P?c1=2&c2=40696273&cv=3.9

Dainik Savera Times Logo

‘Family matter’: ਭਾਜਪਾ ਨੇਤਾ Aparna Yadav ਅਤੇ Prateik Yadav ਦੇ ਰਿਸ਼ਤੇ ‘ਚ ਆਇਆ ਤੂਫ਼ਾਨ ਹੋ ਗਿਆ ਸ਼ਾਂਤ!

3 weeks पहले

‘Family matter’: ਭਾਜਪਾ ਨੇਤਾ Aparna Yadav ਅਤੇ Prateik Yadav ਦੇ ਰਿਸ਼ਤੇ ‘ਚ ਆਇਆ ਤੂਫ਼ਾਨ ਹੋ ਗਿਆ ਸ਼ਾਂਤ!

ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਰਾਜ ਮਹਿਲਾ ਆਯੋਗ ਦੀ ਚੇਅਰਪਰਸਨ ਬਬੀਤਾ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਆਪਣੇ ਉਪਚੇਅਰਪਰਸਨ ਅਪਰਣਾ ਬਿਸ਼ਟ ਯਾਦਵ ਖ਼ਿਲਾਫ਼ ਲਗੇ ਤਾਜ਼ਾ ਇਲਜ਼ਾਮਾਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਇਸ ਮਾਮਲੇ ਨੂੰ “ਪਰਿਵਾਰਕ ਮਾਮਲਾ” ਦੱਸਦੇ ਹੋਏ ਕਿਹਾ ਕਿ ਇਸ ਬਾਰੇ ਟਿੱਪਣੀ ਕਰਨਾ ਉਚਿਤ ਨਹੀਂ।

ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਪੁੱਤਰ ਪ੍ਰਤੀਕ ਯਾਦਵ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ‘ਤੇ ਦੋ ਪੋਸਟਾਂ ਰਾਹੀਂ ਆਪਣੀ ਪਤਨੀ ਅਪਰਣਾ ਯਾਦਵ ‘ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਅਪਰਣਾ ਨੂੰ “ਖੁਦਗਰਜ਼ ਔਰਤ” ਅਤੇ “ਪਰਿਵਾਰ ਤਬਾਹ ਕਰਨ ਵਾਲੀ” ਦੱਸਦੇ ਹੋਏ ਕਿਹਾ ਕਿ ਉਹ ਜਲਦੀ ਤੋਂ ਜਲਦੀ ਤਲਾਕ ਲੈਣਾ ਚਾਹੁੰਦੇ ਹਨ।

ਦਾਵੋਸ ‘ਚ ਟਰੰਪ ਨੇ ਮੋਦੀ ਦੀ ਵਾਹ ਵਾਹੀ ਕੀਤੀ, ਟਰੰਪ ਨੇ ਦਿੱਤਾ ਵੱਡਾ ਸੰਕੇਤ

ਪ੍ਰਤੀਕ ਯਾਦਵ ਨੇ ਲਿਖਿਆ, “ਮੈਂ ਜਲਦੀ ਤੋਂ ਜਲਦੀ ਇਸ ਖੁਦਗਰਜ਼ ਔਰਤ ਤੋਂ ਤਲਾਕ ਲੈਣ ਜਾ ਰਿਹਾ ਹਾਂ। ਉਸ ਨੇ ਮੇਰੇ ਪਰਿਵਾਰਕ ਰਿਸ਼ਤੇ ਤਬਾਹ ਕਰ ਦਿੱਤੇ। ਉਸਨੂੰ ਸਿਰਫ਼ ਸ਼ੋਹਰਤ ਅਤੇ ਅਸਰ ਦੀ ਲਾਲਸਾ ਹੈ। ਮੈਂ ਬਹੁਤ ਮਾੰਸਿਕ ਤਣਾਅ ਵਿੱਚ ਹਾਂ, ਪਰ ਉਸਨੂੰ ਕੋਈ ਪਰਵਾਹ ਨਹੀਂ। ਉਹ ਸਿਰਫ਼ ਆਪਣੇ ਬਾਰੇ ਸੋਚਦੀ ਹੈ। ਮੈਂ ਕਦੇ ਵੀ ਇੰਨੀ ਖ਼ਰਾਬ ਰੂਹ ਨਹੀਂ ਵੇਖੀ। ਮੇਰੀ ਬਦਕਿਸਮਤੀ ਸੀ ਕਿ ਮੈਂ ਉਸ ਨਾਲ ਵਿਆਹ ਕੀਤਾ।”

ਜਦੋਂ ਮੀਡੀਆ ਨੇ ਬਬੀਤਾ ਚੌਹਾਨ ਤੋਂ ਪੁੱਛਿਆ ਕਿ ਕੀ ਅਪਰਣਾ ਨੇ ਉਨ੍ਹਾਂ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਕਿਹਾ, “ਉਹ ਆਪਣੀ ਪਰਿਵਾਰਕ ਸਥਿਤੀ ਨੂੰ ਸਮਝਦੀ ਹੈ। ਉਹ ਕਮਿਸ਼ਨ ਦੀ ਉਪਚੇਅਰਪਰਸਨ ਹੈ ਅਤੇ ਫੈਸਲਾ ਲੈਣ ਵਿੱਚ ਸਮਰੱਥ ਹੈ।”

ਹਾਲਾਂਕਿ ਪ੍ਰਤੀਕ ਯਾਦਵ ਦੇ ਇਸ ਗੁੱਸੇ ਦੇ ਪਿੱਛੇ ਦਾ ਸਹੀ ਕਾਰਨ ਹਾਲੇ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਭਾਜਪਾ ਜਾਂ ਸਮਾਜਵਾਦੀ ਪਾਰਟੀ ਵੱਲੋਂ ਇਸ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਆਈ ਹੈ।

Image 653

ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ਨਾਲ ਸੰਬੰਧਤ ਇੱਕ ਵੱਡੀ ਖ਼ਬਰ ਨੇ ਸਿਆਸੀ ਮੰਡਲ ਵਿੱਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਦੇ ਛੋਟੇ ਪੁੱਤਰ ਪ੍ਰਤੀਕ ਯਾਦਵ ਨੇ ਆਪਣੀ ਪਤਨੀ ਅਪਰਣਾ ਯਾਦਵ ਨਾਲ ਵੱਖ ਹੋਣ ਦੀ ਘੋਸ਼ਣਾ ਕਰ ਦਿੱਤੀ ਹੈ। ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਸਾਂਝੀ ਕੀਤੀ,ਜਿਸ ਤੋਂ ਬਾਅਦ ਇਹ ਮਾਮਲਾ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ। ਅਪਰਣਾ ਯਾਦਵ ਭਾਜਪਾ ਦੀ ਸਰਗਰਮ ਨੇਤਾ ਹੋਣ ਦੇ ਨਾਲ ਨਾਲ ਸਮਾਜਵਾਦੀ ਪਰਿਵਾਰ ਦੀ ਛੋਟੀ ਨੂੰਹ ਵੀ ਹਨ।

ਅੱਜ ਦਿੱਲੀ ‘ਚ Beating Retreat ਦੀ ਰਿਹਰਸਲ ਤੇ ਦਿੱਲੀ ਦੇ ਕਈ ਰਸਤੇ ਰਹਿਣਗੇ ਬੰਦ

ਅਪਰਣਾ ਯਾਦਵ ਭਾਰਤ ਦੇ ਇੱਕ ਰਾਜਨੀਤਿਕ ਨੇਤਾ ਹਨ। ਉਹ ਭਾਰਤੀ ਜਨਤਾ ਪਾਰਟੀ (BJP) ਨਾਲ ਜੁੜੀਆਂ ਹੋਈਆਂ ਹਨ ਅਤੇ ਉੱਤਰ ਪ੍ਰਦੇਸ਼ ਰਾਜ ਮਹਿਲਾ ਆਯੋਗ ਦੀ Vice-Chairperson ਵਜੋਂ ਕੰਮ ਕਰ ਰਹੀਆਂ ਹਨ। ਉਹ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਹਨ।

ਪ੍ਰਤੀਕ ਯਾਦਵ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਜਲਦ ਹੀ ਅਪਰਣਾ ਨਾਲ ਵੱਖਰੀ ਰਾਹ ਪਕੜਨਗੇ। ਉਨ੍ਹਾਂ ਅਪਰਣਾ ਉੱਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਪਰਿਵਾਰਕ ਰਿਸ਼ਤਿਆਂ ਵਿੱਚ ਦਖਲਅੰਦਾਜ਼ੀ ਕਰਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਅਪਰਣਾ ਨੂੰ ਸਵਾਰਥੀ ਸੋਚ ਵਾਲੀ ਅਤੇ ਨਕਾਰਾਤਮਕ ਪ੍ਰਭਾਵ ਵਾਲੀ ਵਿਅਕਤੀ ਦੱਸਿਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਕਾਰਵਾਈ ਕਾਰਨ ਪਰਿਵਾਰ ਵਿੱਚ ਦੁਰਾਰ ਆਈ ਹੈ।

ਭਾਰਤ ਦੀ ਨੌਸੈਨਾ ਨੂੰ ਮਿਲੀ ਨਵੀਂ ਤਾਕਤ Sea Hawk ‘ਚ Ice breaker ਦੀ ਐਂਟਰੀ

ਅਪਰਣਾ ਯਾਦਵ ਦੀ ਉਮਰ 36 ਸਾਲ ਹੈ ਅਤੇ ਉਹ ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਸਾਧਨਾ ਗੁਪਤਾ ਦੇ ਪੁੱਤਰ ਪ੍ਰਤੀਕ ਯਾਦਵ ਦੀ ਪਤਨੀ ਹਨ। ਉਨ੍ਹਾਂ ਦਾ ਜਨਮ ਲਖਨਊ ਵਿੱਚ ਹੋਇਆ ਸੀ ਪਰ ਉਨ੍ਹਾਂ ਦੀ ਪਰਿਵਾਰਕ ਜੜ੍ਹ ਉੱਤਰਾਖੰਡ ਨਾਲ ਜੁੜੀ ਹੋਈ ਹੈ। 2011 ਵਿੱਚ ਅਪਰਣਾ ਅਤੇ ਪ੍ਰਤੀਕ ਨੇ ਲਵ ਮੈਰਿਜ ਕੀਤੀ ਸੀ ਜੋ ਸਕੂਲ ਦੇ ਦਿਨਾਂ ਦੀ ਦੋਸਤੀ ਤੋਂ ਸ਼ੁਰੂ ਹੋਈ ਸੀ।

Image 523

ਅਪਰਣਾ ਨੇ 2017 ਵਿੱਚ ਲਖਨਊ ਕੈਂਟ ਤੋਂ ਸਮਾਜਵਾਦੀ ਪਾਰਟੀ ਵੱਲੋਂ ਚੋਣ ਲੜੀ ਪਰ ਉਨ੍ਹਾਂ ਨੂੰ ਹਾਰ ਮਿਲੀ। 2022 ਵਿੱਚ ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਅਤੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀਆਂ ਤੋਂ ਪ੍ਰਭਾਵਿਤ ਹਨ। ਅਖਿਲੇਸ਼ ਯਾਦਵ ਨੇ ਕਿਹਾ ਸੀ ਕਿ ਨੇਤਾ ਜੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਆਪਣਾ ਫੈਸਲਾ ਲੈ ਚੁੱਕੀਆਂ ਸਨ। ਅਪਰਣਾ ਇਸ ਸਮੇਂ ਉੱਤਰ ਪ੍ਰਦੇਸ਼ ਮਹਿਲਾ ਆਯੋਗ ਦੀ ਉਪਚੇਅਰਪਰਸਨ ਵਜੋਂ ਕੰਮ ਕਰ ਰਹੀਆਂ ਹਨ।

ਮਾਘ ਮਹੀਨੇ ਦੀ ਨਵਰਾਤਰੀ ਦੀ ਸ਼ੁਰੂਆਤ ਅੱਜ ਤੋਂ ਹੋਈ ਸ਼ੁਰੂ ਕਰੀਏ ਇਹ ਖਾਸ ਉਪਾਅ ਤੇ ਟੋਟਕੇ…..

ਉਨ੍ਹਾਂ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਅਪਰਣਾ ਨੇ ਲਖਨਊ ਦੇ ਲੋਰੇਟੋ ਕਾਨਵੈਂਟ ਸਕੂਲ ਤੋਂ ਸਕੂਲੀ ਪੜ੍ਹਾਈ ਕੀਤੀ ਅਤੇ ਫਿਰ ਯੂਨਾਈਟਡ ਕਿੰਗਡਮ ਦੀ ਮੈਨਚੈਸਟਰ ਯੂਨੀਵਰਸਿਟੀ ਤੋਂ ਇੰਟਰਨੈਸ਼ਨਲ ਰਿਲੇਸ਼ਨਜ਼ ਅਤੇ ਰਾਜਨੀਤੀ ਵਿਸ਼ੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤਾ। ਉਨ੍ਹਾਂ ਨੇ ਕਲਾਸੀਕਲ ਸੰਗੀਤ ਦੀ ਵੀ ਵਿਦਿਆ ਹਾਸਲ ਕੀਤੀ ਹੈ।

Image 522

ਅਪਰਣਾ ਅਤੇ ਪ੍ਰਤੀਕ ਦੀ ਲਵ ਸਟੋਰੀ ਵੀ ਕਾਫੀ ਚਰਚਿਤ ਰਹੀ ਹੈ। ਦੋਹਾਂ ਨੇ ਲਗਭਗ ਦਸ ਸਾਲ ਤੱਕ ਡੇਟਿੰਗ ਕੀਤੀ ਅਤੇ ਫਿਰ ਵਿਆਹ ਕੀਤਾ। ਦੋਸਤੀ ਦੀ ਸ਼ੁਰੂਆਤ ਇਮੇਲ ਰਾਹੀਂ ਹੋਈ ਸੀ ਪਰ ਹੁਣ ਇਹ ਰਿਸ਼ਤਾ ਸੋਸ਼ਲ ਮੀਡੀਆ ‘ਤੇ ਆ ਕੇ ਖਤਮ ਹੋਣ ਦੇ ਕਗਾਰ ‘ਤੇ ਦਿਖਾਈ ਦੇ ਰਿਹਾ ਹੈ।

A storm broke out in the relationship

खबरें और भी हैं...

Copyright © 2026 Dainik Savera Times. All rights reserved.