
ਬ੍ਰਹਿਮੰਡ ਵਿੱਚ ਕਈ ਅਜਿਹੇ ਗ੍ਰਹਿ ਅਤੇ ਐਸਟੇਰਾਇਡ ਹਨ ਜਿਨ੍ਹਾਂ ਵਿੱਚ ਸੋਨਾ, ਹੀਰਾ, ਪਲੈਟੀਨਮ, ਨਿੱਕਲ ਅਤੇ ਹੋਰ ਕੀਮਤੀ ਧਾਤਾਂ ਦੇ ਵੱਡੇ ਭੰਡਾਰ ਹੋਣ ਦੀ ਸੰਭਾਵਨਾ ਹੈ। ਪਰ ਸਵਾਲ ਇਹ ਹੈ ਕਿ ਕੀ ਮਨੁੱਖ ਕਦੇ ਇਨ੍ਹਾਂ “ਖਜ਼ਾਨਿਆਂ ਵਾਲੇ ਦੁਨੀਆਂ” ਤੱਕ ਪਹੁੰਚ ਸਕੇਗਾ?
ਧਾਤਾਂ ਨਾਲ ਭਰਪੂਰ ਗ੍ਰਹਿ
16 Psyche ਮੰਗਲ ਅਤੇ ਜੁਪੀਟਰ ਦੇ ਵਿਚਕਾਰ ਸਥਿਤ ਇੱਕ ਵੱਡਾ ਐਸਟੇਰਾਇਡ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਲੋਹੇ ਅਤੇ ਨਿੱਕਲ ਵਰਗੀਆਂ ਧਾਤਾਂ ਨਾਲ ਬਣਿਆ ਹੋ ਸਕਦਾ ਹੈ, ਅਤੇ ਇਸ ਵਿੱਚ ਸੋਨਾ ਤੇ ਪਲੈਟੀਨਮ ਵੀ ਹੋ ਸਕਦੇ ਹਨ।
ਇਸੇ ਕਾਰਨ ਨਾਸਾ ਨੇ Psyche Mission ਸ਼ੁਰੂ ਕੀਤਾ ਹੈ, ਜੋ ਇਸ ਦੀ ਬਣਤਰ ਨੂੰ ਸਮਝਣ ਲਈ ਭੇਜਿਆ ਗਿਆ ਹੈ। ਜੇ ਭਵਿੱਖ ਵਿੱਚ ਮਾਈਨਿੰਗ ਸੰਭਵ ਹੋਈ, ਤਾਂ ਇਹ ਮਨੁੱਖਤਾ ਲਈ ਸਭ ਤੋਂ ਵੱਡਾ ਸਪੇਸ ਮਾਈਨਿੰਗ ਮੀਲ ਪੱਥਰ ਹੋ ਸਕਦਾ ਹੈ।
ਸੋਨਮ ਵਾਂਗਚੁਕ, ਜੋ ਭੁੱਖ ਹੜਤਾਲ ‘ਤੇ ਹਨ, ਕਿੰਨੀਆਂ ਡਿਗਰੀਆਂ ਦੇ ਮਾਲਕ ਹਨ, ਦੇਖੋ ਪੁਰਸਕਾਰਾਂ ਦੀ ਵੀ ਸੂਚੀ
“ਹੀਰਾ ਗ੍ਰਹਿ” ਦੀ ਕਹਾਣੀ
55 Cancri e ਧਰਤੀ ਤੋਂ ਲਗਭਗ 41 ਪ੍ਰਕਾਸ਼-ਸਾਲ ਦੂਰ ਇੱਕ ਐਕਸੋਪਲੈਨੇਟ ਹੈ। ਸ਼ੁਰੂਆਤੀ ਅਧਿਐਨਾਂ ਵਿੱਚ ਇਸਨੂੰ “ਹੀਰਾ ਗ੍ਰਹਿ” ਕਿਹਾ ਗਿਆ ਸੀ ਕਿਉਂਕਿ ਇਸ ਵਿੱਚ ਕਾਰਬਨ ਦੀ ਵੱਧ ਮਾਤਰਾ ਹੋ ਸਕਦੀ ਹੈ ਜੋ ਦਬਾਅ ਹੇਠ ਹੀਰਾ ਬਣ ਸਕਦੀ ਹੈ।
ਪਰ ਬਾਅਦ ਦੀ ਖੋਜ ਨੇ ਦਰਸਾਇਆ ਕਿ ਇਹ ਬਹੁਤ ਹੀ ਗਰਮ ਅਤੇ ਲਾਵਾ ਨਾਲ ਭਰਪੂਰ ਹੋ ਸਕਦਾ ਹੈ, ਇਸ ਲਈ ਇਸਨੂੰ ਪੂਰੀ ਤਰ੍ਹਾਂ ਹੀਰਿਆਂ ਦਾ ਗ੍ਰਹਿ ਨਹੀਂ ਮੰਨਿਆ ਜਾਂਦਾ।
ਧਾਤਾਂ ਨਾਲ ਭਰਿਆ ਨੇੜਲਾ ਗ੍ਰਹਿ
Mercury ਸੂਰਜ ਦੇ ਸਭ ਤੋਂ ਨੇੜੇ ਗ੍ਰਹਿ ਹੈ। ਇਸ ਦੀ ਸਤ੍ਹਾ ਅਤੇ ਅੰਦਰੂਨੀ ਪਰਤਾਂ ਵਿੱਚ ਸੋਨਾ, ਪਲੈਟੀਨਮ ਅਤੇ ਹੋਰ ਭਾਰੀ ਧਾਤਾਂ ਹੋਣ ਦੀ ਸੰਭਾਵਨਾ ਹੈ।ਪਰ ਸੂਰਜ ਦੀ ਤੀਬਰ ਗਰਮੀ ਅਤੇ ਰੇਡੀਏਸ਼ਨ ਕਾਰਨ ਇੱਥੇ ਮਿਸ਼ਨ ਭੇਜਣਾ ਅਤੇ ਮਾਈਨਿੰਗ ਕਰਨਾ ਬਹੁਤ ਹੀ ਮੁਸ਼ਕਲ ਹੈ।
ਐਸਟੇਰਾਇਡ: ਭਵਿੱਖ ਦੀ ਸਪੇਸ ਮਾਈਨਿੰਗ
ਸੂਰਜੀ ਮੰਡਲ ਵਿੱਚ ਹਜ਼ਾਰਾਂ ਐਸਟੇਰਾਇਡ ਹਨ ਜਿਨ੍ਹਾਂ ਵਿੱਚ ਸੋਨਾ, ਪਲੈਟੀਨਮ, ਕੋਬਾਲਟ ਅਤੇ ਨਿੱਕਲ ਵਰਗੀਆਂ ਕੀਮਤੀ ਧਾਤਾਂ ਹੋ ਸਕਦੀਆਂ ਹਨ। ਵਿਗਿਆਨੀ ਮੰਨਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਇਹ ਐਸਟੇਰਾਇਡ ਸਪੇਸ ਮਾਈਨਿੰਗ ਦਾ ਕੇਂਦਰ ਬਣ ਸਕਦੇ ਹਨ।
ਕੀ ਮਨੁੱਖ ਕਦੇ ਇਨ੍ਹਾਂ ਖਜ਼ਾਨਿਆਂ ਤੱਕ ਪਹੁੰਚ ਸਕੇਗਾ?
ਇਸ ਸਮੇਂ ਇਹ ਸੰਭਵ ਨਹੀਂ ਹੈ ਕਿਉਂਕਿ ਦੂਰੀਆਂ ਬਹੁਤ ਵੱਡੀਆਂ ਹਨ ।ਮਿਸ਼ਨ ਦੀ ਲਾਗਤ ਬਹੁਤ ਜ਼ਿਆਦਾ ਹੈ । ਤਕਨਾਲੋਜੀ ਹਜੇ ਪੂਰੀ ਤਰ੍ਹਾਂ ਤਿਆਰ ਨਹੀਂ ।ਧਾਤਾਂ ਨੂੰ ਧਰਤੀ ਤੱਕ ਲਿਆਉਣਾ ਵੀ ਚੁਣੌਤੀਪੂਰਨ ਹੈ
ਭਵਿੱਖ ਵਿੱਚ ਰੋਬੋਟਿਕ ਮਿਸ਼ਨ ਅਤੇ ਉੱਨਤ ਸਪੇਸ ਟੈਕਨਾਲੋਜੀ ਨਾਲ ਇਹ ਸੰਭਵ ਹੋ ਸਕਦਾ ਹੈ ਕਿ ਮਨੁੱਖ ਇਨ੍ਹਾਂ ਕੀਮਤੀ ਸਰੋਤਾਂ ਨੂੰ ਵਰਤ ਸਕੇ।ਬ੍ਰਹਿਮੰਡ ਦੇ ਇਹ “ਖਜ਼ਾਨਿਆਂ ਵਾਲੇ ਗ੍ਰਹਿ” ਅਜੇ ਮਨੁੱਖ ਲਈ ਪਹੁੰਚ ਤੋਂ ਬਾਹਰ ਹਨ, ਪਰ ਵਿਗਿਆਨ ਤੇ ਤਕਨਾਲੋਜੀ ਦੀ ਤੇਜ਼ ਰਫ਼ਤਾਰ ਦੇਖਦੇ ਹੋਏ ਇਹ ਸੰਭਾਵਨਾ ਭਵਿੱਖ ਵਿੱਚ ਹਕੀਕਤ ਬਣ ਸਕਦੀ ਹੈ।
ਫੈਟੀ ਲੀਵਰ ਵਿੱਚ ਕੀ ਖਾਣਾ ਚਾਹੀਦਾ ਹੈ? ਮਾਹਿਰ ਡਾਕਟਰ ਨੇ ਦੱਸੇ 5 ਸਿਹਤਮੰਦ ਸਨੈਕਸ
मेष: दिन शुभ रहेगा...