
Moga Road Accident : ਮੋਗਾ ਜ਼ਿਲ੍ਹੇ ਵਿੱਚ ਇੱਕ ਨਿੱਜੀ ਵੋਲਵੋ ਬੱਸ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਹੈ। ਇਸ ਹਾਦਸੇ ‘ਚ ਪੰਜ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ। ਪਿੱਛੇ ਤੋਂ ਆ ਰਹੀਆਂ ਕਈ ਗੱਡੀਆਂ ਵੀ ਬੱਸ ਨਾਲ ਟਕਰਾ ਗਈਆਂ। ਜ਼ਖ਼ਮੀਆਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਆਮ ਆਦਮੀ ਪਾਰਟੀ ਦੀ ਰੈਲੀ ਤੋਂ ਥੋੜ੍ਹੀ ਦੂਰੀ ‘ਤੇ ਮੋਗਾ ਦੇ ਅਜੀਤਵਾਲ ਵਿੱਚ ਕਿੱਲੀ ਚਾਹਲ ਨੇੜੇ ਵਾਪਰਿਆ। ਦੱਸਿਆ ਜਾਂਦਾ ਹੈ ਕਿ ਨਿੱਜੀ ਵੋਲਵੋ ਬੱਸ ਜੈਪੁਰ ਤੋਂ ਲੁਧਿਆਣਾ ਜਾ ਰਹੀ ਸੀ। ਪੁਲਿਸ ਮੁਲਾਜ਼ਮ ਜਲੰਧਰ ਤੋਂ ਮੋਗਾ ‘ਚ ਰੈਲੀ ਵਿੱਚ ਡਿਊਟੀ ਦੇਣ ਜਾ ਰਹੇ ਸਨ।
Bollywood : ਅਦਾਕਾਰਾ ਅਮੀਸ਼ਾ ਪਟੇਲ ਦੀ ਵਧੀ ਮੁਸ਼ਕਲ, ਮੁਰਾਦਾਬਾਦ ਅਦਾਲਤ ਨੇ ਜਾਰੀ ਕੀਤਾ ਗੈਰ-ਜ਼ਮਾਨਤੀ ਵਾਰੰਟ
ਪੁਲਿਸ ਮੁਲਾਜ਼ਮ ਅਜੀਤਵਾਲ ਦੇ ਕਿੱਲੀ ਚਾਹਲ ਪਿੰਡ ਵਿੱਚ ਰੈਲੀ ਵਾਲੀ ਥਾਂ ਨੇੜੇ ਆਪਣੀ ਗੱਡੀ ਪਾਰਕ ਕਰ ਰਹੇ ਸਨ। ਇਸ ਦੌਰਾਨ ਨਿੱਜੀ ਬੱਸ ਨੇ ਪੁਲਿਸ ਗੱਡੀ ਨੂੰ ਟੱਕਰ ਮਾਰ ਦਿੱਤੀ। ਜ਼ਖਮੀਆਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਪਿੱਛੇ ਤੋਂ ਕਈ ਗੱਡੀਆਂ ਬੱਸ ਨਾਲ ਟਕਰਾ ਗਈਆਂ। ਹਾਦਸੇ ਵਿੱਚ ਗੱਡੀ ਵਿੱਚ ਸਵਾਰ ਪੰਜ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬੱਸ ਜੈਪੁਰ ਤੋਂ ਲੁਧਿਆਣਾ ਜਾ ਰਹੀ ਸੀ। ਰੈਲੀ ਵਾਲੀ ਥਾਂ ‘ਤੇ ਆਪਣੀ ਡਿਊਟੀ ਨਿਭਾਉਣ ਲਈ ਜਲੰਧਰ ਤੋਂ ਆਏ ਪੁਲਿਸ ਕਰਮਚਾਰੀ ਆਪਣੀ ਕਾਰ ਪਾਰਕ ਕਰ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ।
ਦਰਦਨਾਕ ਹਾਦਸਾ : ਕੈਮੀਕਲ ਫੈਕਟਰੀ ‘ਚ ਹੋਇਆ ਵੱਡਾ ਧਮਾਕਾ, ਜ਼ਿੰਦਾ ਸੜੇ ਸੱਤ ਮਜ਼ਦੂਰ, ਬਚਾਅ ਕਾਰਜ ਜਾਰੀ
