skip to content

Last Updated: November 7, 2026

Dainik Savera Times Logo

8ਵਾਂ ਕੇਂਦਰੀ ਤਨਖਾਹ ਕਮਿਸ਼ਨ: 28–30 ਅਪ੍ਰੈਲ ਨੂੰ ਦਿੱਲੀ ਵਿੱਚ ਮਹੱਤਵਪੂਰਨ ਮੀਟਿੰਗਾਂ,ਕਮਿਸ਼ਨ ਦੀ ਵੱਡੀ ਤਿਆਰੀ

25 April 2026 ਅੱਪਡੇਟ ਕੀਤਾ ਗਿਆ

8ਵਾਂ ਕੇਂਦਰੀ ਤਨਖਾਹ ਕਮਿਸ਼ਨ: 28–30 ਅਪ੍ਰੈਲ ਨੂੰ ਦਿੱਲੀ ਵਿੱਚ ਮਹੱਤਵਪੂਰਨ ਮੀਟਿੰਗਾਂ,ਕਮਿਸ਼ਨ ਦੀ ਵੱਡੀ ਤਿਆਰੀ

8ਵੇਂ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਕਮਿਸ਼ਨ ਵੱਲੋਂ 28, 29 ਅਤੇ 30 ਅਪ੍ਰੈਲ 2026 ਨੂੰ ਦਿੱਲੀ ਵਿੱਚ ਕਰਮਚਾਰੀ ਯੂਨੀਅਨਾਂ, ਐਸੋਸੀਏਸ਼ਨਾਂ ਅਤੇ ਪੈਨਸ਼ਨਰ ਸੰਗਠਨਾਂ ਨਾਲ ਮਹੱਤਵਪੂਰਨ ਚਰਚਾਵਾਂ ਕੀਤੀਆਂ ਜਾਣਗੀਆਂ।

ਕਮਿਸ਼ਨ ਨੇ ਆਪਣੇ ਨੋਟਿਸ ਵਿੱਚ ਸਪਸ਼ਟ ਕੀਤਾ ਹੈ ਕਿ ਵੱਡੀ ਗਿਣਤੀ ਵਿੱਚ ਆਈਆਂ ਬੇਨਤੀਆਂ ਕਾਰਨ ਸਾਰੀਆਂ ਯੂਨੀਅਨਾਂ ਨਾਲ ਇੱਕੋ ਸਮੇਂ ਮਿਲਣਾ ਸੰਭਵ ਨਹੀਂ ਹੋਵੇਗਾ।

ਸੀਮਤ ਸਮੇਂ ਕਾਰਨ ਚੁਣੌਤੀ

ਕਮਿਸ਼ਨ ਦੇ ਡਿਪਟੀ ਸੈਕਟਰੀ ਅਭੈ ਐਨ. ਸਹਾਏ ਦੇ ਨੋਟਿਸ ਅਨੁਸਾਰ ਬੇਸ਼ੁਮਾਰ ਯੂਨੀਅਨਾਂ ਵੱਲੋਂ ਗੱਲਬਾਤ ਦੀ ਬੇਨਤੀ ਆਈ ਹੈ । ਸਮਾਂ ਸੀਮਿਤ ਹੋਣ ਕਾਰਨ ਸਭ ਨੂੰ ਬੁਲਾਉਣਾ ਸੰਭਵ ਨਹੀਂ । ਕੁਝ ਯੂਨੀਅਨਾਂ ਨੂੰ ਅਗਲੇ ਪੜਾਅ ਦੀਆਂ ਮੀਟਿੰਗਾਂ ਵਿੱਚ ਮੌਕਾ ਮਿਲੇਗਾ ।

ਕਮਿਸ਼ਨ ਨੇ ਕਿਹਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਰਾਜਾਂ ਵਿੱਚ ਵੀ ਮੀਟਿੰਗਾਂ ਹੋਣਗੀਆਂ । ਦਿੱਲੀ-ਐਨਸੀਆਰ ਤੋਂ ਬਾਹਰ ਦੇ ਸੰਗਠਨ ਆਪਣੇ ਰਾਜਾਂ ਵਿੱਚ ਮਿਲ ਸਕਣਗੇ । ਸਾਰੀ ਜਾਣਕਾਰੀ ਕਮਿਸ਼ਨ ਦੀ ਵੈੱਬਸਾਈਟ ‘ਤੇ ਅਪਡੇਟ ਕੀਤੀ ਜਾਵੇਗੀ।

ਦਿੱਲੀ ਤੋਂ ਬਾਅਦ ਪੁਣੇ ਵਿੱਚ ਮੀਟਿੰਗ

ਕਮਿਸ਼ਨ ਦਾ ਦੌਰਾ ਸਿਰਫ ਦਿੱਲੀ ਤੱਕ ਸੀਮਿਤ ਨਹੀਂ ਹੈ

ਦਿੱਲੀ: 28–30 ਅਪ੍ਰੈਲ 2026
ਪੁਣੇ: 4–5 ਮਈ 2026

ਇਨ੍ਹਾਂ ਮੀਟਿੰਗਾਂ ਵਿੱਚ ਕੇਂਦਰੀ ਕਰਮਚਾਰੀਆਂ ਅਤੇ ਯੂਨੀਅਨਾਂ ਤੋਂ ਸੁਝਾਅ ਲਏ ਜਾਣਗੇ।ਪੈਨਸ਼ਨ ਅਤੇ OPS ਮਾਮਲਾ ਮੁੱਖ ਚਰਚਾ ਵਿੱਚ ਕਈ ਕਰਮਚਾਰੀ ਸੰਗਠਨ ਆਪਣੀਆਂ ਮੰਗਾਂ ਤਿਆਰ ਕਰ ਰਹੇ ਹਨ। ਖਾਸ ਤੌਰ ‘ਤੇ ਪੁਰਾਣੀ ਪੈਨਸ਼ਨ ਸਕੀਮ (OPS) ਨਵੀਂ ਪੈਨਸ਼ਨ ਨੀਤੀ ਨਾਲ ਜੁੜੇ ਮੁੱਦੇ । ਤਨਖਾਹ ਸੰਰਚਨਾ ਵਿੱਚ ਸੋਧ।ਇਨ੍ਹਾਂ ਮਸਲਿਆਂ ਨੂੰ ਕਮਿਸ਼ਨ ਅੱਗੇ ਰੱਖਿਆ ਜਾਵੇਗਾ।

ਕਮਿਸ਼ਨ ਦਾ ਭਵਿੱਖੀ ਯੋਜਨਾ

ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਇਹ ਮੀਟਿੰਗਾਂ ਸ਼ੁਰੂਆਤੀ ਪੜਾਅ ਹਨ।

ਦੇਸ਼ ਭਰ ਵਿੱਚ ਹੋਰ ਸ਼ਹਿਰਾਂ ਵਿੱਚ ਦੌਰੇ
ਵਿਆਪਕ ਸਲਾਹ-ਮਸ਼ਵਰਾ ਪ੍ਰਕਿਰਿਆ
ਸੰਤੁਲਿਤ ਰਿਪੋਰਟ ਤਿਆਰ ਕਰਨਾ ਮੁੱਖ ਉਦੇਸ਼

8ਵਾਂ ਤਨਖਾਹ ਕਮਿਸ਼ਨ ਹੁਣ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹੱਤਵਪੂਰਨ ਫੈਸਲੇ ਅਤੇ ਚਰਚਾਵਾਂ ਹੋਣ ਦੀ ਉਮੀਦ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.