skip to content

Last Updated: November 28, 2026

Dainik Savera Times Logo

ਬਰਨਾਲਾ ਰੈਲੀ ਵਿੱਚ ਰਾਹੁਲ ਗਾਂਧੀ ਦਾ ਸਖ਼ਤ ਸੁਨੇਹਾ: “ਟੀਮ ਵਰਕ ਕਰੋ, ਨਹੀਂ ਤਾਂ ਰਿਜ਼ਰਵ ‘ਚ ਬੈਠਣਾ ਪਵੇਗਾ”

28 February 2026 ਅੱਪਡੇਟ ਕੀਤਾ ਗਿਆ

ਬਰਨਾਲਾ ਰੈਲੀ ਵਿੱਚ ਰਾਹੁਲ ਗਾਂਧੀ ਦਾ ਸਖ਼ਤ ਸੁਨੇਹਾ: “ਟੀਮ ਵਰਕ ਕਰੋ, ਨਹੀਂ ਤਾਂ ਰਿਜ਼ਰਵ ‘ਚ ਬੈਠਣਾ ਪਵੇਗਾ”

ਅੱਜ ਬਰਨਾਲਾ ਵਿਖੇ ਹੋਈ ਕਾਂਗਰਸ ਦੀ ਵੱਡੀ ਰੈਲੀ ਦੌਰਾਨ Rahul Gandhi ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਅੰਦਰੂਨੀ ਗੁੱਟਬੰਦੀ ਬਾਰੇ ਦੋ ਟੁੱਕ ਸੁਨੇਹਾ ਦਿੱਤਾ। ਉਨ੍ਹਾਂ ਸਪੱਸ਼ਟ ਕਰ ਦਿੱਤਾ ਕਿ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ ਅਤੇ ਰਾਜਨੀਤੀ ਵਿੱਚ ਜਿੱਤ ਹਾਸਲ ਕਰਨ ਲਈ ਟੀਮ ਵਰਕ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ, “ਕੰਮ ਹਮੇਸ਼ਾਂ ਟੀਮ ਵਰਕ ਨਾਲ ਹੁੰਦਾ ਹੈ। ਇਕੱਲਾ ਪਲੇਅਰ ਜਿੱਤ ਨਹੀਂ ਦਿਵਾ ਸਕਦਾ। ਸਭ ਨੂੰ ਟੀਮ ਪਲੇਅਰ ਬਣਨਾ ਪਵੇਗਾ।”

READ ALSO : ਵੱਡੀ ਖ਼ਬਰ : Gig ਵਰਕਰਾਂ ਨੂੰ ਮਿਲੇਗਾ ਕਰਮਚਾਰੀ ਦਰਜਾ ਅਤੇ ਬੀਮੇ ਸਮੇਤ ਵੱਖ-ਵੱਖ ਲਾਭ

ਉਨ੍ਹਾਂ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੋ ਆਗੂ ਟੀਮ ਦੀ ਭਾਵਨਾ ਨਾਲ ਕੰਮ ਨਹੀਂ ਕਰੇਗਾ, ਉਸਨੂੰ ‘ਰਿਜ਼ਰਵ’ ਵਿੱਚ ਬਿਠਾ ਦਿੱਤਾ ਜਾਵੇਗਾ। ਉਨ੍ਹਾਂ ਦਾ ਸਪੱਸ਼ਟ ਸੰਦੇਸ਼ ਸੀ ਕਿ ਕੋਈ ਵੀ ਆਗੂ ਪਾਰਟੀ ਤੋਂ ਵੱਡਾ ਨਹੀਂ ਹੋ ਸਕਦਾ।

ਰਾਹੁਲ ਗਾਂਧੀ ਨੇ ਕਿਹਾ, “ਚਾਹੇ ਕੋਈ ਕਿੰਨਾ ਵੀ ਵੱਡਾ ਹੋਵੇ, ਪਾਰਟੀ ਤੋਂ ਵੱਡਾ ਕੋਈ ਨਹੀਂ ਹੈ।” ਉਨ੍ਹਾਂ ਦੇ ਇਸ ਬਿਆਨ ਨੂੰ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚਤਾਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਰੈਲੀ ਦੌਰਾਨ ਉਨ੍ਹਾਂ ਨੇ ਇਕਜੁਟਤਾ, ਅਨੁਸ਼ਾਸਨ ਅਤੇ ਸਾਂਝੀ ਰਣਨੀਤੀ ‘ਤੇ ਜ਼ੋਰ ਦਿੰਦਿਆਂ ਆਗੂਆਂ ਨੂੰ ਚੇਤਾਇਆ ਕਿ ਜੇਕਰ ਗੁੱਟਬੰਦੀ ਖਤਮ ਨਾ ਹੋਈ ਤਾਂ ਇਸਦਾ ਨੁਕਸਾਨ ਪਾਰਟੀ ਨੂੰ ਹੀ ਭੁਗਤਣਾ ਪਵੇਗਾ। ਰਾਹੁਲ ਗਾਂਧੀ ਦਾ ਇਹ ਸਖ਼ਤ ਸੁਨੇਹਾ ਪੰਜਾਬ ਕਾਂਗਰਸ ਲਈ ਅਗਲੇ ਦਿਨਾਂ ਵਿੱਚ ਵੱਡੇ ਸੰਕੇਤ ਮੰਨੇ ਜਾ ਰਹੇ ਹਨ।

Malerkotla ਵਿੱਚ ਮਹਿਲਾ ਸਰਪੰਚ ਦੇ ਪੁੱਤਰ ‘ਤੇ ਤਲਵਾਰ ਨਾਲ ਹਮਲਾ, ਜਾਣੋ ਪੂਰਾ ਮਾਮਲਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.