skip to content

Last Updated: November 27, 2026

Dainik Savera Times Logo

ਪੰਜਾਬ ‘ਚ ਛੜਿਆਂ ਦੀ ਲੱਗੀ ਲਾਟਰੀ? ਸੁਖਬੀਰ ਬਾਦਲ ਨੇ ਕਹਿ ਦਿੱਤੀ ਵੱਡੀ ਗੱਲ

23 February 2026 ਅੱਪਡੇਟ ਕੀਤਾ ਗਿਆ

ਪੰਜਾਬ ‘ਚ ਛੜਿਆਂ ਦੀ ਲੱਗੀ ਲਾਟਰੀ? ਸੁਖਬੀਰ ਬਾਦਲ ਨੇ ਕਹਿ ਦਿੱਤੀ ਵੱਡੀ ਗੱਲ

ਸੰਗਰੂਰ ਨਿਊਜ਼ : ਪੰਜਾਬ ਦੇ ਸਿਆਸੀ ਮਾਹੌਲ ਵਿੱਚ ਚੋਣਾਂ ਨੂੰ ਲੈ ਕੇ ਹਲਚਲ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਖ-ਵੱਖ ਹਲਕਿਆਂ ਵਿੱਚ ਚੋਣ ਮੁਹਿੰਮ ਲਈ ਜਾ ਰਹੇ ਹਨ। ਇਸ ਦੌਰਾਨ ਉਹ ਪੰਜਾਬ ਦੀ ਤਰੱਕੀ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਆਪਣਾ ਵਿਜ਼ਨ ਸਾਂਝਾ ਕਰ ਰਹੇ ਹਨ।

ਇਸ ਦੌਰਾਨ, ਸੰਗਰੂਰ ਦੇ ਪਿੰਡ ਘਰਾਚੋਂ ਵਿਖੇ ਇੱਕ ਪ੍ਰੋਗਰਾਮ ਦੌਰਾਨ ਸੁਖਬੀਰ ਸਿੰਘ ਬਾਦਲ ਕੋਲ ਇੱਕ ਅਨੋਖਾ ਮਸਲਾ ਪੇਸ਼ ਹੋਇਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਹਰ ਪਿੰਡ ਵਿੱਚ 15-20 ਛੜੇ ਹੁੰਦੇ ਹਨ, ਜਿਨ੍ਹਾਂ ਦੀ ਪੈਨਸ਼ਨ ਦੀ ਲੋੜ ਹੈ ਕਿਉਂਕਿ ਕਈ ਛੜਿਆਂ ਨੂੰ ਰੋਟੀ ਪੁੱਛਣ ਵਾਲਾ ਵੀ ਨਹੀਂ ਮਿਲਦਾ।

READ ALSO : ਗਿਆਨੀ ਰਘਬੀਰ ਸਿੰਘ ਨੇ SGPC ਨੂੰ ਚੁਣੌਤੀ ਦਿੱਤੀ: “ਜਵਾਬ ਦਿਓ ਨਹੀਂ ਤਾਂ ਸਭ ਕੁਝ ਖੋਲ੍ਹ ਦਿਆਂਗਾ”

ਸੁਖਬੀਰ ਸਿੰਘ ਬਾਦਲ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ, “ਸਾਡਾ ਪ੍ਰਧਾਨ ਮੰਤਰੀ ਵੀ ਉਹੀ ਐ।” ਉਨ੍ਹਾਂ ਵਚਨ ਦਿੱਤਾ ਕਿ ਇਸ ਮਸਲੇ ‘ਤੇ ਵਿਚਾਰ ਕੀਤਾ ਜਾਵੇਗਾ ਅਤੇ ਜਰੂਰੀ ਕਾਰਵਾਈ ਕੀਤੀ ਜਾਵੇਗੀ।ਇਸ ਤਰ੍ਹਾਂ ਛੜਿਆਂ ਦੀ ਪੈਨਸ਼ਨ ਦੇ ਮਾਮਲੇ ਨੇ ਸਿਆਸੀ ਮਾਹੌਲ ਵਿੱਚ ਨਵਾਂ ਰੁਝਾਨ ਪੈਦਾ ਕਰ ਦਿੱਤਾ ਹੈ, ਅਤੇ ਲੋਕਾਂ ਦੀਆਂ ਉਮੀਦਾਂ ਵਧ ਗਈਆਂ ਹਨ।

ਕਾਂਗਰਸ ਦੇ ਵਲੋਂ Mngrega ਦੇ ਨਾਮ ਨੂੰ ਬਚਾਉਣ ਲਈ ਕੇਂਦਰ ਖਿਲਾਫ ਦਿੱਤਾ ਜਾਇਗਾ ਧਰਨਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.