
ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ ਸੈਮਸੰਗ ਇੱਕ ਹੋਰ ਨਵਾਂ ਮਿਡ-ਰੇਂਜ ਸਮਾਰਟਫੋਨ Samsung Galaxy M47 5G ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਇਸ ਡਿਵਾਈਸ ਨੂੰ 29 ਜੂਨ ਨੂੰ ਭਾਰਤ ਵਿੱਚ ਪੇਸ਼ ਕਰੇਗੀ। ਲਾਂਚ ਤੋਂ ਪਹਿਲਾਂ ਹੀ ਫੋਨ ਦੇ ਕਈ ਫੀਚਰ ਅਤੇ ਸੰਭਾਵਿਤ ਕੀਮਤ ਸਾਹਮਣੇ ਆ ਗਈ ਹੈ, ਜਿਸ ਕਾਰਨ ਟੈਕ ਪ੍ਰੇਮੀਆਂ ਵਿੱਚ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ।
ਲੀਕ ਰਿਪੋਰਟਾਂ ਮੁਤਾਬਕ Galaxy M47 5G ਵਿੱਚ 6.7 ਇੰਚ ਦੀ Super AMOLED ਡਿਸਪਲੇਅ ਦਿੱਤੀ ਜਾਵੇਗੀ, ਜੋ 120Hz ਰਿਫਰੈਸ਼ ਰੇਟ ਅਤੇ Corning Gorilla Glass Victus+ ਸੁਰੱਖਿਆ ਨਾਲ ਲੈਸ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਡਿਸਪਲੇਅ ਸਕ੍ਰੈਚ ਅਤੇ ਡਰਾਪ ਰੋਧੀ ਹੋਵੇਗੀ, ਨਾਲ ਹੀ ਫੋਨ ਨੂੰ ਧੂੜ ਅਤੇ ਪਾਣੀ ਤੋਂ ਵੀ ਸੁਰੱਖਿਆ ਮਿਲੇਗੀ।
‘ਮਨ ਕੀ ਬਾਤ’ ਵਿੱਚ PM ਮੋਦੀ ਨੇ ਕੀਤੀ ਪੇਠਕਰ ਪਰਿਵਾਰ ਦੀ ਸ਼ਲਾਘਾ, ਵਿਆਹ ਮੌਕੇ 3,500 ਪਿੰਡ ਵਾਸੀਆਂ ਦਾ ਕਰਵਾਇਆ ਬੀਮਾ
ਪਰਫਾਰਮੈਂਸ ਦੀ ਗੱਲ ਕਰੀਏ ਤਾਂ ਫੋਨ ਵਿੱਚ Qualcomm Snapdragon 6 Gen 3 ਪ੍ਰੋਸੈਸਰ, LPDDR5X RAM ਅਤੇ UFS 3.1 ਸਟੋਰੇਜ ਦਿੱਤੀ ਜਾ ਸਕਦੀ ਹੈ। ਇਹ ਸਮਾਰਟਫੋਨ Android 16 ਆਧਾਰਿਤ One UI 8.5 ‘ਤੇ ਚੱਲੇਗਾ। ਖਾਸ ਗੱਲ ਇਹ ਹੈ ਕਿ ਕੰਪਨੀ ਇਸ ਲਈ 6 ਸਾਲਾਂ ਤੱਕ OS ਅਤੇ ਸੁਰੱਖਿਆ ਅਪਡੇਟ ਦੇਣ ਦੀ ਯੋਜਨਾ ਬਣਾ ਰਹੀ ਹੈ।
ਫੋਟੋਗ੍ਰਾਫੀ ਲਈ ਫੋਨ ਵਿੱਚ 50MP OIS ਪ੍ਰਾਈਮਰੀ ਕੈਮਰਾ, 5MP ਅਲਟਰਾ-ਵਾਈਡ ਅਤੇ 2MP ਮੈਕਰੋ ਕੈਮਰਾ ਵਾਲਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 12MP ਫਰੰਟ ਕੈਮਰਾ ਦਿੱਤਾ ਜਾਵੇਗਾ। ਇਹ 4K ਵੀਡੀਓ ਰਿਕਾਰਡਿੰਗ ਅਤੇ HDR ਨੂੰ ਵੀ ਸਪੋਰਟ ਕਰੇਗਾ।
ਪਾਵਰ ਬੈਕਅੱਪ ਲਈ Galaxy M47 5G ਵਿੱਚ 6000mAh ਦੀ ਵੱਡੀ ਬੈਟਰੀ ਅਤੇ 45W ਫਾਸਟ ਚਾਰਜਿੰਗ ਸਪੋਰਟ ਮਿਲਣ ਦੀ ਸੰਭਾਵਨਾ ਹੈ। ਇਸ ਵਿੱਚ ਬਾਈਪਾਸ ਚਾਰਜਿੰਗ ਫੀਚਰ ਵੀ ਹੋ ਸਕਦਾ ਹੈ। ਲੀਕ ਮੁਤਾਬਕ ਇਸ ਦੀ ਸ਼ੁਰੂਆਤੀ ਕੀਮਤ ਭਾਰਤ ਵਿੱਚ ਕਰੀਬ ₹30,000 ਹੋ ਸਕਦੀ ਹੈ। ਫੋਨ ਨੂੰ Rogue Red ਅਤੇ Blaze Blue ਰੰਗਾਂ ਵਿੱਚ ਲਾਂਚ ਕੀਤਾ ਜਾਵੇਗਾ।
ਨਕਲੀ ਡਾਕਟਰ ਬਣ ਕੇ ਜੌਹਰੀ ਨੂੰ ਫਸਾਇਆ, 1.5 ਕਰੋੜ ਰੁਪਏ ਦਾ ਸੋਨਾ ਲੁੱਟਿਆ; ਤਿੰਨ ਗ੍ਰਿਫ਼ਤਾਰ, ਮਾਸਟਰਮਾਈਂਡ ਫਰਾਰ