ਪੰਜਾਬ ਡੈਸਕ (ਦੈਨਿਕ ਸਵੇਰਾ): ਆਉਣ ਵਾਲੇ ਮਹੀਨਿਆਂ ਵਿੱਚ ਜੇ ਤੁਸੀਂ ਹਵਾਈ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤਬਦੀਲੀ ਤੁਹਾਡੇ ਲਈ ਮਹੱਤਵ ਰੱਖਦੀ ਹੈ। ਰਨਵੇਅ ਦੀ ਮੁਰੰਮਤ ਕਾਰਨ ਜੋਧਪੁਰ, ਸ਼੍ਰੀਨਗਰ, ਪੁਣੇ ਅਤੇ ਪੰਜਾਬ ਦੇ ਆਦਮਪੁਰ ਏਅਰਬੇਸ ਸਮੇਤ ਚਾਰ ਮੁੱਖ ਹਵਾਈ ਅੱਡਿਆਂ ’ਤੇ ਉਡਾਣਾਂ ਅਸਥਾਈ ਤੌਰ ’ਤੇ ਰੁਕਣਗੀਆਂ।
ਭਾਰਤੀ ਹਵਾਈ ਸੈਨਾ ਨੇ ਇਨ੍ਹਾਂ ਸਥਾਨਾਂ ’ਤੇ ਰਨਵੇਅ ਨੂੰ ਪੜਾਅਵਾਰ ਨਵੇਂ ਸਿਰੇ ਤੋਂ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
Gurdaspur ਸਰਹੱਦ ’ਤੇ BSF ਦੀ ਵੱਡੀ ਕਾਰਵਾਈ: ਡਰੋਨ ਖੇਪ ਚੁੱਕਣ ਆਏ ਤਿੰਨ ਤਸਕਰ ਕਾਬੂ
ਆਦਮਪੁਰ ਏਅਰਬੇਸ ਸਭ ਤੋਂ ਲੰਬੇ ਸਮੇਂ ਲਈ ਬੰਦ ਰਹੇਗਾ। ਜਲੰਧਰ ਨੇੜਲੇ ਇਸ ਹਵਾਈ ਅੱਡੇ ’ਤੇ ਲਗਭਗ ਅੱਠ ਮਹੀਨਿਆਂ ਤੱਕ ਉਡਾਣਾਂ ਰੁਕਣ ਦੀ ਸੰਭਾਵਨਾ ਹੈ, ਜੋ ਚਾਰਾਂ ਵਿੱਚੋਂ ਸਭ ਤੋਂ ਵੱਡੀ ਬੰਦੀ ਹੋਵੇਗੀ।
ਜੋਧਪੁਰ ਹਵਾਈ ਅੱਡੇ ’ਤੇ 29 ਮਾਰਚ ਤੋਂ 27 ਅਪ੍ਰੈਲ ਤੱਕ ਸਾਰੀਆਂ ਉਡਾਣਾਂ ਪੂਰੀ ਤਰ੍ਹਾਂ ਰੋਕ ਦਿੱਤੀਆਂ ਜਾਣਗੀਆਂ। ਇਸ ਕਾਰਨ ਇੰਡੀਗੋ ਅਤੇ ਏਅਰ ਇੰਡੀਆ ਨੇ 28 ਮਾਰਚ ਤੋਂ ਬਾਅਦ ਦੀਆਂ ਬੁਕਿੰਗਾਂ ਅਸਥਾਈ ਤੌਰ ’ਤੇ ਬੰਦ ਕਰ ਦਿੱਤੀਆਂ ਹਨ। ਸ਼੍ਰੀਨਗਰ ਵਿੱਚ ਅਗਸਤ ਤੋਂ ਅਕਤੂਬਰ ਦੇ ਮੱਧ ਤੱਕ ਹਰ ਵੀਕਐਂਡ ਉਡਾਣਾਂ ਪ੍ਰਭਾਵਿਤ ਰਹਿਣਗੀਆਂ, ਜਦਕਿ 16 ਅਕਤੂਬਰ ਤੋਂ 5 ਨਵੰਬਰ ਤੱਕ ਹਵਾਈ ਅੱਡਾ ਪੂਰੀ ਤਰ੍ਹਾਂ ਬੰਦ ਰਹੇਗਾ। ਪੁਣੇ ਹਵਾਈ ਅੱਡੇ ’ਤੇ ਵੀ ਰਨਵੇਅ ਮੁਰੰਮਤ ਦੀ ਯੋਜਨਾ ਤਿਆਰ ਹੈ, ਪਰ ਇਸ ਸੰਬੰਧੀ ਅਧਿਕਾਰਤ ਤਰੀਕਾਂ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ।
ਹਰਿਆਣਾ: ਨਵਰਾਤਰੇ ਦੇ ਪਹਿਲੇ ਦਿਨ ਕੱਟੂ ਦਾ ਆਟਾ ਖਾ ਕੇ 25 ਤੋਂ ਵੱਧ ਲੋਕ ਬਿਮਾਰ
ਇਹ ਹਵਾਈ ਅੱਡੇ ਨਾਗਰਿਕ ਯਾਤਰਾ ਦੇ ਨਾਲ‑ਨਾਲ ਫੌਜੀ ਕਾਰਵਾਈਆਂ ਲਈ ਵੀ ਬਹੁਤ ਮਹੱਤਵਪੂਰਨ ਹਨ। ਫਾਈਟਰ ਜੈੱਟਸ ਅਤੇ ਰੱਖਿਆ ਉਡਾਣਾਂ ਦੀ ਸੁਰੱਖਿਆ ਲਈ ਰਨਵੇਅ ਨੂੰ ਉੱਚ ਮਿਆਰ ’ਤੇ ਰੱਖਣਾ ਜ਼ਰੂਰੀ ਹੁੰਦਾ ਹੈ, ਇਸ ਲਈ ਇਹ ਮੁਰੰਮਤ ਕੰਮ ਲਾਜ਼ਮੀ ਮੰਨਿਆ ਜਾ ਰਿਹਾ ਹੈ।
ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਡਾਣਾਂ ਵਿੱਚ ਹੋ ਰਹੇ ਬਦਲਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਹਵਾਈ ਅੱਡੇ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਦੀ ਸਥਿਤੀ ਜ਼ਰੂਰ ਚੈੱਕ ਕਰ ਲੈਣ। ਸਰਕਾਰ ਵੱਲੋਂ ਇਸ ਸਬੰਧੀ ਨੋਟਮ ਵੀ ਜਾਰੀ ਕੀਤੇ ਜਾ ਚੁੱਕੇ ਹਨ।