Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ Sukhbir Singh Badal ਨੇ ਅੱਜ ਮਾਝੇ ਦੀ ਧਰਤੀ ਤੋਂ “ਪੰਜਾਬ ਬਚਾਓ ਰੈਲੀ” ਦਾ ਆਗਾਜ਼ ਕੀਤਾ। ਗੁਰਦਾਸਪੁਰ ਦੇ Qadian Assembly Constituency ਵਿੱਚ ਕੀਤੀ ਗਈ ਇਸ ਵਿਸ਼ਾਲ ਰੈਲੀ ਵਿੱਚ ਲੋਕਾਂ ਨੇ ਭਾਰੀ ਹਾਜ਼ਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਵੱਡੇ ਐਲਾਨ ਕੀਤੇ ਜੋ ਖਾਸ ਤੌਰ ‘ਤੇ ਬਜ਼ੁਰਗਾਂ, ਨੌਜਵਾਨਾਂ ਅਤੇ ਗਰੀਬ ਪਰਿਵਾਰਾਂ ਲਈ ਲਾਭਦਾਇਕ ਹਨ।
ਬੁਢਾਪਾ ਪੈਨਸ਼ਨ ਅਤੇ ਸਹਾਇਤਾ ਸਕੀਮਾਂ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਬੁਢਾਪਾ ਪੈਨਸ਼ਨ ₹3,100 ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹਰ ਘਰੇਲੂ ਪਰਿਵਾਰ ਲਈ 4 ਰੁਪਏ ਕਿੱਲੋ ਆਟਾ ਅਤੇ 20 ਰੁਪਏ ਕਿੱਲੋ ਦਾਲ ਦੀ ਸਕੀਮ ਰੁਲਵਾਈ ਜਾਵੇਗੀ। ਗਰੀਬ ਪਰਿਵਾਰ ਦੀਆਂ ਧੀਆਂ ਦੇ ਵਿਆਹ ਲਈ ₹1 ਲੱਖ ਦਿੱਤਾ ਜਾਵੇਗਾ। ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ₹10 ਲੱਖ ਦਾ ਲੋਨ ਦਿੱਤਾ ਜਾਵੇਗਾ, ਜਿਸ ‘ਤੇ ਕੋਈ ਵਿਆਜ ਨਹੀਂ ਲੱਗੇਗਾ ਅਤੇ ਉਸਨੂੰ ਮੁੜ ਭਰਨ ਲਈ 10 ਸਾਲਾਂ ਦਾ ਸਮਾਂ ਦਿੱਤਾ ਜਾਵੇਗਾ।
READ ALSO : Moga Rally Controversy: ਡੀਜੀਪੀ ਅਤੇ ਮੁੱਖ ਸਕੱਤਰ ਦੀ ਮੌਜੂਦਗੀ ਨੇ ਪੰਜਾਬ ‘ਚ ਛਿੜੀ ਸਿਆਸੀ ਬਹਿਸ

ਸਿੱਖਿਆ ਅਤੇ ਯੂਨੀਵਰਸਿਟੀਆਂ
ਹਰ ਹਲਕੇ ਵਿੱਚ ਮੈਰੀਟੋਰੀਅਸ ਸਕੂਲ ਖੋਲ੍ਹੇ ਜਾਣਗੇ ਜਿੱਥੇ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਯੂਨੀਵਰਸਿਟੀਆਂ ਵਿੱਚ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹੇ ਬੱਚਿਆਂ ਲਈ 50% ਸੀਟਾਂ ਰਾਖਵੀਆਂ ਕੀਤੀਆਂ ਜਾਣਗੀਆਂ ਅਤੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਦਾ ਖਰਚ ਸਰਕਾਰ ਭਰੇਗੀ। ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ, ਪਸ਼ੂਆਂ ਦਾ ਕਾਲਜ ਅਤੇ ਸਕਿਲ ਯੂਨੀਵਰਸਿਟੀ ਖੋਲ੍ਹੀਆਂ ਜਾਣਗੀਆਂ।
ਪੰਜਾਬੀਆਂ ਲਈ ਨੌਕਰੀਆਂ
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਣਨ ‘ਤੇ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਸਿਰਫ਼ ਪੰਜਾਬੀਆਂ ਲਈ ਹੀ ਰੱਖੀਆਂ ਜਾਣਗੀਆਂ।ਸੂਚਨਾ ਦੇ ਅਨੁਸਾਰ, ਰੈਲੀ ਦੌਰਾਨ ਹੋਰ ਵੀ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਲਾਭ ਪਹੁੰਚਾਉਣ ਵਾਲੇ ਵੱਡੇ ਐਲਾਨ ਕੀਤੇ ਗਏ। ਇਸ ਰੈਲੀ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਿਆਸੀ ਹਾਜ਼ਰੀ ਅਤੇ ਲੋਕਾਂ ਨਾਲ ਸਬੰਧ ਬਰਕਰਾਰ ਰੱਖਣ ਦਾ ਸੰਕੇਤ ਦਿੱਤਾ ਹੈ।
ਸੰਮੇਲਨ ‘ਚ ਪਹੁੰਚੇ MP Raghav Chadha ਨੇ AI ‘ਤੇ ਕੀਤੀ ਚਰਚਾ, ਸੁਣੋ ਖਤਰਨਾਕ ਜਾ ਸਹੀ
मेष: दिन शुभ रहेगा...