ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡੀ ਚਰਚਾ ਨੇ ਜ਼ੋਰ ਪਕੜ ਲਿਆ ਹੈ ਕਿ ਉਦਯੋਗਪਤੀ ਅਤੇ ਸਾਬਕਾ ਵਿਧਾਇਕ Arvind Khanna ਜੋ ਕਿ ਬੀਜੇਪੀ ਦੇ ਪ੍ਰਧਾਨ ਹਨ ਜਲਦ ਹੀ Shiromani Akali Dal ਵਿੱਚ ਸ਼ਾਮਲ ਹੋ ਸਕਦੇ ਹਨ। ਹਾਲ ਹੀ ਵਿੱਚ ਪਾਰਟੀ ਪ੍ਰਧਾਨ Sukhbir Singh Badal ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪਹੁੰਚੇ, ਜਿਸ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਅਟਕਲਾਂ ਹੋਰ ਵੀ ਤੇਜ਼ ਹੋ ਗਈਆਂ ਹਨ।
ਸੂਤਰਾਂ ਅਨੁਸਾਰ, ਅਰਵਿੰਦ ਖੰਨਾ ਅਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਪਰਿਵਾਰਕ ਸਬੰਧ ਕਾਫੀ ਪੁਰਾਣੇ ਅਤੇ ਨੇੜਲੇ ਰਹੇ ਹਨ। ਕਈ ਵਾਰ ਅਰਵਿੰਦ ਖੰਨਾ ਨੂੰ ਸੁਖਬੀਰ ਬਾਦਲ ਦੇ ਘਰ ਹੋਣ ਵਾਲੇ ਪਰਿਵਾਰਕ ਅਤੇ ਰਾਜਨੀਤਿਕ ਸਮਾਗਮਾਂ ਵਿੱਚ ਵੀ ਦੇਖਿਆ ਗਿਆ ਹੈ।

ਭਾਵੇਂ ਕਿ ਇਸ ਮਾਮਲੇ ’ਤੇ ਅਜੇ ਤੱਕ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ, ਪਰ ਦੋਵਾਂ ਨੇਤਾਵਾਂ ਦੀ ਮੀਟਿੰਗ ਨੇ ਸਿਆਸੀ ਗਤੀਵਿਧੀਆਂ ਨੂੰ ਨਵਾਂ ਮੋੜ ਦੇ ਦਿੱਤਾ ਹੈ। ਜੇਕਰ ਅਰਵਿੰਦ ਖੰਨਾ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਹਨ, ਤਾਂ ਇਹ ਪਾਰਟੀ ਲਈ ਮਾਲਵਾ ਖੇਤਰ ਵਿੱਚ ਇੱਕ ਮਹੱਤਵਪੂਰਨ ਸਿਆਸੀ ਮਜ਼ਬੂਤੀ ਸਾਬਤ ਹੋ ਸਕਦੀ ਹੈ।
ਫਿਲਹਾਲ ਸਭ ਦੀਆਂ ਨਜ਼ਰਾਂ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਸੰਭਾਵਿਤ ਐਲਾਨ ’ਤੇ ਟਿਕੀਆਂ ਹੋਈਆਂ ਹਨ।
मेष: दिन शुभ रहेगा...