ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): ਕੈਨੇਡਾ ਦੇ ਸਰੀ (Surrey) ਸ਼ਹਿਰ ਵਿੱਚ ਪੰਜਾਬੀ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਧਮਕੀ ਅਤੇ ਵਸੂਲੀ ਮਾਮਲਿਆਂ ‘ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਦੇਸ਼ ਤੋਂ ਡਿਪੋਰਟ ਕੀਤਾ ਗਿਆ ਹੈ ਅਤੇ ਹੋਰਾਂ ਦੀ ਭਾਲ ਜਾਰੀ ਹੈ। ਪੁਲਿਸ ਨੇ ਜਾਣਕਾਰੀ ਦੇਣ ਵਾਲਿਆਂ ਲਈ 1.5 ਕਰੋੜ ਰੁਪਏ ਦਾ ਇਨਾਮ ਵੀ ਐਲਾਨਿਆ ਹੈ।
ਮੁੱਖ ਮਾਮਲਾ
ਗ੍ਰਿਫ਼ਤਾਰ ਅਤੇ ਡਿਪੋਰਟ ਕੀਤੇ ਨੌਜਵਾਨ


ਹੋਰ ਸ਼ੱਕੀ ਨੌਜਵਾਨ

ਹਰਜੋਤ ਸਿੰਘ (21)
1 ਫਰਵਰੀ 2026 ਨੂੰ ਸਵੇਰੇ 3:50 ਵਜੇ ਸਰੀ ਦੇ ਕ੍ਰੇਸੈਂਟ ਬੀਚ ਖੇਤਰ ਵਿੱਚ ਇੱਕ ਘਰ ਦੇ ਬਾਹਰ ਗੋਲੀਬਾਰੀ ਹੋਈ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਤੋਂ ਬਾਅਦ ਹਰਜੋਤ ਸਿੰਘ ਨੂੰ ਪੁਲਿਸ ਨੇ ਟੈਕਸੀ (ਰਾਈਡਸ਼ੇਅਰ ਵਾਹਨ) ਰਾਹੀਂ ਭੱਜਦੇ ਸਮੇਂ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਦੌਰਾਨ ਉਸਨੇ ਪੁਲਿਸ ਦਾ ਵਿਰੋਧ ਕੀਤਾ ਜਿਸ ਕਾਰਨ ਉਸਨੂੰ ਹਲਕੀਆਂ ਸੱਟਾਂ ਲੱਗੀਆਂ।
ਉਸ ‘ਤੇ ਅਮਰੀਕਾ ਦੇ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਧਾਰਾ 244.2(1)(a) ਅਧੀਨ ਗੰਭੀਰ ਸੱਟਾਂ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਧਾਰਾ ਹਥਿਆਰਾਂ ਦੀ ਵਰਤੋਂ ਕਰਕੇ ਕੀਤੇ ਗਏ ਹਿੰਸਕ ਹਮਲਿਆਂ ਨਾਲ ਸੰਬੰਧਿਤ ਹੈ ਅਤੇ ਇਸਦੇ ਤਹਿਤ ਸਖ਼ਤ ਸਜ਼ਾਵਾਂ ਹੋ ਸਕਦੀਆਂ ਹਨ।

ਤਰਨਵੀਰ ਸਿੰਘ (19),
ਉਹ 1 ਫ਼ਰਵਰੀ ਨੂੰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਪਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਤਰਨਵੀਰ ਨੂੰ ਕ੍ਰੇਸੈਂਟ ਰੋਡ ਅਤੇ 132ਵੀਂ ਸਟਰੀਟ ਨੇੜੇ ਵਾਪਰੀ ਘਟਨਾ ਤੋਂ ਬਾਅਦ 28ਵੇਂ ਐਵੇਨਿਊ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਵੇਲੇ ਉਹ ਜੇਲ੍ਹ ਵਿੱਚ ਹੈ।

ਦਿਆਜੀਤ ਸਿੰਘ ਬਿਲਿੰਗ (21)
ਦਯਾਜੀਤ, ਹਰਜੋਤ ਅਤੇ ਤਰਨਵੀਰ ਦੇ ਨਾਲ ਗ੍ਰਿਫ਼ਤਾਰ ਹੋਇਆ। ਉਸ ‘ਤੇ ਹਥਿਆਰਾਂ ਦੀ ਵਰਤੋਂ ਅਤੇ ਜਬਰੀ ਵਸੂਲੀ ਨਾਲ ਸੰਬੰਧਤ ਹਿੰਸਕ ਕਾਰਵਾਈਆਂ ਦੇ ਦੋਸ਼ ਹਨ। ਪੁਲਿਸ ਨੇ ਉਸਦੀ ਫੋਟੋ ਜਨਤਕ ਕੀਤੀ ਹੈ ਤਾਂ ਜੋ ਲੋਕ ਜਾਣ ਸਕਣ ਕਿ ਕੀ ਉਹ ਪਹਿਲਾਂ ਕਿਸੇ ਨੂੰ ਡਰਾਉਣ ਜਾਂ ਧਮਕਾਉਣ ਵਿੱਚ ਸ਼ਾਮਲ ਰਿਹਾ ਹੈ।

ਹਰਸ਼ਦੀਪ ਸਿੰਘ
26 ਜਨਵਰੀ, 2026 ਨੂੰ, ਸਰੀ ਦੇ ਨਿਊਟਨ ਇਲਾਕੇ ਵਿੱਚ (129ਵੀਂ ਸਟਰੀਟ ਅਤੇ 84ਵੀਂ ਐਵੇਨਿਊ) ਗੋਲੀਬਾਰੀ ਦੀਆਂ ਆਵਾਜ਼ਾਂ ਆਈਆਂ। ਹਰਸ਼ਦੀਪ ‘ਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਹਥਿਆਰ ਰੱਖਣ ਦੇ ਦੋਸ਼ ਹਨ। ਉਸਦੀ ਕਾਰ ਵਿੱਚੋਂ ਪੁਲਿਸ ਨੇ ਇੱਕ ਲੋਡਿਡ ਪਿਸਤੌਲ ਵੀ ਜ਼ਬਤ ਕੀਤੀ।

ਹੰਸਪ੍ਰੀਤ ਸਿੰਘ
26 ਜਨਵਰੀ ਨੂੰ ਵਾਪਰੀ ਘਟਨਾ ਦੌਰਾਨ ਹੰਸਪ੍ਰੀਤ ਹਰਸ਼ਦੀਪ ਦੇ ਨਾਲ ਕਾਰ ਵਿੱਚ ਸੀ। ਹਥਿਆਰਾਂ ਨਾਲ ਵਾਹਨ ਵਿੱਚ ਸਵਾਰ ਹੋਣ ਦੇ ਦੋਸ਼ ਉਸ ‘ਤੇ ਵੀ ਲਗੇ ਹਨ। ਸਰੀ ਪੁਲਿਸ ਦੀ ਪ੍ਰੋਜੈਕਟ ਅਸ਼ੋਰੈਂਸ ਟੀਮ ਨੇ ਉਸਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ।
ਇਨਾਮ ਅਤੇ ਪੁਲਿਸ ਦੀ ਕਾਰਵਾਈ
ਇਹ ਮਾਮਲਾ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਵੱਲੋਂ ਬਣੇ ਵਸੂਲੀ ਗਿਰੋਹਾਂ ਨਾਲ ਜੁੜਿਆ ਹੈ। ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਕੁਝ ਨੂੰ ਡਿਪੋਰਟ ਕੀਤਾ ਹੈ ਅਤੇ ਹੋਰਾਂ ਦੀ ਭਾਲ ਜਾਰੀ ਹੈ। ਇਨਾਮੀ ਯੋਜਨਾ ਰਾਹੀਂ ਲੋਕਾਂ ਨੂੰ ਅੱਗੇ ਆ ਕੇ ਜਾਣਕਾਰੀ ਸਾਂਝੀ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

punjabi-extortion-gangs-deportatio
मेष: दिन शुभ रहेगा...