ਨੈਸ਼ਨਲ ਡੈਸਕ:ਕੇਰਲ ਸਰਕਾਰ ਨੇ ਆਪਣੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ (DA) ਵਿੱਚ 10 ਪ੍ਰਤੀਸ਼ਤ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਵਾਧੇ ਤੋਂ ਬਾਅਦ ਕਰਮਚਾਰੀਆਂ ਦੀ ਬੇਸਿਕ ਤਨਖ਼ਾਹ ‘ਤੇ DA 25% ਤੋਂ ਵੱਧ ਕੇ 35% ਹੋ ਜਾਵੇਗਾ।
ਕਿਸਨੂੰ ਮਿਲੇਗਾ ਲਾਭ?
ਇਸ ਫ਼ੈਸਲੇ ਨਾਲ ਰਾਜ ਸਰਕਾਰ ਦੇ ਕਈ ਵਰਗਾਂ ਦੇ ਕਰਮਚਾਰੀਆਂ ਨੂੰ ਸਿੱਧਾ ਫ਼ਾਇਦਾ ਹੋਵੇਗਾ, ਜਿਵੇਂ ਕਿ:
• ਲੋਕਲ ਬਾਡੀਆਂ ਦੇ ਕਰਮਚਾਰੀ
• ਐਡਿਡ ਸਕੂਲ, ਕਾਲਜ ਅਤੇ ਪਾਲੀਟੈਕਨਿਕ ਦੇ ਅਧਿਆਪਕ
• ਗੈਰ‑ਅਧਿਆਪਕ ਸਟਾਫ
• ਫੁੱਲ‑ਟਾਈਮ ਕੰਟੀ‑ਟੀਚਿੰਗ ਕਰਮਚਾਰੀ
ਇਸਦੇ ਨਾਲ ਹੀ ਪਾਰਟ‑ਟਾਈਮ ਅਧਿਆਪਕ, ਪਾਰਟ‑ਟਾਈਮ ਕੰਟੀ‑ਟੀਚਿੰਗ ਸਟਾਫ ਅਤੇ ਮੁੜ ਨਿਯੁਕਤ ਪੈਨਸ਼ਨਰਾਂ ਨੂੰ ਵੀ ਲਾਭ ਮਿਲੇਗਾ। DA ਦਾ ਵਾਧਾ ਉਨ੍ਹਾਂ ਦੀ ਯੋਗ ਤਨਖ਼ਾਹ ਦੇ ਅਧਾਰ ‘ਤੇ ਗਿਣਿਆ ਜਾਵੇਗਾ।
ਅੱਧੀ ਰਾਤ ਕਮਰੇ ਵਿੱਚ ਪੜ੍ਹ ਰਹੀ ਸਿਮਰਨਜੀਤ ਦੇ ਸਿਰ ‘ਚ ਗੋਲੀ—ਆਰੋਪੀ ਫਰਾਰ
ਪੈਨਸ਼ਨਰਾਂ ਲਈ ਰਾਹਤ
ਕੇਰਲ ਸਰਕਾਰ ਨੇ ਰਾਜ ਸਰਵਿਸ ਪੈਨਸ਼ਨਰਾਂ, ਫੈਮਿਲੀ ਪੈਨਸ਼ਨਰਾਂ ਅਤੇ ਐਕਸ‑ਗ੍ਰੇਸ਼ੀਆ ਲੈਣ ਵਾਲਿਆਂ ਲਈ ਮਹਿੰਗਾਈ ਰਾਹਤ (DR) ਵਿੱਚ ਵੀ 10% ਵਾਧੇ ਦੀ ਮਨਜ਼ੂਰੀ ਦਿੱਤੀ ਹੈ। ਇਹ ਵਧੀ ਹੋਈ ਰਕਮ ਉਨ੍ਹਾਂ ਨੂੰ ਅਪ੍ਰੈਲ ਦੀ ਪੈਨਸ਼ਨ ਦੇ ਨਾਲ ਮਿਲੇਗੀ।
ਖ਼ਾਸ ਦਿਸ਼ਾ‑ਨਿਰਦੇਸ਼
• ਲੋਕਲ ਬਾਡੀਆਂ ਆਪਣੇ ਵਾਧੂ ਖ਼ਰਚ ਦਾ ਬੋਝ ਖੁਦ ਝੱਲਣਗੀਆਂ।
• ਰਾਜ ਦੇ PSUs, ਸਟੈਚੂਟਰੀ ਕਾਰਪੋਰੇਸ਼ਨ, ਆਟੋਨੋਮਸ ਬਾਡੀਆਂ, ਬੋਰਡ ਅਤੇ ਗ੍ਰਾਂਟ‑ਇਨ‑ਏਡ ਸੰਸਥਾਵਾਂ ਰਾਜ ਦੇ DA ਅਤੇ DR ਪੈਟਰਨ ਦਾ ਪਾਲਣ ਕਰਦੇ ਹੋਏ ਆਪਣੀ ਵਿੱਤੀ ਸਥਿਤੀ ਦੇ ਅਨੁਸਾਰ ਇਹ ਵਾਧਾ ਲਾਗੂ ਕਰ ਸਕਦੀਆਂ ਹਨ।
• ਜਿਨ੍ਹਾਂ ਸੰਸਥਾਵਾਂ ਦੀ ਤਨਖ਼ਾਹ ਜਾਂ ਪੈਨਸ਼ਨ ਦਾ 90% ਤੋਂ ਵੱਧ ਖ਼ਰਚ ਸਰਕਾਰੀ ਗ੍ਰਾਂਟ ਨਾਲ ਚੱਲਦਾ ਹੈ, ਉਹ ਆਪਣੀ ਗਵਰਨਿੰਗ ਬਾਡੀ ਦੀ ਮਨਜ਼ੂਰੀ ਨਾਲ ਬਿਨਾਂ ਵੱਖਰੀ ਸਰਕਾਰੀ ਇਜਾਜ਼ਤ ਦੇ DA ਅਤੇ DR ਜਾਰੀ ਕਰ ਸਕਦੀਆਂ ਹਨ।
मेष: दिन शुभ रहेगा...