ਅੰਤਰਰਾਸ਼ਟਰੀ ਡੈਕਸ: ਫੀਫਾ ਵਿਸ਼ਵ ਕੱਪ 2026 ਦੇ 32ਵੇਂ ਦੌਰ ਵਿੱਚ ਮੋਰੱਕੋ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ ਵਿੱਚ 3-2 ਨਾਲ ਹਰਾਕੇ ਇਤਿਹਾਸਕ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਉਹ ਕੈਨੇਡਾ, ਬ੍ਰਾਜ਼ੀਲ ਅਤੇ ਪੈਰਾਗੁਏ ਦੇ ਨਾਲ 16ਵੇਂ ਦੌਰ ਵਿੱਚ ਪਹੁੰਚਣ ਵਾਲੀਆਂ ਪਹਿਲੀਆਂ ਟੀਮਾਂ ਵਿੱਚ ਸ਼ਾਮਲ ਹੋ ਗਿਆ ਹੈ। ਇਸੇ ਦੌਰਾਨ ਜਰਮਨੀ, ਜਾਪਾਨ, ਦੱਖਣੀ ਅਫਰੀਕਾ ਅਤੇ ਨੀਦਰਲੈਂਡ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਹੁਣ ਤੱਕ ਦੇ ਨਤੀਜਿਆਂ ਵਿੱਚ ਪੈਰਾਗੁਏ ਵੱਲੋਂ ਜਰਮਨੀ ਨੂੰ ਪੈਨਲਟੀ ‘ਤੇ ਹਰਾਉਣਾ ਅਤੇ ਮੋਰੱਕੋ ਵੱਲੋਂ ਨੀਦਰਲੈਂਡ ਨੂੰ ਬਾਹਰ ਕਰਨਾ ਸਭ ਤੋਂ ਵੱਡੇ ਅਚੰਭੇ ਮੰਨੇ ਜਾ ਰਹੇ ਹਨ। ਕੇਪ ਵਰਡੇ ਨੇ ਆਪਣੇ ਪਹਿਲੇ ਵਿਸ਼ਵ ਕੱਪ ਵਿੱਚ ਅਰਜਨਟੀਨਾ ਨਾਲ ਮੁਕਾਬਲੇ ਲਈ ਅੱਗੇ ਵਧ ਕੇ ਸਭ ਦਾ ਧਿਆਨ ਖਿੱਚਿਆ ਹੈ, ਜਦਕਿ ਲਿਓਨਲ ਮੇਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਵਰਗੇ ਮਹਾਨ ਖਿਡਾਰੀ ਅਜੇ ਵੀ ਖਿਤਾਬੀ ਦੌੜ ਵਿੱਚ ਮੌਜੂਦ ਹਨ।
ਕਿਸ ਟੀਮ ਦਾ ਪੱਲੜਾ ਭਾਰੀ , ਕੌਣ ਪਹੁੰਚ ਸਕਦਾ ਹੈ ਕੁਆਰਟਰ ਫਾਈਨਲ:
ਕੁਆਰਟਰ ਫਾਈਨਲ ਤੱਕ ਪਹੁੰਚਣ ਦੀ ਸੰਭਾਵਨਾ ਵਿੱਚ ਅਰਜਨਟੀਨਾ 70% ਨਾਲ ਸਭ ਤੋਂ ਅੱਗੇ ਹੈ, ਜਦਕਿ ਕੋਲੰਬੀਆ 52%, ਫਰਾਂਸ 51%, ਇੰਗਲੈਂਡ 45%, ਸਪੇਨ 46% ਅਤੇ ਬ੍ਰਾਜ਼ੀਲ 41% ਨਾਲ ਮਜ਼ਬੂਤ ਦਾਅਵੇਦਾਰ ਹਨ। ਪੁਰਤਗਾਲ 26% ਅਤੇ USA 25% ਸੰਭਾਵਨਾ ਨਾਲ ਕੁਝ ਪਿੱਛੇ ਹਨ। ਇਸ ਟੂਰਨਾਮੈਂਟ ਵਿੱਚ ਕੁਝ ਸੰਭਾਵੀ ਅਚੰਭੇ ਵੀ ਹੋ ਸਕਦੇ ਹਨ। ਮੋਰੋਕੋ 32% ਸੰਭਾਵਨਾ ਨਾਲ ਨੀਦਰਲੈਂਡ ਨੂੰ ਬਾਹਰ ਕਰਕੇ ਸਭ ਦਾ ਧਿਆਨ ਖਿੱਚ ਚੁੱਕੀ ਹੈ। ਮੈਕਸੀਕੋ 39% ਸੰਭਾਵਨਾ ਨਾਲ ਘਰੇਲੂ ਮੈਦਾਨ ‘ਤੇ ਖੇਡਣ ਦਾ ਫਾਇਦਾ ਲੈ ਸਕਦੀ ਹੈ। ਸੇਨੇਗਲ 19% ਸੰਭਾਵਨਾ ਨਾਲ ਅਫਰੀਕਾ ਦੀ ਸਭ ਤੋਂ ਮਜ਼ਬੂਤ ਟੀਮਾਂ ਵਿੱਚੋਂ ਇੱਕ ਹੈ ਅਤੇ ਅਚੰਭਾ ਕਰ ਸਕਦੀ ਹੈ।
| ਟੀਮ | ਕੁਆਰਟਰ ਫਾਈਨਲ ਸੰਭਾਵਨਾ | ਮੁੱਖ ਤਾਕਤ |
|---|---|---|
| ਫਰਾਂਸ | ~51% | ਐਮਬਾਪੇ, ਮਿਡਫੀਲਡ ਕੰਟਰੋਲ |
| ਅਰਜਨਟੀਨਾ | ~70% | ਮੇਸੀ ਦੀ ਫਾਰਮ |
| ਸਪੇਨ | ~46% | ਪੋਜ਼ੈਸ਼ਨ-ਬੇਸਡ ਖੇਡ |
| ਬ੍ਰਾਜ਼ੀਲ | ~41% | ਅਟੈਕਿੰਗ ਸਕੁਆਡ |
| ਇੰਗਲੈਂਡ | ~45% | ਯੰਗ ਟੈਲੈਂਟ |
| ਕੋਲੰਬੀਆ | ~52% | ਬੈਲੈਂਸਡ ਸਕੁਆਡ |
| ਪੁਰਤਗਾਲ | ~26% | ਰੋਨਾਲਡੋ + ਡਿਪਥ |
| USA | ~25% | ਘਰੇਲੂ ਫਾਇਦਾ |
FIFA World Cup 2026 ਦੇ Round of 32 ਵਿੱਚ ਕੁੱਲ 32 ਟੀਮਾਂ ਨੇ ਜਗ੍ਹਾ ਬਣਾਈ ਹੈ। ਇਹਨਾਂ ਵਿੱਚ ਵੱਡੀਆਂ ਫੁੱਟਬਾਲ ਤਾਕਤਾਂ ਦੇ ਨਾਲ ਕੁਝ ਨਵੀਆਂ ਅਤੇ ਹੈਰਾਨੀਜਨਕ ਟੀਮਾਂ ਵੀ ਸ਼ਾਮਲ ਹਨ।
Round of 32 Qualified Teams
ਗਰੁੱਪ ਜੇਤੂ, ਗਰੁੱਪ ਰੰਨਰ-ਅੱਪ, ਸਭ ਤੋਂ ਵਧੀਆ ਤੀਜੀ ਟੀਮਾਂ ਵਿਚੋਂ ਬਣੀਆਂ ਇਹ 32 ਟੀਮਾਂ ਦੀ ਸੂਚੀ ਕੁਝ ਇਸ ਤਰ੍ਹਾਂ ਹੈ।

fifa world 2026 Who Could Reach the Quarterfinals