skip to content

Last Updated: November 24, 2026

Dainik Savera Times Logo

ਕਾਕਰੋਚ ਜਨਤਾ ਪਾਰਟੀ ਦਾ X ਅਕਾਊਂਟ ਭਾਰਤ ਵਿੱਚ ਬੈਨ, ਸੋਸ਼ਲ ਮੀਡੀਆ ‘ਤੇ ਮਚਿਆ ਹੰਗਾਮਾ

21 May 2026 ਅੱਪਡੇਟ ਕੀਤਾ ਗਿਆ

ਕਾਕਰੋਚ ਜਨਤਾ ਪਾਰਟੀ ਦਾ X ਅਕਾਊਂਟ ਭਾਰਤ ਵਿੱਚ ਬੈਨ, ਸੋਸ਼ਲ ਮੀਡੀਆ ‘ਤੇ ਮਚਿਆ ਹੰਗਾਮਾ

ਕਾਕਰੋਚ ਜਨਤਾ ਪਾਰਟੀ ਹੁਣ ਸਿਰਫ਼ ਇੱਕ ਮਜ਼ਾਕ ਨਹੀਂ ਰਹੀ, ਸਗੋਂ ਸੋਸ਼ਲ ਮੀਡੀਆ ‘ਤੇ ਇੱਕ ਵੱਡਾ ਡਿਜੀਟਲ ਅੰਦੋਲਨ ਬਣ ਚੁੱਕੀ ਹੈ। ਜਸਟਿਸ ਸੂਰਿਆ ਕਾਂਤ ਦੇ ਕਥਿਤ ਬਿਆਨ ਦੇ ਵਿਰੋਧ ਵਿੱਚ ਨੌਜਵਾਨਾਂ ਵੱਲੋਂ ਵਿਅੰਗ ਦੇ ਰੂਪ ਵਿੱਚ ਸ਼ੁਰੂ ਕੀਤੀ ਗਈ ਇਸ ਪਾਰਟੀ ਨੇ ਬਹੁਤ ਘੱਟ ਸਮੇਂ ਵਿੱਚ ਲੱਖਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਵੀਰਵਾਰ ਨੂੰ ਇਸ ਪਾਰਟੀ ਨੇ ਫਾਲੋਅਰਜ਼ ਦੇ ਮਾਮਲੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ BJP ਨੂੰ ਵੀ ਪਿੱਛੇ ਛੱਡ ਦਿੱਤਾ। ਕਾਕਰੋਚ ਜਨਤਾ ਪਾਰਟੀ ਦੇ Instagram ਪੇਜ ‘ਤੇ 10 ਮਿਲੀਅਨ ਤੋਂ ਵੱਧ ਫਾਲੋਅਰਜ਼ ਹੋ ਚੁੱਕੇ ਹਨ, ਜਦਕਿ BJP ਦੇ Instagram ‘ਤੇ 8.7 ਮਿਲੀਅਨ ਫਾਲੋਅਰਜ਼ ਹਨ। ਹਾਲਾਂਕਿ ਪਾਰਟੀ ਦਾ X ਅਕਾਊਂਟ ਬੈਨ ਕਰ ਦਿੱਤਾ ਗਿਆ ਹੈ, ਪਰ Instagram ਪੇਜ ਅਜੇ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।

ਪਾਰਟੀ ਦੇ Founder ਅਭਿਜੀਤ ਦੀਪਕੇ ਨੇ X ਅਕਾਊਂਟ ਬੰਦ ਹੋਣ ‘ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ Instagram ‘ਤੇ ਇੱਕ ਵੀਡੀਓ ਪੋਸਟ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਸਭ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ। ਉਨ੍ਹਾਂ ਦੇ ਮੁਤਾਬਕ ਪਹਿਲਾਂ ਵੀ ਕਈ ਵਾਰ ਅਕਾਊਂਟ ਨੂੰ ਬਲਾਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਜਦੋਂ ਉਹ ਨਾਕਾਮ ਰਹੇ ਤਾਂ ਸਿੱਧਾ ਬੈਨ ਲਗਾ ਦਿੱਤਾ ਗਿਆ। ਦੀਪਕੇ ਨੇ ਕਿਹਾ ਕਿ ਉਹ ਆਪਣੀ ਆਵਾਜ਼ ਨੂੰ ਦਬਣ ਨਹੀਂ ਦੇਣਗੇ ਅਤੇ ਇਸ ਮਾਮਲੇ ਨੂੰ ਕਾਨੂੰਨੀ ਅਤੇ ਡਿਜੀਟਲ ਤੌਰ ‘ਤੇ ਲੜਦੇ ਰਹਿਣਗੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.