ACCIDENT IN USA : ਅਮਰੀਕਾ ਦੇ ਓਹੀਓ ਸੂਬੇ ‘ਚ ਪੁਲਿਸ ਤੋਂ ਬਚਣ ਲਈ ਪੰਜਾਬ ਦੇ ਰਹਿਣ ਵਾਲੇ ਤਰਸੇਮ ਸਿੰਘ (33) ਨੇ ਪੁਲਿਸ ਤੋਂ ਬਚਦਿਆਂ ਰੇਂਜ ਰੋਵਰ ਨੂੰ 200 ਦੀ ਸਪੀਡ ‘ਤੇ ਦੌੜਾਉਂਦੇ ਹੋਏ ਜੀਪ ਨੂੰ ਟੱਕਰ ਮਾਰ ਦਿੱਤੀ, ਜਿਸ ‘ਚ ਗਰਭਵਤੀ ਕੁੜੀ (17) ਤੇ ਉਸਦੇ ਅਣਜੰਮੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਦੋਸ਼ੀ ਨੂੰ ਇਕ ਮਿਲੀਅਨ ਡਾਲਰ (ਇੰਡੀਆ ਦਾ 9 ਕਰੋੜ) ਦਾ ਜ਼ੁਰਮਾਨਾ ਲਗਾਇਆ। ਅਗਲੀ ਸੁਣਵਾਈ 3 ਅਪ੍ਰੈਲ ਨੂੰ ਤੈਅ ਕੀਤੀ ਗਈ ਹੈ।
Kuwait Oil Tanker Damaged : UAE ਬੰਦਰਗਾਹ ਨੇੜੇ ਈਰਾਨ ਨੇ ਕੀਤਾ ਹਮਲਾ ; ਤੇਲ ਲੱਦੇ ਕੁਵੈਤੀ ਟੈਂਕਰ ਨੂੰ ਲੱਗੀ ਅੱਗ
ਕੋਰਟ ਦੇ ਫੈਸਲੇ ਤੋਂ ਬਾਅਦ ਓਹੀਓ ਪੁਲਿਸ ਨੇ ਦੱਸਿਆ ਕਿ ਹਾਦਸਾ 16 ਫਰਵਰੀ 2026 ਦੀ ਰਾਤ ਕਰੀਬ 8 ਵਜ ਕੇ 15 ਮਿੰਟ ‘ਤੇ ਹੋਇਆ ਸੀ। ਦੋਸ਼ੀ ਨੂੰ ਉਸੇ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ। 23 ਮਾਰਚ 2026 ਨੂੰ ਉਸਦੀ ਵੀਡੀਓ ਕਾਨਫਰੰਸਿੰਗ ਰਾਹੀਂ ਕੋਰਟ ‘ਚ ਪੇਸ਼ੀ ਕੀਤੀ ਗਈ ਸੀ। ਹਾਦਸੇ ‘ਚ ਮਾਰੀ ਗਈ ਲੜਕੀ ਅਤੇ ਦੋਸ਼ੀ ਦੇ ਸਬੰਧਾਂ ਨੂੰ ਲੈ ਕੇ ਵੀ ਪੁਲਿਸ ਜਾਂਚ ਕਰ ਰਹੀ ਹੈ।
ਪੁਲਿਸ ਤੋਂ ਬਚਣ ਲਈ ਭਜਾਈ ਸੀ ਗੱਡੀ
ਜਾਣਕਾਰੀ ਅਨੁਸਾਰ ਸਟੇਟ ਰੂਟ 47 ‘ਤੇ ਰੇਂਜ ਰੋਵਰ ਵੇਲਾਰ ਨੂੰ ਨਿਰਧਾਿਰਤ 55 ਮਾਈਲ ਪ੍ਰਤੀ ਘੰਟਾ ਦੀ ਸਪੀਡ ਲਿਮਿਟ ਦੀ ਥਾਂ 79 ਮਾਈਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਜਾਂਦੇ ਦੇਖਿਆ। ਜਦੋਂ ਪੁਲਿਸ ਨੇ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਤਰਸੇਮ ਸਿੰਘ ਨੇ ਰੁਕਣ ਦੀ ਥਾਂ ਗੱਡੀ ਦੀ ਸਪੀਡ ਹੋਰ ਵਧਾ ਦਿੱਤੀ। ਜਿਸ ਕਾਰਨ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਹਾਦਸਾ ਵਾਪਰ ਗਿਆ।
ਅਮਰੀਕਾ ‘ਚ ਨਾਜ਼ਾਇਜ਼ ਤਰੀਕੇ ਨਾਲ ਰਿਹ ਰਿਹਾ ਸੀ ਦੋਸ਼ੀ
ਜਾਂਚ ‘ਚ ਸਾਹਮਣੇ ਆਇਆ ਕਿ ਦੋਸ਼ੀ ਤਰਸੇਮ ਸਿੰਘ ਅਨਡਾਕੂਮੈਂਟਡ ਇੰਡੀਅਨ ਨੈਸ਼ਨਲ ਹੈ। ਇਸਦੇ ਚੱਲਦਿਆਂ ਇਮੀਗ੍ਰੇਸ਼ਨ ਇਨਫੋਰਸਮੈਂਟ ਨੇ ਉਸ ‘ਤੇ ਡਿਟੇਨਰ ਲਗਾ ਦਿੱਤਾ ਹੈ। 24 ਮਾਰਚ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ ‘ਚ ਦੋਸ਼ੀ ਨੇ ਆਪਣੇ-ਆਪ ਨੂੰ ਬੇਕਸੂਰ ਦੱਸਿਆ।

मेष: दिन शुभ रहेगा...