ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕੇਵਲ ਤਿੰਨ ਦਿਨਾਂ ਦੇ ਅੰਦਰ ਟ੍ਰਾਂਸਪੋਰਟ ਵਿਭਾਗ ਨੇ ਫੈਂਸੀ ਨੰਬਰਾਂ ਦੀ ਨਿਲਾਮੀ ਰਾਹੀਂ ਕਰੋੜਾਂ ਦੀ ਆਮਦਨ ਇਕੱਠੀ ਕਰ ਲਈ।
ਰਿਸ਼ਵਤਖੋਰੀ ਦਾ ਪਰਦਾਫਾਸ਼: ਬਰਨਾਲਾ SSP ਦਫ਼ਤਰ ਦਾ ਸੀਨੀਅਰ ਕਲਰਕ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ, ਯੂ.ਟੀ. ਚੰਡੀਗੜ੍ਹ ਦੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਨੇ 4 ਮਾਰਚ ਤੋਂ 6 ਮਾਰਚ ਤੱਕ ਕੁੱਲ 591 ਰਜਿਸਟ੍ਰੇਸ਼ਨ ਨੰਬਰਾਂ ਦੀ ਸਫਲ ਨਿਲਾਮੀ ਕੀਤੀ, ਜਿਸ ਤੋਂ ਵਿਭਾਗ ਨੂੰ 4 ਕਰੋੜ 48 ਲੱਖ 87 ਹਜ਼ਾਰ ਰੁਪਏ ਦੀ ਰਕਮ ਪ੍ਰਾਪਤ ਹੋਈ।
ਭਗਵੰਤ ਮਾਨ ਨੇ ਦਿੱਤੀ ਹਰੀ ਝੰਡੀ, 30 ਸਕੂਲ ਪ੍ਰਿੰਸੀਪਲ ਸਿੰਗਾਪੁਰ ਸਿਖਲਾਈ ਲਈ ਪਹੁੰਚੇ
ਇਸ ਦੌਰਾਨ ਨਵੀਂ ਸੀਰੀਜ਼ CH‑01‑DD‑0001 ਨੇ ਸਭ ਤੋਂ ਵੱਧ ਬੋਲੀ ਹਾਸਲ ਕੀਤੀ, ਜੋ 53 ਲੱਖ 88 ਹਜ਼ਾਰ ਰੁਪਏ ‘ਤੇ ਨਿਲਾਮ ਹੋਇਆ। ਇਸੇ ਤਰ੍ਹਾਂ ਨੰਬਰ CH‑01‑DD‑0003 ਨੂੰ 32 ਲੱਖ 32 ਹਜ਼ਾਰ ਰੁਪਏ ਵਿੱਚ ਵੇਚਿਆ ਗਿਆ। ਹੋਰ ਫੈਂਸੀ ਨੰਬਰਾਂ ਨੇ ਵੀ ਵਿਭਾਗ ਦੀ ਆਮਦਨ ਵਿੱਚ ਵੱਡਾ ਯੋਗਦਾਨ ਪਾਇਆ।