skip to content

Last Updated: October 4, 2026

Dainik Savera Times Logo

ਲੁਧਿਆਣਾ: 7 ਸਾਲ ਦੀ ਬੱਚੀ ਦਾ ਰੇਪ‑ਮਰਡਰ, ਦੋਸ਼ੀਆਂ ਦੀ ਫ਼ਾਸੀ ਦੀ ਸਜ਼ਾ ਰੱਦ

6 months ਪਹਿਲਾ

ਲੁਧਿਆਣਾ: 7 ਸਾਲ ਦੀ ਬੱਚੀ ਦਾ ਰੇਪ‑ਮਰਡਰ, ਦੋਸ਼ੀਆਂ ਦੀ ਫ਼ਾਸੀ ਦੀ ਸਜ਼ਾ ਰੱਦ

ਪੰਜਾਬ ਡੈਸਕ (ਦੈਨਿਕ ਸਵੇਰਾ): ਲੁਧਿਆਣਾ ਦੀ 7 ਸਾਲ ਦੀ ਬੱਚੀ ਦੇ ਰੇਪ‑ਮਰਡਰ ਕੇਸ ਵਿੱਚ ਹੁਣ ਕੀ ਹੋਇਆ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੋਸ਼ੀ ਵਿਨੋਦ ਸ਼ਾਹ ਅਤੇ ਰੋਹਿਤ ਦੀ ਫਾਂਸੀ ਦੀ ਸਜ਼ਾ ਰੱਦ ਕਰ ਦਿੱਤੀ ਹੈ।
ਹਾਈਕੋਰਟ ਨੇ ਕਿਹਾ ਕਿ ਟ੍ਰਾਇਲ ਠੀਕ ਤਰੀਕੇ ਨਾਲ ਨਹੀਂ ਹੋਇਆ, ਇਸ ਲਈ ਕੇਸ ਨੂੰ ਮੁੜ ਲੁਧਿਆਣਾ ਸੈਸ਼ਨ ਕੋਰਟ ਨੂੰ ਭੇਜਿਆ ਜਾ ਰਿਹਾ ਹੈ, ਜਿੱਥੇ ਦੁਬਾਰਾ ਟ੍ਰਾਇਲ ਹੋਵੇਗਾ।

ਹਾਈਕੋਰਟ ਨੇ ਟ੍ਰਾਇਲ ਵਿੱਚ ਕਈ ਗਲਤੀਆਂ ਪਾਈਆਂ:

  • ਦੋਸ਼ੀਆਂ ਤੋਂ 313 CrPC ਦੇ ਤਹਿਤ ਲੰਮੇ‑ਲੰਮੇ, ਉਲਝਾਉਣ ਵਾਲੇ ਸਵਾਲ ਪੁੱਛੇ ਗਏ
  • ਸਬੂਤਾਂ (DNA, ਪੋਸਟਮਾਰਟਮ, ਚੋਟਾਂ, ਬਰਾਮਦਗੀ) ਬਾਰੇ ਸਪਸ਼ਟ ਅਤੇ ਛੋਟੇ ਸਵਾਲ ਨਹੀਂ ਪੁੱਛੇ ਗਏ
  • ਬੱਚੀ ਦਾ ਅਪਹਰਨ ਸਿਰਫ਼ ਵਿਨੋਦ ਨੇ ਕੀਤਾ, ਪਰ ਕੇਸ ਦੋਹਾਂ ‘ਤੇ ਇੱਕੋ ਜਿਹਾ ਲਾਇਆ ਗਿਆ
  • DNA ਰਿਪੋਰਟ ਬਾਰੇ ਦੋਸ਼ੀਆਂ ਤੋਂ ਸਵਾਲ ਹੀ ਨਹੀਂ ਪੁੱਛੇ ਗਏ

ਇਸ ਲਈ ਹਾਈਕੋਰਟ ਨੇ ਕਿਹਾ ਕਿ ਦੋਸ਼ੀਆਂ ਨੂੰ ਆਪਣੀ ਗੱਲ ਸਹੀ ਤਰੀਕੇ ਨਾਲ ਰੱਖਣ ਦਾ ਮੌਕਾ ਨਹੀਂ ਮਿਲਿਆ।

3. ਬੱਚੀ ਨੂੰ ਕਿਵੇਂ ਲੈ ਕੇ ਗਏ?

  • 9 ਮਾਰਚ 2019 ਨੂੰ ਬੱਚੀ ਦੇ ਪਿਤਾ ਦਾ ਭਾਂਜਾ ਵਿਨੋਦ ਸ਼ਾਹ ਘਰ ਆਇਆ
  • ਬੱਚੀ ਦੀ ਮਾਂ ਘਰ ਨਹੀਂ ਸੀ
  • ਵਿਨੋਦ ਨੇ ਬੱਚੀ ਨੂੰ ਟੌਫ਼ੀ ਦੇ ਨਾਮ ‘ਤੇ ਘਰ ਤੋਂ ਬਾਹਰ ਲੈ ਗਿਆ
  • ਉਸਦੇ ਨਾਲ ਰੋਹਿਤ ਵੀ ਸੀ
  • ਦੋਹਾਂ ਨੇ ਬੱਚੀ ਨੂੰ ਲੱਕੜ ਮੰਡੀ, ਦੋਰਾਹਾ ਦੇ ਨੇੜੇ ਲੈ ਜਾ ਕੇ ਰੇਪ ਕੀਤਾ

4. ਬੱਚੀ ਦੀ ਹੱਤਿਆ ਕਿਵੇਂ ਕੀਤੀ?

ਪੁਲਿਸ ਜਾਂਚ ਵਿੱਚ ਪਤਾ ਲੱਗਾ:

  • ਰੇਪ ਕਰਨ ਤੋਂ ਬਾਅਦ ਬੱਚੀ ਦਾ ਗਲਾ ਘੋਟਿਆ
  • ਜਦੋਂ ਉਹ ਨਹੀਂ ਮਰੀ ਤਾਂ ਈੱਟਾਂ ਨਾਲ ਸਿਰ ਕੁੱਟਿਆ
  • ਲਾਸ਼ ਨੂੰ ਇੱਕ ਕੰਧ ਦੇ ਕੋਲ ਛੁਪਾ ਦਿੱਤਾ

ਰੋਜ਼ ਚਾਹ ਪੀਣ ਵਾਲਿਆਂ ਲਈ ਖਾਸ ਜਾਣਕਾਰੀ: ਇਹ ਫਾਇਦੇ ਤੇ ਇਹ ਨੁਕਸਾਨ

ਪੋਸਟਮਾਰਟਮ ਵਿੱਚ ਮਿਲਿਆ:

  • ਪ੍ਰਾਈਵੇਟ ਪਾਰਟ ਫਟਿਆ ਹੋਇਆ
  • ਗਲੇ ਅਤੇ ਗੱਲਾਂ ‘ਤੇ ਚੋਟਾਂ
  • ਸਿਰ ਦੀ ਹੱਡੀ ਟੁੱਟੀ ਹੋਈ
  • ਮੌਤ ਗਲਾ ਘੁੱਟਣ ਅਤੇ ਸਿਰ ਦੀ ਚੋਟ ਨਾਲ ਹੋਈ

5. ਪਰਿਵਾਰ ਨੂੰ ਲਾਸ਼ ਕਿਵੇਂ ਮਿਲੀ?

  • ਸ਼ਾਮ ਤੱਕ ਬੱਚੀ ਘਰ ਨਹੀਂ ਆਈ
  • ਇੱਕ ਲੜਕੇ ਨੇ ਦੱਸਿਆ ਕਿ ਵਿਨੋਦ ਉਸਨੂੰ ਲੈ ਕੇ ਗਿਆ ਸੀ
  • ਰੋਹਿਤ ਨੇ ਇੱਕ ਜਾਣਕਾਰ ਨੂੰ ਲੋਕੇਸ਼ਨ ਦੱਸੀ
  • ਰਾਤ 9:30 ਵਜੇ ਬੱਚੀ ਦੀ ਅੱਧਨੰਗੀ ਲਾਸ਼ ਮਿਲੀ

6. ਦੋਸ਼ੀਆਂ ਦੀ ਗ੍ਰਿਫ਼ਤਾਰੀ

  • ਦੋਹਾਂ ਦੋਸ਼ੀ ਰੇਲਵੇ ਸਟੇਸ਼ਨ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ
  • ਪੁਲਿਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ
  • ਪੁਲਿਸ ਪੁੱਛਗਿੱਛ ਵਿੱਚ ਦੋਹਾਂ ਨੇ ਗੁਨਾਹ ਕਬੂਲਿਆ
  • ਖੂਨੀ ਈੱਟ, ਜੀਨਸ, ਅੰਡਰਵੇਅਰ, ਬੱਚੀ ਦਾ ਪਜਾਮਾ ਬਰਾਮਦ ਹੋਇਆ

 ਸੈਸ਼ਨ ਕੋਰਟ ਦਾ ਫੈਸਲਾ (2023)

  • 24 ਮਾਰਚ 2023: ਦੋਹਾਂ ਨੂੰ ਦੋਸ਼ੀ ਕਰਾਰ
  • 29 ਮਾਰਚ 2023: ਦੋਹਾਂ ਨੂੰ ਫਾਂਸੀ ਦੀ ਸਜ਼ਾ
  • IPC 302, 363, 366 ਅਤੇ POCSO ਧਾਰਾ 6 ਤਹਿਤ ਸਜ਼ਾ

 ਹੁਣ ਕੀ ਹੋਵੇਗਾ?

ਕੇਸ ਮੁੜ ਸੈਸ਼ਨ ਕੋਰਟ ਵਿੱਚ ਚੱਲੇਗਾ। ਦੋਸ਼ੀਆਂ ਤੋਂ ਛੋਟੇ ਅਤੇ ਸਪਸ਼ਟ ਸਵਾਲ ਪੁੱਛੇ ਜਾਣਗੇ। ਟ੍ਰਾਇਲ ਨੂੰ ਜਲਦੀ ਪੂਰਾ ਕਰਨ ਦੇ ਹੁਕਮ ਹਨ

ludhiana-7-year-old-girl-murder

ludhiana-7-year-old-girl-murder

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.