skip to content

Last Updated: November 28, 2026

Dainik Savera Times Logo

Amritsar Airport ‘ਤੇ ਯਾਤਰੀ ਕੋਲੋਂ ਬਰਾਮਦ ਕੀਤਾ 1.64 ਕਰੋੜ ਰੁਪਏ ਦਾ ਗਾਂਜਾ, ਬੈਂਕਾਕ ਤੋਂ ਆਇਆ ਸੀ ਯਾਤਰੀ

14 February 2026 ਅੱਪਡੇਟ ਕੀਤਾ ਗਿਆ

Amritsar Airport ‘ਤੇ ਯਾਤਰੀ ਕੋਲੋਂ ਬਰਾਮਦ ਕੀਤਾ 1.64 ਕਰੋੜ ਰੁਪਏ ਦਾ ਗਾਂਜਾ, ਬੈਂਕਾਕ ਤੋਂ ਆਇਆ ਸੀ ਯਾਤਰੀ

Amritsar News : ਅੰਮ੍ਰਿਤਸਰ ‘ਚ ਨਸ਼ੇ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਕਸਟਮ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਕਸਟਮ ਟੀਮ ਨੇ ਸਪਾਟ ਪ੍ਰੋਫਾਈਲਿੰਗ ਅਤੇ ਸਮਾਨ ਦੀ ਜਾਂਚ ਦੌਰਾਨ ਇੱਕ ਯਾਤਰੀ ਦੇ ਸਾਮਾਨ ਵਿੱਚੋਂ 1 ਕਿਲੋ 640 ਗ੍ਰਾਮ ਗਾਂਜਾ ਬਰਾਮਦ ਕੀਤਾ , ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਲਗਭਗ 1.64 ਕਰੋੜ ਰੁਪਏ ਦੀ ਕੀਮਤ ਹੈ। ਇਹ ਯਾਤਰੀ ਬੈਂਕਾਕ ਤੋਂ ਫਲਾਈਟ ਨੰਬਰ SL-214 ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ।

Noida : ਵੈਲੇਨਟਾਈਨ ਡੇਅ ‘ਤੇ ਇੱਕ ਪ੍ਰੇਮ ਕਹਾਣੀ ਦਾ ਖ਼ੌਫਨਾਕ ਅੰਤ ; ਕਾਰ ‘ਚੋਂ ਮਿਲੀਆਂ ਜੋੜੇ ਦੀਆਂ ਲਾਸ਼ਾਂ

ਕਸਟਮ ਅਧਿਕਾਰੀਆਂ ਨੂੰ ਉਸਦੇ ਵਿਵਹਾਰ ‘ਤੇ ਸ਼ੱਕ ਹੋਇਆ, ਜਿਸ ਕਾਰਨ ਉਸਦੇ ਸਾਮਾਨ ਦੀ ਪੂਰੀ ਤਲਾਸ਼ੀ ਲਈ ਗਈ। ਜਾਂਚ ਵਿੱਚ ਬੈਗ ਦੇ ਅੰਦਰ ਲੁਕਾ ਕੇ ਰੱਖਿਆ ਹੋਇਆ ਗਾਂਜਾ ਬਰਾਮਦ ਕੀਤਾ ਹੈ। ਕਸਟਮ ਅਧਿਕਾਰੀਆਂ ਨੇ ਤੁਰੰਤ ਆਰੋਪੀ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ NDPS ਐਕਟ ਤਹਿਤ ਮਾਮਲਾ ਦਰਜ ਕੀਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ੇ ਦੀ ਤਸਕਰੀ ਖਿਲਾਫ਼ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਕੀਮਤ ‘ਤੇ ਅਜਿਹੇ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਅਤੇ ਕਸਟਮ ਵਿਭਾਗ ਵੱਲੋਂ ਹੁਣ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.