skip to content

Last Updated: November 24, 2026

Dainik Savera Times Logo

ਟਰੰਪ ਦਾ ਦਾਅਵਾ: ਕੈਨੇਡਾ-ਮੈਕਸੀਕੋ ਨਾਲ ਵਪਾਰ ਅਮਰੀਕਾ ਲਈ ਘਾਟੇ ਦਾ ਸੌਦਾ, ਹੁਣ ‘No More CUSMA’

11 June 2026 ਅੱਪਡੇਟ ਕੀਤਾ ਗਿਆ

ਟਰੰਪ ਦਾ ਦਾਅਵਾ: ਕੈਨੇਡਾ-ਮੈਕਸੀਕੋ ਨਾਲ ਵਪਾਰ ਅਮਰੀਕਾ ਲਈ ਘਾਟੇ ਦਾ ਸੌਦਾ, ਹੁਣ ‘No More CUSMA’

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਹੁਣ ਕੈਨੇਡਾ ਅਤੇ ਮੈਕਸੀਕੋ ਨਾਲ ਮੁਫ਼ਤ ਵਪਾਰ ਸਮਝੌਤਾ (CUSMA) ਨੂੰ (ਨਵਿਆਉਣ) ਕਿਸੇ ਸਮਝੌਤੇ, ਕਰਾਰ, ਲਾਇਸੈਂਸ ਜਾਂ ਮਿਆਦ ਨੂੰ ਮੁੜ ਤਾਜ਼ਾ ਕਰਨਾ ਜਾਂ ਵਧਾਉਣਾ ਨਹੀਂ ਕਰੇਗਾ। ਉਸ ਨੇ ਕਿਹਾ ਕਿ 2020 ਵਿੱਚ NAFTA ਦੀ ਥਾਂ CUSMA ਲਿਆਉਣਾ ਗਲਤੀ ਸੀ ਅਤੇ ਹੁਣ ਉਹ ਗਲਤੀ ਨਹੀਂ ਦੁਹਰਾਈ ਜਾਵੇਗੀ। ਟਰੰਪ ਦੇ ਅਨੁਸਾਰ, ਅਮਰੀਕਾ ਨੂੰ ਕੈਨੇਡਾ ਜਾਂ ਮੈਕਸੀਕੋ ਤੋਂ ਕੋਈ ਚੀਜ਼ ਦੀ ਲੋੜ ਨਹੀਂ ਹੈ, ਪਰ ਇਹਨਾਂ ਦੇਸ਼ਾਂ ਨੂੰ ਅਮਰੀਕਾ ਤੋਂ ਬਹੁਤ ਕੁਝ ਚਾਹੀਦਾ ਹੈ।

 

North American Free Trade Agreement (NAFTA) ਦੀ ਥਾਂ Canada–United States–Mexico Agreement (CUSMA) (ਜਿਸ ਨੂੰ ਅਮਰੀਕਾ ਵਿੱਚ (USMCA) United States–Mexico–Canada Agreement) 2020 ਵਿੱਚ ਲਾਗੂ ਕੀਤਾ ਗਿਆ ਸੀ। ਇਹ NAFTA ਦਾ ਅੱਪਡੇਟ ਵਰਜਨ ਹੈ, ਜਿਸ ਵਿੱਚ ਨਵੇਂ ਨਿਯਮ ਸ਼ਾਮਲ ਕੀਤੇ ਗਏ — ਖ਼ਾਸ ਕਰਕੇ ਆਟੋਮੋਬਾਈਲ, ਮਜ਼ਦੂਰੀ ਮਿਆਰ, ਵਾਤਾਵਰਣ, ਡਿਜ਼ਿਟਲ ਵਪਾਰ ਅਤੇ ਬੌਧਿਕ ਸੰਪਦਾ ਸੁਰੱਖਿਆ। ਟਰੰਪ ਦੇ ਨਜ਼ਰੀਏ ਵਿੱਚ ਇਹ “ਗਲਤੀ” ਸੀ ਕਿਉਂਕਿ ਉਸ ਦੇ ਅਨੁਸਾਰ ਇਹ ਅਮਰੀਕਾ ਲਈ ਵਧੀਆ ਨਹੀਂ ਰਿਹਾ।

 

ਇਹ ਵੀ ਪੜੋਂ:

PM ਮੋਦੀ ਦੇ ਅਗਵਾਈ ਹੇਠ: ਪੰਜਾਬ CM ਮਾਨ ਇਨ੍ਹਾਂ 4 ਮੁੱਦਿਆਂ ਤੇ ਪੇਸ਼ ਕਰਨਗੇ ਪ੍ਰਾਜੈਕਟਾਂ ਦੀ ਤਸਵੀਰ, ਪੜੋਂ ਕੀ ਹੈ ਪੂਰੀ ਜਾਣਕਾਰੀ

 

PM ਮੋਦੀ ਦੇ ਅਗਵਾਈ ਹੇਠ: ਪੰਜਾਬ CM ਮਾਨ ਇਨ੍ਹਾਂ 4 ਮੁੱਦਿਆਂ ਤੇ ਪੇਸ਼ ਕਰਨਗੇ ਪ੍ਰਾਜੈਕਟਾਂ ਦੀ ਤਸਵੀਰ, ਪੜੋਂ ਕੀ ਹੈ ਪੂਰੀ ਜਾਣਕਾਰੀ

 

ਟਰੰਪ ਨੇ ਸਾਫ਼ ਸ਼ਬਦਾਂ ਵਿੱਚ ਕਿਹਾ:

  • “ਅਮਰੀਕਾ ਨੂੰ ਉਨ੍ਹਾਂ ਦੀਆਂ ਕਾਰਾਂ, ਲੱਕੜ ਜਾਂ ਊਰਜਾ ਦੀ ਲੋੜ ਨਹੀਂ।”
  • “ਜਦੋਂ ਸਾਨੂੰ ਉਨ੍ਹਾਂ ਤੋਂ ਕੁਝ ਨਹੀਂ ਚਾਹੀਦਾ, ਤਾਂ ਸਮਝੌਤਾ ਕਰਨ ਦੀ ਕੋਈ ਲੋੜ ਨਹੀਂ।”

 

trump-claims-canada-mexico-trade-is-losing-deal-for-america-no-more-cusma

trump-claims-canada-mexico-trade-is-losing-deal-for-america-no-more-cusma

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.