LIVE UPDATES
01:00 PM, Jun 13 2026
ਗੁਰਦਾਸਪੁਰ, ਦੀਨਾਨਗਰ, ਕਾਦੀਆਂ ਤੇ ਸ਼ਾਮਚੁਰਾਸੀ ਨਗਰ ਕੌਂਸਲ ਵਿਖੇ ਵੋਟਿੰਗ ਜਾਰੀ
12 ਵਜੇ ਤੱਕ ਦਾ ਵੋਟ ਫੀਸਦ ਆਇਆ ਸਾਹਮਣੇ
11:05 AM, Jun 13 2026
MC Election Voting Gurdaspur, Dinanagar, Kadiyan ਤੇ Shamchurasi ਵਿਖੇ ਵੋਟਿੰਗ ਸ਼ੁਰੂ
10:50 AM, Jun 13 2026
10 ਵਜੇ ਤੱਕ ਦਾ ਵੋਟ ਫੀਸਦ
ਗੁਰਦਾਸਪੁਰ- 15.1 %
ਦੀਨਾ ਨਗਰ-15.38 %
ਕਾਦੀਆਂ- 16.16 %
ਸ਼ਾਮਚੁਰਾਸੀ- 19.54%
ਪੰਜਾਬ ਰਾਜਨੀਤੀ
08:22 AM, Jun 13 2026
ਚਾਰ ਥਾਵਾਂ ‘ਤੇ ਨਗਰ ਕੌਂਸਲ ਚੋਣਾਂ
ਪੰਜਾਬ ’ਚ ਅੱਜ 4 ਥਾਵਾਂ ’ਤੇ ਨਗਰ ਕੌਂਸਲ ਚੋਣਾਂ
MC Elections 2026 : 08:22 AM, Jun 13 2026
ਚਾਰ ਥਾਵਾਂ ‘ਤੇ ਨਗਰ ਕੌਂਸਲ ਚੋਣਾਂ
08:19 AM, Jun 13 2026
ਪੰਜਾਬ ’ਚ ਅੱਜ 4 ਥਾਵਾਂ ’ਤੇ ਨਗਰ ਕੌਂਸਲ ਚੋਣਾਂ
Municipal Council Elections Live Updates : ਪੰਜਾਬ ਦੀਆਂ 4 ਨਗਰ ਕੌਂਸਲ ਚੋਣਾਂ ਲਈ ਮੈਦਾਨ ਸੱਜ ਗਿਆ ਹੈ। ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸ਼ਾਮ ਚੌਰਾਸੀ ਨਗਰ ਕੌਂਸਲ ਲਈ ਅੱਜ ਵੋਟਿੰਗ ਹੋਵੇਗੀ, ਜਿਸ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਦੱਸਣਾ ਬਣਦਾ ਹੈ ਕਿ ਇਹ ਚੋਣਾਂ ਬੈਲੇਟ ਪੇਪਰ ਨਾਲ ਨਹੀਂ, ਸਗੋਂ ਈਵੀਐਮ ਰਾਹੀਂ ਕਰਵਾਈਆਂ ਜਾਣਗੀਆਂ।
ਇਨ੍ਹਾਂ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਸ਼ਾਮ 4 ਵਜੇ ਤਕ ਵੋੋਟਾਂ ਭੁਗਤਾਈਆਂ ਜਾਣਗੀਆਂ। ਵੋਟਿੰਗ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਇਨ੍ਹਾਂ ਚੋਣਾਂ ਦਾ ਨਤੀਜਾ ਵੀ ਉਦੋਂ ਹੀ ਐਲਾਨਿਆ ਜਾਵੇਗਾ। ਚੋਣ ਕਮਿਸ਼ਨ ਦੀ ਜਾਣਕਾਰੀ ਅਨੁਸਾਰ, ਇਨ੍ਹਾਂ ਚਾਰ ਨਗਰ ਕੌਂਸਲ ਚੋਣਾਂ ਲਈ ਕੁੱਲ 68 ਵਾਰਡਾਂ ਵਿੱਚ ਵੋਟਿੰਗ ਹੋਵੇਗੀ, ਜਿਸ ਲਈ ਮੈਦਾਨ ਵਿੱਚ ਕੁੱਲ 403 ਉਮੀਦਵਾਰ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਦੱਸਣਯੋਗ ਹੈ ਕਿ ਨਗਰ ਕੌਂਸਲ ਗੁਰਦਾਸਪੁਰ ਦੇ 29 ਵਾਰਡ, ਦੀਨਾਨਗਰ ਨਗਰ ਕੌਂਸਲ ਦੇ 15 ਵਾਰਡ ਅਤੇ ਕਾਦੀਆਂ ਨਗਰ ਕੌਂਸਲ ਦੇ 15 ਵਾਰਡ ਹਨ। ਜਦਕਿ ਹੁਸ਼ਿਆਰਪੁਰ ਦੀ ਸ਼ਾਮਚੁਰਾਸੀ ਨਗਰ ਕੌਂਸਲ 9 ਵਾਰਡਾਂ ਲਈ ਵੋਟਾਂ ਪੈਣਗੀਆਂ, ਜਿਨ੍ਹਾਂ ਲਈ ਕੁੱਲ 9 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਕੁੱਲ 37 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 29 ਮਈ ਨੂੰ ਪੰਜਾਬ ਵਿੱਚ 8 ਨਗਰ ਨਿਗਮਾਂ ਤੇ 104 ਨਗਰ ਕੌਂਸਲਾਂ ਦੀਆਂ ਚੋਣਾਂ ਹੋਈਆਂ ਸਨ, ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਹੁਮਤ ਪ੍ਰਾਪਤ ਕੀਤਾ ਗਿਆ ਸੀ।
