ਲੁਧਿਆਣਾ ਖ਼ਬਰ : ਲੁਧਿਆਣਾ ਦੇ ਖੰਨਾ ਵਿੱਚ ਇੱਕ ਚੌਕਾਉਣ ਵਾਲੀ ਘਟਨਾ ਵਾਪਰੀ, ਜਿੱਥੇ 81 ਸਾਲਾ NRI ਜਗਪਾਲ ਕੌਰ ਦੀ ਹੱਤਿਆ ਉਸਦੇ ਕਿਰਾਏਦਾਰ ਰਾਹੁਲ ਨੇ ਕੀਤੀ। ਖੰਨਾ ਪੁਲਿਸ ਨੇ ਇਸ ਅੰਨ੍ਹੇ ਕਤਲ ਕੇਸ ਨੂੰ ਸੁਲਝਾ ਲਿਆ ਹੈ ਅਤੇ ਮੁੱਖ ਆਰੋਪੀ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਹੁਲ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਉਹ ਜਗਪਾਲ ਕੌਰ ਦੇ ਘਰ ਕਿਰਾਏਦਾਰ ਵਜੋਂ ਰਹਿੰਦਾ ਸੀ।
ਖੰਨਾ ਦੇ ਐਸਐਸਪੀ ਡਾ. ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਆਰੋਪੀ ਰਾਹੁਲ ਨੇ ਕਿਸੇ ਤੋਂ ਪੈਸੇ ਉਧਾਰ ਲਏ ਸਨ ਅਤੇ ਉਸਨੂੰ ਤੁਰੰਤ ਵਾਪਸ ਕਰਨ ਦੀ ਲੋੜ ਸੀ। ਇਸ ਲਈ ਉਸਨੇ ਕਿਰਾਏਦਾਰ ਜਗਪਾਲ ਕੌਰ ਦਾ ਕਤਲ ਕਰ ਦਿੱਤਾ। ਰਾਹੁਲ ਨੇ ਆਪਣੇ ਪਿਤਾ ਦੇ ਇਲਾਜ ਲਈ ਲਗਭਗ 20,000 ਰੁਪਏ ਖਰਚ ਕੀਤੇ ਸਨ, ਜੋ ਕਿ ਉਸਨੇ ਕਰਜ਼ੇ ਵਿੱਚ ਲਏ ਸਨ। ਕਰਜ਼ਾ ਚੁਕਾਉਣ ਲਈ ਤੁਰੰਤ ਪੈਸੇ ਦੀ ਲੋੜ ਹੋਣ ਕਾਰਨ ਉਸਨੇ ਕਤਲ ਅਤੇ ਲੁੱਟ ਦੀ ਸਾਜ਼ਿਸ਼ ਰਚੀ।

READ ALSO : 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ, ਜਾਣੋ ਪੂਰਾ ਮਾਮਲਾ
ਪੁਲਿਸ ਮੁਤਾਬਕ ਆਰੋਪੀ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਪੈਸੇ ਚੋਰੀ ਕਰਨ ਦੀ ਯੋਜਨਾ ਬਣਾਉਂਦਾ ਰਿਹਾ ਪਰ ਫਲਸਫਲ ਹੋਇਆ। ਉਸਨੂੰ ਪਤਾ ਸੀ ਕਿ ਜਗਪਾਲ ਕੌਰ ਹਰ ਮਹੀਨੇ 15 ਤੋਂ 20 ਤਰੀਕ ਦੇ ਵਿਚਕਾਰ ਕਿਰਾਇਆ ਪ੍ਰਾਪਤ ਕਰਦੀ ਹੈ, ਜਿਸ ਕਾਰਨ ਉਸਨੇ ਆਪਣੀ ਯੋਜਨਾ ਉਸੇ ਸਮੇਂ ਅਨੁਸਾਰ ਬਣਾਈ।
31 ਜਨਵਰੀ ਦੀ ਰਾਤ ਨੂੰ ਰਾਹੁਲ ਨੇ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਇਆ ਅਤੇ ਸਾਰੀ ਰਾਤ ਉੱਥੇ ਲੁਕਿਆ ਰਹਿਣ। ਸਵੇਰੇ ਉਸਨੇ ਬਜ਼ੁਰਗ ਔਰਤ ਦੇ ਹੱਥ ਬੰਨ੍ਹੇ ਅਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਰਾਹੁਲ ਭੱਜ ਗਿਆ ਅਤੇ ਸ਼ਾਮ ਨੂੰ ਹੀ ਕਿਰਾਏ ਦੇ ਘਰ ਵਾਪਸ ਆ ਗਿਆ।
ਮੌਕੇ ‘ਤੇ ਇਕੱਠੇ ਕੀਤੇ ਸਬੂਤਾਂ, ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਂਚ ਦੇ ਆਧਾਰ ‘ਤੇ ਪੁਲਿਸ ਨੇ ਮਾਮਲੇ ਦੀਆਂ ਕੜੀਆਂ ਜੋੜਦਿਆਂ ਆਰੋਪੀ ਦਾ ਪਤਾ ਲਗਾਇਆ। ਪੁਲਿਸ ਟੀਮ ਨੇ ਲਗਾਤਾਰ ਛਾਪੇਮਾਰੀ ਕਰਦੇ ਹੋਏ ਰਾਹੁਲ ਨੂੰ ਗ੍ਰਿਫ਼ਤਾਰ ਕੀਤਾ।
ਐਸਐਸਪੀ ਡਾ. ਆਹਲੂਵਾਲੀਆ ਨੇ ਇਹ ਵੀ ਕਿਹਾ ਕਿ ਪੁਲਿਸ ਜਾਂਚ ਜਾਰੀ ਹੈ ਅਤੇ ਮੌਕੇ ਤੋਂ ਮਿਲੇ ਸਬੂਤਾਂ ਦੀ ਗਹਿਰਾਈ ਨਾਲ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।
ਕਮਲ ਕੌਰ ਭਾਬੀ ਕਤਲ ਕੇਸ: ਅੰਮ੍ਰਿਤਪਾਲ ਮਹਿਰੋ ਦਾ ਸਾਥੀ ਅਦਾਲਤ ਵਿੱਚ ਪੇਸ਼