skip to content

Last Updated: October 11, 2026

Dainik Savera Times Logo

ਯੋਗਰਾਜ ਸਿੰਘ ਦੀਆਂ ਵਧੀਆਂ ਮੁਸ਼ਕਲਾਂ: ਮਹਿਲਾ ਪੁਲਿਸ ਅਧਿਕਾਰੀ ਬਾਰੇ ‘ਇਤਰਾਜ਼ਯੋਗ’ ਟਿੱਪਣੀ ‘ਤੇ ਚੰਡੀਗੜ੍ਹ SSP ਕੋਲ ਸ਼ਿਕਾਇਤ ਦਰਜ!

5 months ਪਹਿਲਾ

ਯੋਗਰਾਜ ਸਿੰਘ ਦੀਆਂ ਵਧੀਆਂ ਮੁਸ਼ਕਲਾਂ: ਮਹਿਲਾ ਪੁਲਿਸ ਅਧਿਕਾਰੀ ਬਾਰੇ ‘ਇਤਰਾਜ਼ਯੋਗ’ ਟਿੱਪਣੀ ‘ਤੇ ਚੰਡੀਗੜ੍ਹ SSP ਕੋਲ ਸ਼ਿਕਾਇਤ ਦਰਜ!

ਨਵੀਂ ਦਿੱਲੀ (ਦੈਨਿਕ ਸਵੇਰਾ): ਪੰਜਾਬੀ ਅਦਾਕਾਰ ਯੋਗਰਾਜ ਸਿੰਘ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਦੀ ਇੱਕ ਵੈੱਬ ਸੀਰੀਜ਼ ਦੇ ਵਾਇਰਲ ਕਲਿੱਪ ਵਿੱਚ ਔਰਤਾਂ ਪ੍ਰਤੀ ਕੀਤੀ ਗਈ ਕਥਿਤ ‘ਅਪਮਾਨਜਨਕ’ ਟਿੱਪਣੀ ਨੂੰ ਲੈ ਕੇ ਐਸ.ਐਸ.ਪੀ. ਚੰਡੀਗੜ੍ਹ ਨੂੰ ਸ਼ਿਕਾਇਤ ਦਿੱਤੀ ਗਈ ਹੈ।  ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਯੋਗਰਾਜ ਸਿੰਘ ਇੱਕ ਅਦਾਕਾਰਾ (ਜੋ ਮਹਿਲਾ ਪੁਲਿਸ ਅਧਿਕਾਰੀ ਦੀ ਭੂਮਿਕਾ ਵਿੱਚ ਹੈ) ਪ੍ਰਤੀ ਅਜਿਹੀ ਸ਼ਬਦਾਵਲੀ ਵਰਤਦੇ ਸੁਣੇ ਜਾ ਰਹੇ ਹਨ, ਜਿਸ ਨੂੰ ਔਰਤਾਂ ਦੇ ਸਨਮਾਨ ਦੇ ਖ਼ਿਲਾਫ਼ ਦੱਸਿਆ ਜਾ ਰਿਹਾ ਹੈ। ਵਕੀਲ ਉੱਜਵਲ ਭਸੀਨ ਵੱਲੋਂ ਦਾਇਰ ਕੀਤੀ ਗਈ ਇਸ ਸ਼ਿਕਾਇਤ ਵਿੱਚ ਸਿਰਫ਼ ਯੋਗਰਾਜ ਸਿੰਘ ਹੀ ਨਹੀਂ, ਸਗੋਂ ਇਸ ਸੀਰੀਜ਼ ਦੇ ਨਿਰਦੇਸ਼ਕ, ਪ੍ਰੋਡਿਊਸਰ ਅਤੇ ਪ੍ਰਸਾਰਿਤ ਕਰਨ ਵਾਲੀ ਟੀਮ ਵਿਰੁੱਧ ਵੀ ਤੁਰੰਤ FIR ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ :

380 ਰੁਪਏ ਦਾ ਲਾਲਚ ਪਿਆ ਮਹਿੰਗਾ: ਜਾਣੋ ਕਿਵੇਂ ਇੱਕ ਵੀਡੀਓ ਨੇ ਵੰਦੇ ਭਾਰਤ ਦੇ TTE ਦੀ ਕਰਵਾਈ ਛੁੱਟੀ।

380 ਰੁਪਏ ਦਾ ਲਾਲਚ ਪਿਆ ਮਹਿੰਗਾ: ਜਾਣੋ ਕਿਵੇਂ ਇੱਕ ਵੀਡੀਓ ਨੇ ਵੰਦੇ ਭਾਰਤ ਦੇ TTE ਦੀ ਕਰਵਾਈ ਛੁੱਟੀ।

 ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਹ ਸਮੱਗਰੀ ਔਰਤਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦੀ ਹੈ ਅਤੇ ਸਮਾਜ ਵਿੱਚ ਗਲਤ ਸੰਦੇਸ਼ ਦਿੰਦੀ ਹੈ, ਇਸ ਲਈ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

ਪੰਜਾਬੀ ਐਕਟਰ ਯੋਗਰਾਜ ਸਿੰਘ ਵੱਲੋਂ ਪੰਜਾਬੀ ਵੈਬਸੀਰੀਜ਼ ਵਿੱਚ ਔਰਤਾਂ ਪ੍ਰਤੀ ਬੋਲੀ ਗਈ ਬਹੁੱਤ ਹੀ ਅਪਮਾਨਜਨਕ ਸ਼ਬਦਾਵਲੀ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋ-ਮੋਟੋ ਨੋਟਿਸ ਲਿਆ ਹੈ।

yograj-singh-objectionable-comment

yograj-singh-objectionable-comment

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.