Site icon Dainik Savera Punjab

2027 ਤੋਂ ਪਹਿਲਾਂ ਹੀ ਬੇਚੈਨ ਆਮ ਆਦਮੀ ਪਾਰਟੀ — ਖੈਹਰਾ ਨੇ ਲਗਾਏ ਰਾਜਨੀਤਿਕ ਬਦਲੇ ਦੇ ਦੋਸ਼

restless-aap-ahead-of-2027-khaira-alleges-political-vendetta

restless-aap-ahead-of-2027-khaira-alleges-political-vendetta

ਪੰਜਾਬ ਡੈਕਸ: ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖੈਹਰਾ ਨੇ ਆਮ ਆਦਮੀ ਪਾਰਟੀ ਅਤੇ ਇਸਦੇ ਸੰਯੋਜਕ ਅਰਵਿੰਦ ਕੇਜਰੀਵਾਲ ਉੱਤੇ ਗੰਭੀਰ ਦੋਸ਼ ਲਗਾਏ ਹਨ। ਖੈਹਰਾ ਨੇ ਦਾਅਵਾ ਕੀਤਾ ਹੈ ਕਿ ਗੁਰੂ ਤੇਗ ਬਹਾਦੁਰ ਜੀ ਬਾਰੇ ਕੀਤੀ ਗਈ ਕਥਿਤ ਤੋਹੀਨਜਨਕ ਟਿੱਪਣੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਲਟ ਇਸ ਦੇ ਕਿ ਸਰਕਾਰ ਜ਼ਿੰਮੇਵਾਰੀ ਲੈਂਦੀ ਉਹ ਵਿਰੋਧੀ ਆਗੂਆਂ ਉੱਤੇ ਝੂਠੇ ਕੇਸ ਦਰਜ ਕਰਵਾ ਰਹੀ ਹੈ।

ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ — ਠੰਢ ‘ਚ ਵੀ ਬੱਚਿਆਂ ਨੂੰ ਸਕੂਲ ਭੇਜਣ ਦੀ ਜ਼ਬਰਦਸਤੀ ਤਿਆਰੀ…

ਖੈਹਰਾ ਨੇ ਲਾਈਵ ਹੋ ਕੇ ਕਿਹਾ ਕਿ ਆਤਿਸ਼ੀ ਦੀ ਟਿੱਪਣੀ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਪਰ ਫਿਰ ਵੀ ਦਿੱਲੀ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਉਲਟ ਵਿਰੋਧੀ ਆਗੂਆਂ ਉੱਤੇ ਝੂਠੀਆਂ ਐਫਆਈਆਰ ਦਰਜ ਕਰਵਾਈਆਂ ਹਨ ਜੋ ਕਿ ਨਿਰਣੇਯੋਗ ਅਤੇ ਲੋਕਤੰਤਰ ਦੇ ਖਿਲਾਫ ਹੈ।

watch video : ਖੈਹਰਾ ਨੇ ਲਗਾਏ ਰਾਜਨੀਤਿਕ ਬਦਲੇ ਦੇ ਦੋਸ਼

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਕੇਜਰੀਵਾਲ ਜੋ ਹੋਰਾਂ ਨੂੰ ਨੈਤਿਕਤਾ ਦੇ ਪਾਠ ਪੜ੍ਹਾਉਂਦੇ ਹਨ ਉਹ ਆਪਣੇ ਹੀ ਆਗੂਆਂ ਵੱਲੋਂ ਕੀਤੀ ਗਈ ਗਲਤੀ ਉੱਤੇ ਚੁੱਪ ਹਨ। ਖੈਹਰਾ ਨੇ ਦੱਸਿਆ ਕਿ ਆਤਿਸ਼ੀ ਵੱਲੋਂ ਵਿਧਾਨ ਸਭਾ ਵਿੱਚ ਗੁਰੂ ਸਾਹਿਬਾਨਾਂ ਬਾਰੇ ਅਪਮਾਨਜਨਕ ਸ਼ਬਦ ਵਰਤੇ ਗਏ ਹਨ ਜਿਸ ਦੀ ਰਿਕਾਰਡਿੰਗ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਧਿਰ ਵੱਲੋਂ ਇਹ ਮਾਮਲਾ ਉਠਾਇਆ ਗਿਆ ਅਤੇ ਆਤਿਸ਼ੀ ਤੋਂ ਮਾਫੀ ਦੀ ਮੰਗ ਕੀਤੀ ਗਈ ਤਾਂ ਉਲਟ ਉਨ੍ਹਾਂ ਉੱਤੇ ਅਤੇ ਹੋਰ ਆਗੂਆਂ ਉੱਤੇ ਝੂਠੇ ਕੇਸ ਦਰਜ ਕਰ ਦਿੱਤੇ ਗਏ।

ਜਿਸਨੂੰ ਮਾਂ ਜੰਗਲੀ ਬੂਟੀ ਕਹਿ ਕੇ ਪੁੱਟ ਦਿੰਦੀ ਸੀ, ਅਸਲ ਵਿੱਚ ਹੈ ਸਿਹਤ ਦਾ ਖ਼ਜ਼ਾਨਾ…..

ਖੈਹਰਾ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ 2027 ਦੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਘਬਰਾਈ ਹੋਈ ਹੈ ਜਿਸ ਕਰਕੇ ਉਹ ਵਿਰੋਧੀ ਧਿਰ ਨੂੰ ਦਬਾਉਣ ਲਈ ਝੂਠੇ ਕੇਸਾਂ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਉੱਤੇ ਪਹਿਲਾਂ ਹੀ ਪੰਜ ਕੇਸ ਦਰਜ ਹਨ ਅਤੇ ਹੁਣ ਛੇਵਾਂ ਵੀ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਸਖਤ ਸ਼ਬਦਾਂ ਵਿੱਚ ਮੰਗ ਕੀਤੀ ਕਿ ਆਤਿਸ਼ੀ ਖਿਲਾਫ ਤੁਰੰਤ ਅਤੇ ਸਖਤ ਕਾਰਵਾਈ ਕੀਤੀ ਜਾਵੇ।

ਖੈਹਰਾ ਨੇ ਆਖਿਰ ਵਿੱਚ ਚੇਤਾਵਨੀ ਦਿੱਤੀ ਕਿ ਵਿਰੋਧੀ ਧਿਰ ਇਹ ਮਾਮਲਾ ਚੁੱਪ ਨਹੀਂ ਛੱਡੇਗੀ ਅਤੇ ਸਿੱਖ ਭਾਵਨਾਵਾਂ ਦੇ ਅਪਮਾਨ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

restless-aap-ahead-of-2027-khaira-alleges-political-vendetta
Exit mobile version