
ਇੰਟਰਨੈਸ਼ਨਲ ਡੈਸਕ : ਤੁਰਕੀ ਹਵਾਈ ਸੈਨਾ ਦਾ ਇੱਕ ਐਫ-16 ਲੜਾਕੂ ਜਹਾਜ਼ ਬੁੱਧਵਾਰ ਸਵੇਰੇ ਬਾਲੀਕੇਸਿਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਰੱਖਿਆ ਮੰਤਰਾਲੇ ਤੋਂ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ, ਪਾਇਲਟ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ।
A Turkish F-16 reportedly went down during a mission in northwestern Turkey, killing the pilot.
— Brandon Straka #WalkAway (@BrandonStraka) February 25, 2026
The crash comes at a volatile moment as Middle East tensions escalate. pic.twitter.com/dhb4ULaLVf
ਗਾਜ਼ੀਆਬਾਦ : ਸਕੂਲ ‘ਚ ਵੜਿਆ ਤੇਂਦੂਆ…, CCTV ‘ਚ ਕੈਦ ਹੋਈ ਘਟਨਾ ; ਮੌਕੇ ‘ਤੇ ਪਹੁੰਚੀ ਜੰਗਲਾਤ ਵਿਭਾਗ ਦੀ ਟੀਮ
ਇਹ ਹਾਦਸਾ ਬਰਸਾ-ਇਜ਼ਮੀਰ ਹਾਈਵੇਅ ਦੇ ਨੇੜੇ ਵਾਪਰਿਆ। ਸੂਚਨਾ ਮਿਲਣ ‘ਤੇ ਐਂਬੂਲੈਂਸਾਂ ਅਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਵੀਡੀਓ ਫੁਟੇਜ ਵਿੱਚ ਘਟਨਾ ਸਥਾਨ ‘ਤੇ ਮਲਬਾ ਖਿੰਡਿਆ ਹੋਇਆ ਅਤੇ ਲੋਕ ਘਟਨਾ ਸਥਾਨ ਵੱਲ ਭੱਜਦੇ ਦਿਖਾਈ ਦਿੱਤੇ। ਸ਼ਹਿਰ ਦੇ ਗਵਰਨਰ ਇਸਮਾਈਲ ਉਸਤਾਓਗਲੂ ਨੇ ਕਿਹਾ ਕਿ ਬਾਲੀਕੇਸਿਰ 9ਵੇਂ ਮੇਨ ਜੈੱਟ ਬੇਸ ਕਮਾਂਡ ਸਕੁਐਡਰਨ ਨਾਲ ਸਬੰਧਤ ਐਫ-16, ਰਾਤ 00:50 ਵਜੇ ਦੇ ਕਰੀਬ ਇੱਕ ਮਿਸ਼ਨ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਪਾਇਲਟ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ।
Galaxy Unpacked : 200MP ਕੈਮਰੇ ਦੇ ਨਾਲ ਅੱਜ ਰਾਤ ਲਾਂਚ ਹੋਵੇਗਾ ਸਭ ਤੋਂ ਪਾਵਰਫੁੱਲ AI ਸੈਮਸੰਗ Smartphone
ਜਾਂਚ ਜਾਰੀ
ਹਾਦਸੇ ਦਾ ਕਾਰਨ ਫਿਲਹਾਲ ਅਣਜਾਣ ਹੈ। ਰੱਖਿਆ ਮੰਤਰਾਲੇ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਨੇ ਜਹਾਜ਼ ਦੀ ਸੁਰੱਖਿਆ ਅਤੇ ਤਕਨੀਕੀ ਖਾਮੀਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
