skip to content

Last Updated: November 7, 2026

Dainik Savera Times Logo

“ਇਹ ਤਾਂ ਸ਼ੁਰੂਆਤ ਹੈ”: ਏਆਰ ਮੁਰੂਗਦਾਸ ਨੇ ਟੀਵੀਕੇ ਦੀ ਤਾਮਿਲਨਾਡੂ ਚੋਣ ਜਿੱਤ ‘ਤੇ ਵਿਜੇ ਨੂੰ ਦਿੱਤੀ ਮੁਬਾਰਕਾਂ

5 May 2026 ਅੱਪਡੇਟ ਕੀਤਾ ਗਿਆ

“ਇਹ ਤਾਂ ਸ਼ੁਰੂਆਤ ਹੈ”: ਏਆਰ ਮੁਰੂਗਦਾਸ ਨੇ ਟੀਵੀਕੇ ਦੀ ਤਾਮਿਲਨਾਡੂ ਚੋਣ ਜਿੱਤ ‘ਤੇ ਵਿਜੇ ਨੂੰ ਦਿੱਤੀ ਮੁਬਾਰਕਾਂ

ਨਵੀਂ ਦਿੱਲੀ (ਦੈਨਿਕ ਸਵੇਰਾ): ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਤਮਿਲਗਾ ਵੇਤਰੀ ਕਜ਼ਾਗਮ (Tamilga vetri Kazhagam) (TVK) (ਟੀਵੀਕੇ) ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਦਾਕਾਰ-ਰਾਜਨੇਤਾ ਵਿਜੇ ਨੂੰ ਹਰ ਪਾਸੋਂ ਤੋਂ ਵਧਾਈਆਂ ਮਿਲ ਰਹੀਆਂ ਹਨ।

 

ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲੈਂਦੇ ਹੋਏ, ਵਿਜੇ ਨੇ ਤਾਮਿਲਨਾਡੂ ਦੇ ਸੱਚੇ “ਜਨ ਨਯਾਗਨ” ਵਜੋਂ ਆਪਣੀ ਪਛਾਣ ਬਣਾਈ। ਈਸੀਆਈ ਦੇ ਤਾਜ਼ਾ ਰੁਝਾਨਾਂ ਮੁਤਾਬਕ, ਉਸਦੀ ਪਾਰਟੀ 99 ਹਲਕਿਆਂ ਵਿੱਚ ਅੱਗੇ ਸੀ ਅਤੇ 10 ਸੀਟਾਂ ਜਿੱਤ ਚੁੱਕੀ ਸੀ। 118 ਦੇ ਅੰਕੜੇ ਤੱਕ ਪਹੁੰਚਣ ਲਈ ਉਹ ਛੋਟੀਆਂ ਪਾਰਟੀਆਂ ਦਾ ਸਮਰਥਨ ਲੈ ਸਕਦੇ ਹਨ।

 

View this post on Instagram

 

A post shared by Ragava Lawrence (@actorlawrence)

ਫੈਨਾਂ ਤੋਂ ਲੈ ਕੇ ਫਿਲਮ ਇੰਡਸਟਰੀ ਦੇ ਕਲਾਕਾਰਾਂ, ਸਿਤਾਰਿਆਂ ਤੱਕ, ਸਭ ਨੇ ਸੋਸ਼ਲ ਮੀਡੀਆ ‘ਤੇ ਵਿਜੇ ਨੂੰ ਵਧਾਈਆਂ, ਮੁਬਾਰਕਾਂ ਦਿੱਤੀਆਂ। ਮਸ਼ਹੂਰ ਨਿਰਦੇਸ਼ਕ ਏ.ਆਰ. ਮੁਰੂਗਦਾਸ ਨੇ ਵੀ ਐਕਸ ‘ਤੇ ਲਿਖਿਆ, “ਫਿਲਮ ਦੀ ਸਕਰੀਨ ‘ਤੇ ਰਾਜ ਕਰਨ ਤੋਂ ਲੋਕਾਂ ਦੇ ਦਿਲ ਜਿੱਤਣ ਤੱਕ, ਵਿਜੇ ਸਰ, ਤੁਹਾਡੀ ਪਹਿਲੀ ਚੋਣ ਜਿੱਤ ਲਈ ਵਧਾਈਆਂ ਦਿਤੀਆਂ ਤੇ ਕਿਹਾ ਇਹ ਤਾਂ ਸਿਰਫ਼ ਸ਼ੁਰੂਆਤ ਹੈ।”

 

ਪੱਛਮੀ ਬੰਗਾਲ ਅਤੇ ਅਸਾਮ ਵਿੱਚ ਭਾਜਪਾ ਦੀ ਵਧੀਆ ਲੀਡ ਦੇਖ ਕੇ ਹੇਮਾ ਮਾਲਿਨੀ ਨੇ ਜਤਾਈ ਆਪਣੀ ਖੁਸ਼ੀ

ਪੱਛਮੀ ਬੰਗਾਲ ਅਤੇ ਅਸਾਮ ਵਿੱਚ ਭਾਜਪਾ ਦੀ ਵਧੀਆ ਲੀਡ ਦੇਖ ਕੇ ਹੇਮਾ ਮਾਲਿਨੀ ਨੇ ਜਤਾਈ ਆਪਣੀ ਖੁਸ਼ੀ

 

ਅਦਾਕਾਰ ਵਿਸ਼ਾਲ ਨੇ ਵੀ ਵਿਜੇ ਦੀ ਜਿੱਤ ਦੀ ਸ਼ਲਾਂਗਾ ਕੀਤੀ ਅਤੇ ਕਿਹਾ ਕਿ ਇਹ ਤਾਮਿਲਨਾਡੂ ਵਿੱਚ ਵੱਡੇ ਬਦਲਾਅ ਦੀ ਨਿਸ਼ਾਨੀ ਤੇ ਫੇਰਬਦਲ ਹੈ। ਰਾਗਵਾ ਲਾਰੈਂਸ ਨੇ ਵੀ ਵਿਜੇ ਨੂੰ “ਇਤਿਹਾਸ ਰਚਣ” ਲਈ ਵਧਾਈ ਦਿੱਤੀ।

 

ਇਸ ਜਿੱਤ ਤੋ ਬਾਅਦ , ਵਿਜੇ ਉਹਨਾਂ ਮਸ਼ਹੂਰ ਅਦਾਕਾਰਾਂ ਦੀ ਲਾਈਨਾਂ ਵਿੱਚ ਸ਼ਾਮਲ ਹੋ ਗਏ, ਜੋ ਬਾਅਦ ਵਿੱਚ ਸਫਲ ਰਾਜਨੇਤਾ ਬਣੇ, ਜਿਵੇਂ ਐਨ.ਟੀ. ਰਾਮਾ ਰਾਓ, ਐਮ.ਜੀ. ਰਾਮਚੰਦਰਨ ਅਤੇ ਜੇ. ਜੈਲਲਿਤਾ। ਟੀਵੀਕੇ ਦੀ ਇਹ ਕਾਮਯਾਬੀ ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਵੱਡੇ ਬਦਲਾਅ ਦੀ ਸ਼ੁਰੂਆਤ ਹੋ ਸਕਦੀ ਹੈ, ਜਿੱਥੇ ਕਈ ਸਾਲਾਂ ਤੋਂ ਡੀਐਮਕੇ ਅਤੇ ਏਆਈਏਡੀਐਮਕੇ ਦੀ ਅਗਵਾਈ ਵਾਲੇ ਗੱਠਜੋੜ ਹਾਵੀ ਰਹੇ ਹਨ।

congratulates-vijay-on-tvk-tamil-nadu

congratulates-vijay-on-tvk-tamil-nadu

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.