Site icon Dainik Savera Punjab

Chandigarh: ਕਰੋੜਾਂ ਦੇ ਚੈਕ ਬਾਊਂਸ ਕੇਸ ‘ਚ ਜੁਰਮਾਨਾ ਤੇ AAP ਵਿਧਾਇਕਾ ਦੇ ਪਤੀ ਨੂੰ 2 ਸਾਲ ਦੀ ਕੈਦ

ਪੰਜਾਬ ਡੈਸਕ (ਦੈਨਿਕ ਸਵੇਰਾ): ਮੁਹਾਲੀ ਦੇ ਡੇਰਾਬੱਸੀ ‘ਚ ਅਦਾਲਤ ਨੇ ਕਰੋੜਾਂ ਰੁਪਏ ਦੇ ਲੰਬੇ ਸਮੇਂ ਤੋਂ ਚੱਲ ਰਹੇ ਚੈਕ ਬਾਊਂਸ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸਮੇਤ ਤਿੰਨ ਲੋਕਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਹਰ ਇੱਕ ਨੂੰ 2 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

 

ਕਰੀਬ ਸੱਤ ਸਾਲ ਚੱਲੀ ਸੁਣਵਾਈ ਤੋਂ ਬਾਅਦ ਜੂਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਪਰਨੀਤ ਕੌਰ ਨੇ ਇਸ ਮਾਮਲੇ ਵਿੱਚ ਫੈਸਲਾ ਸੁਣਾਇਆ। ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਦੋ ਸਾਲ ਦੀ ਸਖ਼ਤ ਕੈਦ ਦੇ ਨਾਲ 10-10 ਹਜ਼ਾਰ ਰੁਪਏ ਜੁਰਮਾਨਾ ਭਰਨ ਦੇ ਹੁਕਮ ਜਾਰੀ ਕੀਤੇ ਹਨ।

ਕੀ ਤੁਹਾਡੀ ਨੀਂਦ ਤੁਹਾਡੇ ਪੇਟ ਦਾ ਹਜ਼ਮ ਖਰਾਬ ਕਰ ਰਹੀ ਹੈ? ਜਾਂ ਨਹੀਂ ਜਾਣੋਂ ਵਿਗਿਆਨ ਦੇ ਢੁੰਗੇ ਸੱਚ

ਇਸ ਕੇਸ ਵਿੱਚ ਸ਼ਹਬਾਜ਼ ਸਿੰਘ ਸੋਹੀ (ਮੌਜੂਦਾ ਚੰਡੀਗੜ੍ਹ ਨਿਵਾਸੀ, ਮੂਲ ਜੀਰਕਪੁਰ), ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਨੂੰ ਅਦਾਲਤ ਨੇ ਦੋਸ਼ੀ ਮੰਨਿਆ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਚੈਕ ਬਾਊਂਸ ਮਾਮਲੇ ਵਿੱਚ ਪੇਸ਼ ਕੀਤੇ ਗਏ ਸਬੂਤ ਅਤੇ ਗਵਾਹੀਆਂ ਸਪਸ਼ਟ ਤੌਰ ‘ਤੇ ਦੋਸ਼ ਸਾਬਤ ਕਰਦੇ ਹਨ।

48 ਘੰਟੇ ਬਾਕੀ ਮੌਸਮ ਫਿਰ ਕਰੇਗਾ ਖ਼ਰਾਬੀ IMD ਦਾ ਅਲਰਟ ਜਾਰੀ ਹੋਵੇਗੀ ਤਕੜੀ ਜਲਥਲ

ਸਜ਼ਾ ਸੁਣਾਏ ਜਾਣ ਤੋਂ ਬਾਅਦ ਤਿੰਨਾਂ ਦੋਸ਼ੀਆਂ ਨੇ ਤੁਰੰਤ ਹੀ ਅਦਾਲਤ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ। ਕਾਰਵਾਈ ਪੂਰੀ ਹੋਣ ‘ਤੇ ਜ਼ਮਾਨਤ ਰਕਮ ਜਮ੍ਹਾਂ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਅਸਥਾਈ ਰਾਹਤ ਮਿਲ ਗਈ। ਇਸਦੇ ਨਾਲ ਹੀ ਅਦਾਲਤ ਨੇ ਉਨ੍ਹਾਂ ਨੂੰ ਉੱਚ ਅਦਾਲਤ ਵਿੱਚ ਅਪੀਲ ਕਰਨ ਦਾ ਹੱਕ ਵੀ ਦੇ ਦਿੱਤਾ।

 

aap-mla-husband-cheque-bounce-case-2-years-jail

Exit mobile version