skip to content

Last Updated: October 5, 2026

Dainik Savera Times Logo

CBSE ਰੀਵੈਲੂਏਸ਼ਨ ਪੋਰਟਲ ‘ਤੇ ਭਾਰੀ ਭੀੜ: 56,000 ਅਰਜ਼ੀਆਂ, ਸਾਈਬਰ ਹਮਲੇ ਵੀ ਨਾਕਾਮ

4 months ਪਹਿਲਾ

CBSE ਰੀਵੈਲੂਏਸ਼ਨ ਪੋਰਟਲ ‘ਤੇ ਭਾਰੀ ਭੀੜ: 56,000 ਅਰਜ਼ੀਆਂ, ਸਾਈਬਰ ਹਮਲੇ ਵੀ ਨਾਕਾਮ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ Central Board of Secondary Education ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਸਦੀਕ ਅਤੇ ਪੁਨਰ-ਮੁਲਾਂਕਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਪੋਰਟਲ ‘ਤੇ ਅਰਜ਼ੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।

ਬੋਰਡ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਹੁਣ ਤੱਕ 56,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। ਇਹ ਅਰਜ਼ੀਆਂ ਅੰਕ ਤਸਦੀਕ ਅਤੇ ਰੀਵੈਲੂਏਸ਼ਨ ਲਈ ਦਿੱਤੀਆਂ ਗਈਆਂ ਹਨ, ਜਿਸ ਕਾਰਨ ਸਿਸਟਮ ‘ਤੇ ਲੋਡ ਕਾਫ਼ੀ ਵੱਧ ਗਿਆ ਹੈ।

CBSE ਨੇ X (ਪਹਿਲਾਂ Twitter) ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੋਰਟਲ ‘ਤੇ ਲਗਾਤਾਰ ਵੱਡੇ ਪੱਧਰ ‘ਤੇ ਟ੍ਰੈਫਿਕ ਆ ਰਿਹਾ ਹੈ। ਇਸ ਦੌਰਾਨ ਸਿਸਟਮ ਨੇ ਕਰੀਬ 3.8 ਮਿਲੀਅਨ ਪੈਕੇਟ ਵਾਲੇ ਡਿਨਾਇਲ-ਆਫ-ਸਰਵਿਸ (DDoS) ਹਮਲੇ ਨੂੰ ਸਫਲਤਾਪੂਰਵਕ ਨਾਕਾਮ ਕੀਤਾ ਹੈ। ਬੋਰਡ ਦੇ ਅਨੁਸਾਰ ਤਕਨੀਕੀ ਟੀਮਾਂ ਪੋਰਟਲ ਦੀ ਕਾਰਗੁਜ਼ਾਰੀ ਨੂੰ ਸੁਚਾਰੂ ਬਣਾਉਣ ਲਈ ਨਿਰੰਤਰ ਨਿਗਰਾਨੀ ਕਰ ਰਹੀਆਂ ਹਨ।

ਰੀਵੈਲੂਏਸ਼ਨ ਪ੍ਰਕਿਰਿਆ ਕਦੋਂ ਤੱਕ?

CBSE ਨੇ 12ਵੀਂ ਜਮਾਤ ਲਈ ਰੀਵੈਲੂਏਸ਼ਨ ਪੋਰਟਲ 2 ਜੂਨ ਤੋਂ ਸ਼ੁਰੂ ਕੀਤਾ ਹੈ ਅਤੇ ਵਿਦਿਆਰਥੀ 6 ਜੂਨ 2026 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ।ਅੰਕ ਤਸਦੀਕ ਲਈ ਪ੍ਰਤੀ ਵਿਸ਼ਾ ₹100 ਫੀਸ ਰੱਖੀ ਗਈ ਹੈ, ਜਦਕਿ ਰੀਵੈਲੂਏਸ਼ਨ ਲਈ ਪ੍ਰਤੀ ਪ੍ਰਸ਼ਨ ₹25 ਫੀਸ ਲਾਗੂ ਹੈ। ਪਹਿਲਾਂ ਇਹ ਰਕਮ ਵੱਧ ਸੀ, ਪਰ ਇਸ ਵਾਰ ਇਸਨੂੰ ਘਟਾਇਆ ਗਿਆ ਹੈ ਤਾਂ ਜੋ ਵੱਧ ਵਿਦਿਆਰਥੀ ਅਪਲਾਈ ਕਰ ਸਕਣ।ਖਾਸ ਗੱਲ ਇਹ ਹੈ ਕਿ ਜੇਕਰ ਰੀਵੈਲੂਏਸ਼ਨ ਤੋਂ ਬਾਅਦ ਵਿਦਿਆਰਥੀ ਦੇ ਅੰਕ ਵਧ ਜਾਂਦੇ ਹਨ, ਤਾਂ ਉਸਦੀ ਫੀਸ ਵਾਪਸ ਕਰ ਦਿੱਤੀ ਜਾਵੇਗੀ।

ਵਿਦਿਆਰਥੀਆਂ ਲਈ ਮਹੱਤਵਪੂਰਨ ਮੌਕਾ

ਰੀਵੈਲੂਏਸ਼ਨ ਪ੍ਰਕਿਰਿਆ ਨੂੰ ਵਿਦਿਆਰਥੀਆਂ ਲਈ ਪਾਰਦਰਸ਼ੀ ਅਤੇ ਆਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੋਰਡ ਦਾ ਕਹਿਣਾ ਹੈ ਕਿ ਇਹ ਸਿਸਟਮ ਤੇਜ਼, ਸੁਰੱਖਿਅਤ ਅਤੇ ਨਿਰਵਿਘਨ ਸੇਵਾ ਦੇਣ ਲਈ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ।ਇਹ ਕਦਮ ਵਿਦਿਆਰਥੀਆਂ ਨੂੰ ਆਪਣੇ ਨਤੀਜਿਆਂ ‘ਤੇ ਭਰੋਸਾ ਅਤੇ ਸਪਸ਼ਟਤਾ ਦੇਣ ਵੱਲ ਇੱਕ ਮਹੱਤਵਪੂਰਨ ਪਹਲ ਮੰਨੀ ਜਾ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.