Site icon Dainik Savera Punjab

ਅਕਾਲ ਤਖ਼ਤ ਦਾ ਸਖ਼ਤ ਫੈਸਲਾ CM ਮਾਨ ਤਲਬ ਹੋਣ: ਮੰਤਰੀ ਸੌਂਧ ਨੰਗੇ ਪੈਰ ਹਾਜ਼ਰ ਵਿਵਾਦ ਨਾਲ ਤਣਾਅ ਵਧਿਆ

akal-takht-summons-cm-bhagwant-mann-minister

akal-takht-summons-cm-bhagwant-mann-minister

ਪੰਜਾਬ ਡੈਕਸ: ਪੰਜਾਬ ਦੇ ਕੈਬਿਨੇਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਸੋਮਵਾਰ ਨੂੰ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ ’ਤੇ ਤਸਵੀਰ ਵਿਵਾਦ ਸਬੰਧੀ ਸਪਸ਼ਟੀਕਰਨ ਲਈ ਹਾਜ਼ਰ ਹੋਏ। ਨੰਗੇ ਪੈਰ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੇ ਉਹ ਮੱਥਾ ਟੇਕਣ ਪਹੁੰਚੇ ਅਤੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਉਹਨਾਂ ਲਈ ਸਿਰ ਮੱਥੇ ਹੈ।

ਇਸੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਤਲਬ ਕੀਤਾ ਹੈ। ਮੁੱਖ ਮੰਤਰੀ ਨੂੰ 15 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: 25 ਸਾਲ ਬਾਅਦ ਵਾਪਸੀ ਕਰੇਗੀ ‘ਨਾਇਕ’ ਅਨਿਲ ਕਪੂਰ ਮੁੜ ਨਜ਼ਰ ਆਉਣਗੇ ਮੁੱਖ ਭੂਮਿਕਾ ਵਿੱਚ…

ਸਰਕਾਰ ਵਿਰੁੱਧ ਸਖ਼ਤ ਫੈਸਲਾ ਲੈਣ ਦੀ ਸੰਭਾਵਨਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨਾਲ ਜੁੜੇ ਗੰਭੀਰ ਮਾਮਲੇ ਨੂੰ ਲੈ ਕੇ 5 ਜਨਵਰੀ ਨੂੰ ਤਖ਼ਤਾਂ ਦੇ ਪੰਜ ਸਿੰਘ ਸਾਹਿਬਾਨ ਦੀ ਮਹੱਤਵਪੂਰਨ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਪਾਵਨ ਸਰੂਪ ਪ੍ਰਕਰਨ ’ਤੇ ਵਿਸਥਾਰ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੀ ਕਥਿਤ ਦਖ਼ਲਅੰਦਾਜ਼ੀ ’ਤੇ ਕੜਾ ਰੁਖ ਅਪਣਾਉਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਸਿੰਘ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਸਿੱਖ ਸੰਸਥਾਵਾਂ ਨੂੰ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਜਾਂ ਤੁਰੰਤ ਪੰਥਕ ਸੰਸਥਾਵਾਂ ਦੀ ਸਾਂਝੀ ਬੈਠਕ ਬੁਲਾਉਣ ਦੇ ਹੁਕਮ ਦੇ ਸਕਦੇ ਹਨ। ਐਸਜੀਪੀਸੀ ਪਹਿਲਾਂ ਹੀ ਸਰਕਾਰ ’ਤੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦੇ ਦੋਸ਼ ਲਗਾਉਂਦੀ ਰਹੀ ਹੈ।

ਇਹ ਵੀ ਪੜ੍ਹੋ: ਮੋਦੀ ਸਰਕਾਰ ਦਾ ਡਿਜੀਟਲ ਕਦਮ ਹੁਣ ਘਰ ਬੈਠੇ ਵਟਸਐਪ ਰਾਹੀਂ ਮਿਲੇਗੀ ਮੁਫ਼ਤ ਕਾਨੂੰਨੀ ਮਦਦ ‘ਨਿਆਂ ਸੇਤੂ’ ਸੇਵਾ ਸ਼ੁਰੂ

ਮੰਤਰੀ ਸੌਂਧ ਦੀ ਪੇਸ਼ੀ ਵੀ ਐਜੰਡੇ ਵਿੱਚ
ਇਹ ਬੈਠਕ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਗਿਆ ਹੈ। ਉਨ੍ਹਾਂ ’ਤੇ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੇ ਮੌਕੇ ’ਤੇ ਗੁਰੂ ਸਾਹਿਬ ਨਾਲ ਸੰਬੰਧਿਤ ਆਪਤਿਜਨਕ ਹੋਰਡਿੰਗਜ਼ ਲਗਾਉਣ ਦੇ ਦੋਸ਼ ਹਨ। ਸਿੰਘ ਸਾਹਿਬਾਨ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦੇਣਗੇ ਅਤੇ ਜੇਕਰ ਸੰਤੋਸ਼ਜਨਕ ਜਵਾਬ ਨਾ ਮਿਲਿਆ ਤਾਂ ਧਾਰਮਿਕ ਸਜ਼ਾ ਸੁਣਾਈ ਜਾ ਸਕਦੀ ਹੈ।

ਸੀਕੇਡੀ ਪ੍ਰਧਾਨ ਨੂੰ ਵੀ ਬੁਲਾਵਾ
ਇਸੇ ਦਿਨ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਵੀ ਸਿੰਘ ਸਾਹਿਬਾਨ ਦੇ ਸਾਹਮਣੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਤੋਂ ਸੰਗਠਨ ਦੇ ਅੰਮ੍ਰਿਤਧਾਰੀ ਅਤੇ ਗੈਰ ਅੰਮ੍ਰਿਤਧਾਰੀ ਮੈਂਬਰਾਂ ਦੀ ਸੂਚੀ ਪੇਸ਼ ਕਰਨ ਲਈ ਕਿਹਾ ਗਿਆ ਹੈ। ਪੰਥਕ ਅਤੇ ਧਾਰਮਿਕ ਹਲਕਿਆਂ ਵਿੱਚ ਇਸ ਬੈਠਕ ਨੂੰ ਲੈ ਕੇ ਖਾਸਾ ਉਤਸ਼ਾਹ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਦਿਨ ਹੋਣ ਵਾਲੇ ਫੈਸਲੇ ਸਰਕਾਰ ਅਤੇ ਪੰਥਕ ਸੰਸਥਾਵਾਂ ਦੇ ਰਿਸ਼ਤਿਆਂ ਦੀ ਦਿਸ਼ਾ ਤੈਅ ਕਰਨਗੇ।

akal-takht-summons-cm-bhagwant-mann-minister
Exit mobile version