skip to content

Last Updated: October 7, 2026

Dainik Savera Times Logo

ਜ਼ਮੀਨ ਪਿੱਛੇ ਸਕੇ ਭਰਾ ਤੇ ਭਰਜਾਈ ਦਾ ਗੋਲੀਆਂ ਮਾਰ ਕੇ ਕਤਲ ; ਨੌ ਏਕੜ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਸੀ ਆਪਸੀ ਝਗੜਾ

5 months ਪਹਿਲਾ

ਜ਼ਮੀਨ ਪਿੱਛੇ ਸਕੇ ਭਰਾ ਤੇ ਭਰਜਾਈ ਦਾ ਗੋਲੀਆਂ ਮਾਰ ਕੇ ਕਤਲ ; ਨੌ ਏਕੜ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਸੀ ਆਪਸੀ ਝਗੜਾ

Gurdaspur News : ਗੁਰਦਾਸਪੁਰ ਦੇ ਅਧੀਨ ਪੈਂਦੇ ਪਿੰਡ ਨੈਣੇਕੋਟ ਦੇ ਵਿੱਚ ਜ਼ਮੀਨ ਦੀ ਵੰਡ ਨੂੰ ਲੈ ਕੇ ਦੋ ਭਰਾਵਾਂ ਦੇ ਵਿੱਚ ਹੋਏ ਝਗੜੇ ਦੇ ਦੌਰਾਨ ਇੱਕ ਭਰਾ ਵੱਲੋਂ ਗੋਲੀ ਮਾਰ ਕੇ ਆਪਣੇ ਸਕੇ ਭਰਾ ਅਤੇ ਭਾਬੀ ਦਾ ਕਤਲ ਕਰ ਦਿੱਤਾ ਗਿਆ। ਕਤਲ ਦੀ ਇਸ ਵਾਰਦਾਤ ਦਾ ਪਤਾ ਲੱਗਦੇ ਹੀ ਮੌਕੇ ‘ਤੇ ਡੀ.ਐਸ.ਪੀ ਕੁਲਵੰਤ ਸਿੰਘ ਮਾਨ ਵੀ ਪੁੱਜ ਗਏ।

PSEB 12ਵੀਂ RESULT : ਅੱਜ ਆਵੇਗਾ 12ਵੀਂ ਦਾ ਨਤੀਜਾ ; ਮੋਬਾਈਲ ਰਾਹੀਂ ਕਰੋ ਚੈੱਕ ਤੇ DMC ਕਰੋ ਡਾਊਨਲੋਡ

ਅਮਰਜੀਤ ਸਿੰਘ ਨੇ ਪਹਿਲਾਂ ਸੈਰ ਕਰਦੇ ਭਰਾ ਨੂੰ ਮਾਰਿਆ

ਮਿਲੀ ਜਾਣਕਾਰੀ ਅਨੁਸਾਰ ਪਿੰਡ ਨੈਨੋਕੋਟ ਦੇ ਤਿੰਨ ਭਰਾ ਅਜੈਬ ਸਿੰਘ ਅਮਰਜੀਤ ਸਿੰਘ ਅਤੇ ਤਰਸੇਮ ਸਿੰਘ ਪੁੱਤਰ ਭਜਨ ਸਿੰਘ ਦਾ ਆਪਣੇ ਪਿੰਡ ਵਿੱਚ ਨੌ ਕਿੱਲੇ ਜਮੀਨ ਨੂੰ ਲੈ ਕੇ ਆਪਸੀ ਝਗੜਾ ਚਲਦਾ ਸੀ। ਅਜੈਬ ਸਿੰਘ ਅੱਜ ਰੋਜ਼ ਦੀ ਤਰ੍ਹਾਂ ਸੈਰ ਕਰ ਰਿਹਾ ਸੀ ਕਿ ਇਸੇ ਦੌਰਾਨ ਉਸ ਦੇ ਭਰਾ ਅਮਰਜੀਤ ਸਿੰਘ ਵੱਲੋਂ ਉਸ ਉਪਰ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਦਿੱਤਾ ਗਿਆ।

ਇਸ ਤੋਂ ਬਾਅਦ ਅਮਰਜੀਤ ਸਿੰਘ ਨੇ ਅਜੈਬ ਸਿੰਘ ਦੇ ਘਰ ਜਾ ਕੇ ਉਸ ਦੀ ਪਤਨੀ ਕਮਲ ਕੌਰ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਆਪਣੇ ਭਰਾ ਅਤੇ ਭਾਬੀ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਅਮਰਜੀਤ ਸਿੰਘ ਨੇ ਖੁਦ ਪੁਲਿਸ ਥਾਣਾ ਕਾਹਨੂੰਵਾਨ ਜਾ ਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

Numerology : ਧੋਖੇ ਤੋਂ ਮੀਲਾਂ ਦੂਰ ਰਹਿੰਦੇ ਇਸ ਮੁਲਾਂਕ ਦੇ ਲੋਕ ; ਬੱਚਿਆਂ ਵਰਗੀ ਮਾਸੂਮੀਅਤ ਜਿੱਤ ਲੈਂਦੀ ਸਾਰਿਆਂ ਦਾ ਦਿਲ

ਮੌਕੇ ‘ਤੇ ਪਹੁੰਚੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਆਰੋਪੀ ਨੂੰ ਕਾਬੂ ਕਰ ਲਿਆ ਗਿਆ ਤੇ ਉਸਦੇ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦੋਵੇਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਉਹਨਾਂ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਹੀ ਇਹ ਕਤਲ ਕੀਤਾ ਗਿਆ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.