skip to content

Last Updated: November 28, 2026

Dainik Savera Times Logo

ਮਹਿੰਗਾਈ ਦਾ ਡਬਲ ਅਟੈਕ! ਪੰਜਾਬ ’ਚ ਘਰ ਬਣਾਉਣਾ ਹੋਇਆ ਔਖਾ, ਭੱਠਾ ਮਾਲਕਾਂ ਨੇ ਕੱਢੀ ਸਰਕਾਰ ਖ਼ਿਲਾਫ਼ ਭੜਾਸ

15 February 2026 ਅੱਪਡੇਟ ਕੀਤਾ ਗਿਆ

ਮਹਿੰਗਾਈ ਦਾ ਡਬਲ ਅਟੈਕ! ਪੰਜਾਬ ’ਚ ਘਰ ਬਣਾਉਣਾ ਹੋਇਆ ਔਖਾ, ਭੱਠਾ ਮਾਲਕਾਂ ਨੇ ਕੱਢੀ ਸਰਕਾਰ ਖ਼ਿਲਾਫ਼ ਭੜਾਸ

Samrala News: ਪੰਜਾਬ ਵਾਸੀਆਂ ਲਈ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸੂਬੇ ਵਿੱਚ ਇੱਟ ਭੱਠਾ ਮਾਲਕਾਂ ਨੇ ਦੋਸ਼ ਲਗਾਇਆ ਹੈ ਕਿ ਗੁਜਰਾਤ ਦੀ Kandla Port ’ਤੇ ਕੋਲ ਮਾਫੀਆ ਦੇ ਕਬਜ਼ੇ ਕਾਰਨ ਕੋਲੇ ਦੀ ਸਪਲਾਈ ਰੁਕ ਗਈ ਹੈ, ਜਿਸ ਨਾਲ ਪੰਜਾਬ ਸਮੇਤ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਭੱਠਿਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮਹਿੰਗਾਈ ਕਾਰਨ ਕਾਰੋਬਾਰ ਚਲਾਉਣਾ ਮੁਸ਼ਕਿਲ ਹੋ ਰਿਹਾ ਸੀ, ਪਰ ਹੁਣ ਕੋਲੇ ਦੀ ਕਮੀ ਨੇ ਹਾਲਾਤ ਹੋਰ ਵੀ ਖਰਾਬ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 15 ਦਿਨਾਂ ਤੋਂ ਇਨ੍ਹਾਂ ਸੂਬਿਆਂ ਵਿੱਚ ਕਈ ਇੱਟ ਭੱਠੇ ਬੰਦ ਪਏ ਹਨ।

READ ALSO : Apple iPhone 17 Pro: Sales ’ਤੇ 12,500 ਰੁਪਏ ਤੱਕ ਦਾ ਡਿਸਕਾਊਂਟ, ਨਵਾਂ Orange ਮਾਡਲ ਲੋਕਾਂ ਦੀ ਪਹਿਲੀ ਪਸੰਦ ਬਣਿਆ

Double attack of inflation! Building a house has become difficult in Punjab, kiln owners have launched a furore against the government

ਮੀਟਿੰਗ ਵਿੱਚ ਉਠਾਇਆ ਗਿਆ ਮਸਲਾ

ਭੱਠਾ ਐਸੋਸੀਏਸ਼ਨ ਲੁਧਿਆਣਾ ਦੀ ਮੀਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਬੁਲਾਈ ਗਈ। ਇਸ ਦੌਰਾਨ All India Brick Kiln Association ਦੇ ਪ੍ਰਧਾਨ ਓਮ ਵੀਰ ਸਿੰਘ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਕੇਂਦਰੀ ਕੋਲ ਮੰਤਰੀ ਨਾਲ ਮਿਲ ਕੇ ਮਸਲੇ ਨੂੰ ਉਠਾਇਆ। ਵਫ਼ਦ ਨੇ ਦੱਸਿਆ ਕਿ ਕੋਲ ਮਾਫੀਆ ਵੱਲੋਂ ਇੱਕ ਟਰਾਲੇ ਪਿੱਛੇ ਲਗਭਗ 2 ਲੱਖ ਰੁਪਏ ਤੱਕ ਕੀਮਤ ਵਧਾ ਦਿੱਤੀ ਗਈ ਹੈ, ਜਿਸ ਨਾਲ ਭੱਠਾ ਮਾਲਕਾਂ ਲਈ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ।

ਘਰ ਬਣਾਉਣਾ ਹੋਵੇਗਾ ਮਹਿੰਗਾ

ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਹਾਲਾਤ ਜਾਰੀ ਰਹੇ ਤਾਂ ਇੱਟਾਂ ਦੀ ਕੀਮਤ ਵਿੱਚ ਵੱਡਾ ਇਜ਼ਾਫ਼ਾ ਹੋਵੇਗਾ, ਜਿਸ ਨਾਲ ਗਰੀਬ ਅਤੇ ਮੱਧ ਵਰਗ ਲਈ ਘਰ ਬਣਾਉਣਾ ਹੋਰ ਵੀ ਔਖਾ ਹੋ ਜਾਵੇਗਾ।ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਪ੍ਰਧਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਕਾਰੋਬਾਰ ਬੰਦ ਹੋਣ ਦੀ ਨੌਬਤ ਆ ਸਕਦੀ ਹੈ।ਕੇਂਦਰੀ ਮੰਤਰੀ ਵੱਲੋਂ ਮਸਲੇ ਦੀ ਜਲਦੀ ਸਮੀਖਿਆ ਕਰਕੇ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਹੈ, ਪਰ ਉਦਯੋਗਪਤੀਆਂ ਨੂੰ ਅਜੇ ਵੀ ਹਾਲਾਤ ਸਧਾਰਨ ਹੋਣ ਦੀ ਉਡੀਕ ਹੈ।

ਸ਼ਿਵਰਾਤਰੀ ਤਿਓਹਾਰ ਮੌਕੇ ਚਮਕੌਰ ਸਾਹਿਬ ਦੇ ਮੰਦਿਰਾਂ ‘ਚ ਸਵੇਰ ਤੋਂ ਲੱਗਿਆ ਰੌਣਕਾਂ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.