skip to content

Last Updated: October 5, 2026

Dainik Savera Times Logo

Big alert for WhatsApp users: invoice files ਦੇ ਭੇਸ ਵਿੱਚ ਫੈਲ ਰਿਹਾ ਖਤਰਨਾਕ ਵਾਇਰਸ

3 months ਪਹਿਲਾ

Big alert for WhatsApp users: invoice files ਦੇ ਭੇਸ ਵਿੱਚ ਫੈਲ ਰਿਹਾ ਖਤਰਨਾਕ ਵਾਇਰਸ

ਵਟਸਐਪ ਯੂਜ਼ਰਾਂ ਲਈ ਇੱਕ ਨਵਾਂ ਸਾਈਬਰ ਖ਼ਤਰਾ ਸਾਹਮਣੇ ਆਇਆ ਹੈ। ਸੁਰੱਖਿਆ ਫਰਮ ਕੈਸਪਰਸਕੀ ਨੇ ਖੁਲਾਸਾ ਕੀਤਾ ਹੈ ਕਿ ਹੈਕ ਕੀਤੇ ਗਏ ਵਟਸਐਪ ਖਾਤਿਆਂ ਰਾਹੀਂ ਇੱਕ ਖਤਰਨਾਕ ਮਾਲਵੇਅਰ ਫੈਲਾਇਆ ਜਾ ਰਿਹਾ ਹੈ, ਜੋ ਖਾਸ ਤੌਰ ‘ਤੇ ਕਾਰੋਬਾਰੀ ਫਾਈਲਾਂ ਦੇ ਭੇਸ ਵਿੱਚ ਭੇਜਿਆ ਜਾ ਰਿਹਾ ਹੈ।

ਇਹ ਵਾਇਰਸ ਅਕਸਰ .vbs ਫਾਰਮੈਟ ਵਾਲੀਆਂ ਫਾਈਲਾਂ ਦੇ ਰੂਪ ਵਿੱਚ ਆ ਰਿਹਾ ਹੈ, ਜਿਨ੍ਹਾਂ ਨੂੰ ਇਨਵੌਇਸ, ਬੈਂਕ ਸਟੇਟਮੈਂਟ ਜਾਂ ਅਧਿਕਾਰਕ ਦਸਤਾਵੇਜ਼ਾਂ ਵਾਂਗ ਦਿਖਾਇਆ ਜਾਂਦਾ ਹੈ। ਜਿਵੇਂ ਹੀ ਯੂਜ਼ਰ ਇਨ੍ਹਾਂ ਫਾਈਲਾਂ ਨੂੰ ਖੋਲ੍ਹਦਾ ਹੈ, ਉਸਦਾ ਕੰਪਿਊਟਰ ਜਾਂ ਡਿਵਾਈਸ ਹੈਕ ਹੋਣ ਦਾ ਖ਼ਤਰਾ ਬਣ ਜਾਂਦਾ ਹੈ।

ਫ਼ਿਲਮ ‘ਚੜ੍ਹਦੀ ਕਲਾ’ ਦੀ ਰਿਲੀਜ਼ ਵਿਵਾਦ ਹਾਈ ਕੋਰਟ ਤੱਕ ਪਹੁੰਚਿਆ, CBFC ‘ਤੇ ਦੇਰੀ ਦੇ ਦੋਸ਼

ਕੈਸਪਰਸਕੀ ਮੁਤਾਬਕ ਇਹ ਹਮਲਾ ਕਈ ਦੇਸ਼ਾਂ ਵਿੱਚ ਫੈਲ ਚੁੱਕਾ ਹੈ, ਜਿਨ੍ਹਾਂ ਵਿੱਚ ਮਲੇਸ਼ੀਆ, ਸਿੰਗਾਪੁਰ ਅਤੇ ਬ੍ਰਾਜ਼ੀਲ ਸ਼ਾਮਲ ਹਨ। ਇਹ ਸਾਈਬਰ ਅਟੈਕ ਖਾਸ ਕਰਕੇ ਉਹਨਾਂ ਯੂਜ਼ਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਅਣਜਾਣ ਸੰਪਰਕਾਂ ਤੋਂ ਆਈਆਂ ਫਾਈਲਾਂ ਨੂੰ ਬਿਨਾਂ ਜਾਂਚੇ ਖੋਲ੍ਹ ਲੈਂਦੇ ਹਨ।

ਸਾਈਬਰ ਸੁਰੱਖਿਆ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਅਣਜਾਣ ਜਾਂ ਸ਼ੱਕੀ ਅਟੈਚਮੈਂਟ ਨੂੰ ਡਾਊਨਲੋਡ ਜਾਂ ਖੋਲ੍ਹਣ ਤੋਂ ਬਚਣਾ ਚਾਹੀਦਾ ਹੈ। ਖ਼ਾਸ ਕਰਕੇ ਵਟਸਐਪ ‘ਤੇ ਆਉਣ ਵਾਲੀਆਂ .vbs ਜਾਂ ਅਣਪਛਾਤੀਆਂ ਫਾਈਲਾਂ ਖਤਰਨਾਕ ਹੋ ਸਕਦੀਆਂ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਸੋਸ਼ਲ ਇੰਜੀਨੀਅਰਿੰਗ ਤਕਨੀਕਾਂ ‘ਤੇ ਆਧਾਰਿਤ ਹੈ, ਜਿਸ ਵਿੱਚ ਯੂਜ਼ਰਾਂ ਨੂੰ ਧੋਖਾ ਦੇ ਕੇ ਫਾਈਲ ਖੋਲ੍ਹਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਲਈ ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ ਹੈ।

AMCA ਪ੍ਰੋਗਰਾਮ ਨੂੰ ਝਟਕਾ? GE F414 ਇੰਜਣ ਦੀ ਕੀਮਤ ਵਧਣ ਨਾਲ DRDO ਨੇ ਸ਼ੁਰੂ ਕੀਤੀ ਨਵੀਂ ਤਲਾਸ਼

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.