skip to content

Last Updated: October 10, 2026

Dainik Savera Times Logo

ਦਿੱਲੀ ਇੱਕ ਵਾਰ ਫਿਰ ਹੋਈ ਸ਼ਰਮਸ਼ਾਰ ,ਕੂੜੀ ਤੇ Acid Attack

12 months ਪਹਿਲਾ

ਦਿੱਲੀ ਇੱਕ ਵਾਰ ਫਿਰ ਹੋਈ ਸ਼ਰਮਸ਼ਾਰ ,ਕੂੜੀ ਤੇ Acid Attack

ਦਿੱਲੀ ਦੇ ਲਕਸ਼ਮੀ ਬਾਈ ਕਾਲਜ ਪੜ ਰਹੀ ਵਿਦਿਆਰਣ ‘ਤੇ ਤੇਜ਼ਾਬ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਤੋ ਅੰਦਾਜ਼ਾ ਲਗਾਇਆ
ਜਾ ਸਕਦਾ ਹੈ ਕਿ ਦਿੱਲੀ ਦੀਆ ਮਹਿਲਾਵਾਂ ਬਿਲਕੁੱਲ ਵੀ ਸੁਰੱਖਿਅਤ ਨਹੀ | ਪਹਿਲਾ ਵੀ ਸਾਨੂੰ ਅਕਸਰ ਦਿੱਲੀ ਵਿੱਚ ਇਸ ਤਰਾਂ ਦੀਆਂ ਘਟਨਾਵਾਂ ਦੇਖਨ ਨੂੰ ਮਿਲਦੀਆਂ ਰਹੀਆਂ ਹਨ |

ਇਹ ਵੀ ਪੜ੍ਹੋ – ਅਲਬਾਨੀਆ ਦੀ AI ਮੰਤਰੀ ‘ਡਾਇਲਾ’ ਹੋਈ ਗਰਭਵਤੀ , ਜਲਦੀ ਹੀ 83 AI ਬੱਚਿਆਂ ਨੂੰ ਦੇਵੇਗੀ ਜਨਮ

ਪੀੜਤ ਵਿਦਿਆਰਥਣ ਮੁਕੁੰਦਪੁਰ ਦੀ ਰਹਿਣ ਵਾਲੀ ਹੈ | ਕੁੜੀ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ ਜੋ ਕਿ ਹਰ ਰੋਜ ਦੀ ਤਰਾਂ ਕਾਲਜ ਤੋ ਘਰ ਜਾ ਰਹੀ ਸੀ | ਦਿਨ ਐਤਵਾਰ ਸਵੇਰ ਦੇ ਕਰੀਬ 11:30 ਵਜੇ ਤੇਜ਼ਾਬ ਸੁੱਟ ਕੇ ਇਸ ਘਟਨਾ ਨੂੰ ਅੰਜਾਮ ਦਿਤਾ ਗਿਆ | ਵਿਦਿਆਰਥਣ ‘ਤੇ ਤੇਜ਼ਾਬ ਹਮਲਾ ਉਸ ਦੇ ਜਾਣਕਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ। ਪੀੜਤਾ ਦੇ ਅਨੁਸਾਰ, ਜਤਿੰਦਰ ਉਸਦਾ ਪਿੱਛਾ ਕਰ ਰਿਹਾ ਸੀ ਅਤੇ ਉਨ੍ਹਾਂ ਵਿੱਚ ਲਗਭਗ ਇੱਕ ਮਹੀਨਾ ਪਹਿਲਾਂ ਗਰਮਾ-ਗਰਮ ਬਹਿਸ ਹੋਈ ਸੀ। ਜਦੋਂ ਉਹ ਕਾਲਜ ਵੱਲ ਜਾ ਰਹੀ ਸੀ, ਤਾਂ ਜਤਿੰਦਰ, ਉਸਦਾ ਇੱਕ ਜਾਣਕਾਰ ਅਤੇ ਮੁਕੁੰਦਪੁਰ ਦਾ ਰਹਿਣ ਵਾਲਾ, ਆਪਣੇ ਦੋਸਤਾਂ, ਈਸ਼ਾਨ ਅਤੇ ਅਰਮਾਨ ਨਾਲ ਮੋਟਰਸਾਈਕਲ ‘ਤੇ ਆਇਆ ਉਸ ‘ਤੇ ਤੇਜ਼ਾਬ ਸੁੱਟ ਦਿੱਤਾ। ਪੀੜਤਾ ਨੇ ਆਪਣਾ ਚਿਹਰਾ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਦੋਵੇਂ ਹੱਥ ਜ਼ਖ਼ਮੀ ਹੋ ਗਏ।

ਜ਼ਖਮੀ ਵਿਦਿਆਰਥਣ ਨੂੰ ਤੁਰੰਤ ਨੇੜਲੇ ਦੀਪ ਚੰਦ ਬੰਧੂ ਹਸਪਤਾਲ (Deep Chand Bandhu Hospital) ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ, ਉਹ ਲਗਭਗ 5% ਝੁਲਸ (5% burns) ਗਈ ਹੈ। ਦਿੱਲੀ ਚ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ |

ਇਹ ਵੀ ਪੜ੍ਹੋ – ਪੰਜਾਬ ਸਰਕਾਰ ਦੀ ਮਹੱਤਵਪੂਰਨ ਕੈਬਨਿਟ ਮੀਟਿੰਗ 28 ਅਕਤੂਬਰ ਨੂੰ, ਕਈ ਵੱਡੇ ਫੈਸਲੇ ਲੈਣ ਦੀ ਸੰਭਾਵਨਾ

ਪੀੜਤਾ ਦੇ ਬਿਆਨ ਦੇ ਆਧਾਰ ‘ਤੇ BNS ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤਰਾਂ ਦੀ ਘਟੀਆ ਹਰਕਤ ਕਰਨ ਵਾਲਿਆਂ ਨੂੰ ਜਲਦੀ ਦਿੱਲੀ ਪੁਲਿਸ ਵਲੋ ਗਿਰਫ਼ਤਾਰ ਕੀਤਾ ਜਾਵੇਗਾ |

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.