ਮੁੰਬਈ: ਅਦਾਕਾਰ ਅਨੁਪਮ ਖੇਰ (Anupam Kher) ਨੇ ਨਸੀਰੂਦੀਨ ਸ਼ਾਹ (Naseeruddin Shah) ਵੱਲੋਂ ਉਨ੍ਹਾਂ ਨੂੰ “ਜੋਕਰ” (“Joker”) ਕਹਿਣ ਵਾਲੇ ਪੁਰਾਣੇ ਵੀਡੀਓ ਦੇ ਮੁੜ ਸਾਹਮਣੇ ਆਉਣ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਹ ਵੀਡੀਓ ਅਯੁੱਧਿਆ ਰਾਮ ਮੰਦਰ ਵਿੱਚ ਦਾਨ ਦੀ ਚੋਰੀ ਬਾਰੇ ਅਨੁਪਮ ਖੇਰ ਦੀਆਂ ਹਾਲੀਆ ਟਿੱਪਣੀਆਂ ਤੋਂ ਬਾਅਦ ਵਾਇਰਲ ਹੋਇਆ ਸੀ।
kin padarthon ka sevan karte hain maulana naseeruddin ji?pic.twitter.com/2E0PZPOqRA
— Keh Ke Peheno (@coolfunnytshirt) July 13, 2026
ਪੁਰਾਣੀ ਵੀਡੀਓ ਪਰ ਦਿੱਤੀ ਸਫ਼ਾਈ:
View this post on Instagram
ਹੁਣ ਅਨੁਪਮ ਖੇਰ ਨੇ ਇੱਕ ਨਵਾਂ ਵੀਡੀਓ ਸਾਂਝਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਅਤੇ ਨਸੀਰੂਦੀਨ ਸ਼ਾਹ ਵਿਚਕਾਰ ਪੁਰਾਣੇ ਮਤਭੇਦ ਹੁਣ ਖਤਮ ਹੋ ਚੁੱਕੇ ਹਨ ਅਤੇ ਦੋਵੇਂ ਇੱਕ-ਦੂਜੇ ਦਾ ਸਤਿਕਾਰ ਕਰਦੇ ਹਨ।
ਉਨ੍ਹਾਂ ਕਿਹਾ, “ਕੁਝ ਦਿਨ ਪਹਿਲਾਂ ਮੈਂ ਅਯੁੱਧਿਆ ਵਿੱਚ ਰਾਮ ਮੰਦਰ ਗਿਆ ਸੀ ਅਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਸਨ। ਕੁਝ ਲੋਕਾਂ ਨੂੰ ਮੇਰੀ ਗੱਲ ਪਸੰਦ ਨਹੀਂ ਆਈ ਕਿਉਂਕਿ ਉਹ ਉਨ੍ਹਾਂ ਦੀ ਸੋਚ ਨਾਲ ਮੇਲ ਨਹੀਂ ਖਾਂਦੀ ਸੀ। ਇਸ ਤੋਂ ਬਾਅਦ ਮੈਨੂੰ ਟ੍ਰੋਲ ਕਰਨ ਅਤੇ ਮੇਰੇ ਖਿਲਾਫ਼ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।”
ਅਨੁਪਮ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਹੋਰ ਕੁਝ ਨਹੀਂ ਮਿਲਿਆ ਤਾਂ ਨਸੀਰੂਦੀਨ ਸ਼ਾਹ ਦਾ ਕਈ ਸਾਲ ਪੁਰਾਣਾ ਵੀਡੀਓ ਸਾਹਮਣੇ ਲਿਆਂਦਾ ਗਿਆ।
ਇਹ ਵੀ ਪੜੋਂ:
Fleming ਦੇ ਬਾਅਦ ਕੌਣ ਸੰਭਾਲੇਗਾ CSK ਦੀ ਕਮਾਨ? MS ਧੋਨੀ ਦੇ ਹੱਥ ਹੋਵੇਗਾ ਇਹ ਵੱਡਾ ਫੈਸਲਾ
ਕੀ ਸੀ ਨਸੀਰੂਦੀਨ ਸ਼ਾਹ ਅਤੇ ਅਨੁਪਮ ਖੇਰ ਦਾ ਪੁਰਾਣਾ ਵਿਵਾਦ?
ਸਾਲ 2020 ਵਿੱਚ ਇੱਕ ਇੰਟਰਵਿਊ ਦੌਰਾਨ ਨਸੀਰੂਦੀਨ ਸ਼ਾਹ ਤੋਂ ਪੁੱਛਿਆ ਗਿਆ ਸੀ ਕਿ ਫਿਲਮ ਇੰਡਸਟਰੀ ਵਿੱਚ ਸਰਕਾਰ ਦੇ ਸਮਰਥਨ ਜਾਂ ਵਿਰੋਧ ਕਰਨ ਵਾਲੇ ਲੋਕਾਂ ਬਾਰੇ ਉਨ੍ਹਾਂ ਦੀ ਕੀ ਰਾਏ ਹੈ।
ਇਸ ਦੌਰਾਨ ਉਨ੍ਹਾਂ ਨੇ ਅਨੁਪਮ ਖੇਰ ਦਾ ਨਾਮ ਲੈਂਦਿਆਂ ਉਨ੍ਹਾਂ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ।
ਉਸ ਸਮੇਂ ਅਨੁਪਮ ਖੇਰ ਨੇ ਵੀ ਸੋਸ਼ਲ ਮੀਡੀਆ ਰਾਹੀਂ ਜਵਾਬ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਨਸੀਰੂਦੀਨ ਸ਼ਾਹ ਨੇ ਕਈ ਲੋਕਾਂ ਦੀ ਆਲੋਚਨਾ ਕੀਤੀ ਹੈ ਅਤੇ ਉਹ ਹਮੇਸ਼ਾ ਉਨ੍ਹਾਂ ਦਾ ਸਤਿਕਾਰ ਕਰਦੇ ਰਹੇ ਹਨ, ਪਰ ਇਸ ਵਾਰ ਜਵਾਬ ਦੇਣਾ ਜ਼ਰੂਰੀ ਸਮਝਿਆ।

anupam kher and naseeruddin shah
मेष: दिन शुभ रहेगा...