਾਂ ਦੇ ਪਾਣੀ ਦੇ ਕਨੈਕਸ਼ਨ ਕੱਟ ਦਿੱਤੇ ਗਏ।

 

ਸਰਪੰਚੀ ਦੀ ਖਾਤਰ ਪਿਤਾ ਬਣਿਆ ਕਾਤਲ ਧੀ ਨੂੰ ਨਹਿਰ ‘ਚ ਧੱਕਿਆ

ਇਸੇ ਦੌਰਾਨ ਭਗਤ ਸਿੰਘ ਚੌਕ ਵਿਖੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦਾ ਪਾਣੀ ਕਨੈਕਸ਼ਨ ਵੀ ਬਕਾਇਆ ਰਕਮ ਜਮ੍ਹਾਂ ਨਾ ਹੋਣ ਕਾਰਨ ਕੱਟ ਦਿੱਤਾ ਗਿਆ ਸੀ ਪਰ ਬਿਲਡਿੰਗ ਮਾਲਕ ਵੱਲੋਂ ਰਕਮ ਜਮ੍ਹਾਂ ਕਰਵਾਉਣ ਉਪਰੰਤ ਇਹ ਸੇਵਾ ਮੁੜ ਚਾਲੂ ਕਰ ਦਿੱਤੀ ਗਈ।

ਨਿਗਮ ਦੀ ਟੀਮ ਨੇ 120 ਫੁੱਟ ਰੋਡ ਅਤੇ ਕਪੂਰਥਲਾ ਰੋਡ ਖੇਤਰ ਵਿੱਚ ਪੰਜ ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀਆਂ ਜਾਇਦਾਦਾਂ ਨੂੰ ਵੀ ਸੀਲ ਕੀਤਾ। ਸੁਪਰਡੈਂਡੈਂਟ ਮਹੀਪ ਸਰੀਨ ਅਤੇ ਰਾਜੀਵ ਰਿਸ਼ੀ ਨੇ ਦੱਸਿਆ ਕਿ ਮੇਅਰ ਅਤੇ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਅਗਲੇ ਦਿਨਾਂ ਵਿੱਚ ਵੀ ਇਹ ਕਾਰਵਾਈ ਜਾਰੀ ਰਹੇਗੀ ਕਿਉਂਕਿ ਨਿਗਮ ਕੋਲ ਹੁਣ ਸਾਰੇ ਡਿਫਾਲਟਰਾਂ ਦੀ ਪੂਰੀ ਜਾਣਕਾਰੀ ਮੌਜੂਦ ਹੈ ਅਤੇ ਕਾਰਵਾਈ ਦੀ ਰਿਪੋਰਟ ਚੰਡੀਗੜ੍ਹ ਭੇਜੀ ਜਾ ਰਹੀ ਹੈ।

ਪੰਜਾਬ ਦੇ ਕਈ ਇਲਾਕਿਆਂ ‘ਚ 3 ਤੋਂ 7 ਫਰਵਰੀ ਤੱਕ ਬਿਜਲੀ ਰਹੇਗੀ ਬੰਦ

WATER CONNECTION CUT

ਇਹ ਮੁਹਿੰਮ ਨਗਰ ਨਿਗਮ ਵੱਲੋਂ ਬਕਾਇਆ ਰਕਮ ਦੀ ਵਸੂਲੀ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਵੱਲ ਇੱਕ ਢ੍ਰਿੜ਼ ਕਦਮ ਹੈ।

Exit mobile version