skip to content

Last Updated: November 23, 2026

Dainik Savera Times Logo

ਘਰ ਵਿੱਚ ਗੈਸ ਖਤਮ? ਇਹ 4 ਡਿਜੀਟਲ ਤਰੀਕੇ ਬਚਾ ਸਕਦੇ ਹਨ ਤੁਹਾਡਾ ਸਮਾਂ ਤੇ ਦਿਨ! ਮਿੰਟਾਂ ’ਚ ਕਰੋ ਗੈਸ ਬੁੱਕ

13 March 2026 ਅੱਪਡੇਟ ਕੀਤਾ ਗਿਆ

ਘਰ ਵਿੱਚ ਗੈਸ ਖਤਮ? ਇਹ 4 ਡਿਜੀਟਲ ਤਰੀਕੇ ਬਚਾ ਸਕਦੇ ਹਨ ਤੁਹਾਡਾ ਸਮਾਂ ਤੇ ਦਿਨ! ਮਿੰਟਾਂ ’ਚ ਕਰੋ ਗੈਸ ਬੁੱਕ

ਪੰਜਾਬ ਡੈਸਕ (ਦੈਨਿਕ ਸਵੇਰਾ): ਮਿਡਲ ਈਸਟ ਵਿੱਚ ਵਧ ਰਹੇ ਤਣਾਅ ਕਾਰਨ ਲੋਕਾਂ ਵਿੱਚ ਗੈਸ ਦੀ ਕਿੱਲਤ ਨੂੰ ਲੈ ਕੇ ਡਰ ਬਣ ਗਿਆ ਹੈ। ਇਸ ਘਬਰਾਹਟ ਵਿੱਚ ਕਈ ਲੋਕਾਂ ਨੇ ਪਹਿਲਾਂ ਹੀ ਆਪਣੇ LPG ਸਿਲੰਡਰ ਬੁੱਕ ਕਰਨ ਸ਼ੁਰੂ ਕਰ ਦਿੱਤੇ ਹਨ। ਬੁਕਿੰਗ ਵੱਧਣ ਨਾਲ ਗੈਸ ਏਜੰਸੀਆਂ ਦੇ ਨੰਬਰ ਅਕਸਰ ਵਿਅਸਤ ਮਿਲ ਰਹੇ ਹਨ ਅਤੇ ਫ਼ੋਨ ਰਾਹੀਂ ਬੁਕਿੰਗ ਕਰਨਾ ਮੁਸ਼ਕਲ ਹੋ ਰਿਹਾ ਹੈ।

ਜੇ ਤੁਹਾਡੇ ਘਰ ਦਾ ਸਿਲੰਡਰ ਵੀ ਖਤਮ ਹੋਣ ਵਾਲਾ ਹੈ ਅਤੇ ਕਾਲ ਨਹੀਂ ਲੱਗ ਰਹੀ, ਤਾਂ ਚਿੰਤਾ ਕਰਨ ਦੀ ਲੋੜ ਨਹੀਂ। ਤੁਸੀਂ ਘਰ ਬੈਠੇ ਹੇਠਾਂ ਦਿੱਤੇ 4 ਡਿਜੀਟਲ ਤਰੀਕਿਆਂ ਨਾਲ ਕੁਝ ਮਿੰਟਾਂ ਵਿੱਚ ਗੈਸ ਰਿਫ਼ਿਲ ਬੁੱਕ ਕਰ ਸਕਦੇ ਹੋ:

 

 

1. WhatsApp ਰਾਹੀਂ ਬੁਕਿੰਗ

  • Indane Gas: 7588888824 ‘ਤੇ REFILL ਭੇਜੋ
  • HP Gas: 9222201122 ‘ਤੇ Hi ਜਾਂ Book ਭੇਜੋ
  • Bharat Gas: 1800224344 ‘ਤੇ Hi ਜਾਂ Book ਭੇਜੋ

 

2. SMS ਰਾਹੀਂ ਬੁਕਿੰਗ

  • Indane Gas: 7718955555 ‘ਤੇ REFILL ਲਿਖੋ
  • Bharat Gas: 7715012345 ਜਾਂ 7718012345 ‘ਤੇ LPG ਭੇਜੋ

 

3. ਮਿਸਡ ਕਾਲ ਰਾਹੀਂ ਬੁਕਿੰਗ

  • Indane Gas: 8454955555
  • HP Gas: 9493602222

 

4. ਮੋਬਾਈਲ ਐਪਸ ਰਾਹੀਂ ਬੁਕਿੰਗ

ਤੁਸੀਂ ਹੇਠਾਂ ਦਿੱਤੀਆਂ ਐਪਸ ਤੋਂ ਵੀ ਸਿਲੰਡਰ ਬੁੱਕ ਕਰ ਸਕਦੇ ਹੋ:

  • Paytm
  • Amazon
  • PhonePe
  • UMANG ਐਪ

 

ਜ਼ਰੂਰੀ ਗੱਲ

ਹਮੇਸ਼ਾ ਉਹੀ ਮੋਬਾਈਲ ਨੰਬਰ ਵਰਤੋ ਜੋ ਗੈਸ ਏਜੰਸੀ ਵਿੱਚ ਰਜਿਸਟਰਡ ਹੈ, ਤਾਂ ਜੋ ਬੁਕਿੰਗ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੋ ਸਕੇ।

 

running-out-of-gas-home-4-digital-ways-book-gas-minutes

running-out-of-gas-home-4-digital-ways-book-gas-minutes

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.