skip to content

Last Updated: October 10, 2026

Dainik Savera Times Logo

Make in India ਨੂੰ ਨਵੀਂ ਰਫ਼ਤਾਰ ਕਿਵੇਂ ਮਿਲੇਗੀ — ਜੈਸ਼ੰਕਰ ਨੇ ਕਿਹੜਾ ਭਵਿੱਖ ਦਰਸਾਇਆ।

8 months ਪਹਿਲਾ

Make in India ਨੂੰ ਨਵੀਂ ਰਫ਼ਤਾਰ ਕਿਵੇਂ ਮਿਲੇਗੀ — ਜੈਸ਼ੰਕਰ ਨੇ ਕਿਹੜਾ ਭਵਿੱਖ ਦਰਸਾਇਆ।

ਨੈਸ਼ਨਲ ਡੈਸਕ: ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਅੰਤਰਿਮ ਵਪਾਰ ਸਮਝੌਤੇ ਲਈ ਤਿਆਰ ਕੀਤਾ ਗਿਆ ਨਵਾਂ ਢਾਂਚਾ ਦੋਵੇਂ ਦੇਸ਼ਾਂ ਲਈ ਮਹੱਤਵਪੂਰਨ ਲਾਭ ਲਿਆ ਸਕਦਾ ਹੈ। ਉਨ੍ਹਾਂ ਦੇ ਅਨੁਸਾਰ ਇਹ ਕਦਮ ਭਾਰਤ ਅਮਰੀਕਾ ਵਪਾਰ ਭਾਈਵਾਲੀ ਨੂੰ ਹੋਰ ਮਜ਼ਬੂਤ ਅਤੇ ਸੰਤੁਲਿਤ ਬਣਾਉਣ ਵੱਲ ਇੱਕ ਅਹਿਮ ਪੜਾਅ ਹੈ।

ਨਵਾਂ ਵਪਾਰ ਢਾਂਚਾ ਕਿਸਾਨਾਂ ਅਤੇ ਨੌਜਵਾਨਾਂ ਲਈ ਕਿਵੇਂ ਫਾਇਦੇਮੰਦ — ਮੋਦੀ ਨੇ ਕੀ ਇਸ਼ਾਰਾ ਦਿੱਤਾ ਇਥੇਂ ਜਾਣੋਂ।


ਸੋਸ਼ਲ ਮੀਡੀਆ ‘ਤੇ ਜਾਰੀ ਕੀਤੇ ਬਿਆਨ ਵਿੱਚ ਡਾ ਜੈਸ਼ੰਕਰ ਨੇ ਕਿਹਾ ਹੈ ਕਿ ਇਹ ਢਾਂਚਾ ਭਾਰਤੀ ਨਿਰਯਾਤਕਾਂ ਲਈ ਵਧੇਰੇ ਬਾਜ਼ਾਰ ਪਹੁੰਚ ਯਕੀਨੀ ਬਣਾਏਗਾ ਅਤੇ ਉਨ੍ਹਾਂ ਲਈ ਨਵੇਂ ਮੌਕੇ ਖੋਲ੍ਹੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਸਮਝੌਤੇ ਨਾਲ ਭਾਰਤ ਦੇ ਉਦਯੋਗਾਂ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਨਿਰਯਾਤ ਖੇਤਰ ਵਿੱਚ ਹੋਰ ਤਾਕਤ ਆਵੇਗੀ।

ਭਾਰਤ ਦੀ ਅਰਥਵਿਵਸਥਾ ‘ਤੇ RBI ਦਾ ਵੱਡਾ ਦਾਅ — ਕੀ ਇਹ ਸੰਕੇਤ ਕਿਸੇ ਵੱਡੇ ਬਦਲਾਅ ਵੱਲ ਹੈ?

 

how-make-in-india

how-make-in-india

ਡਾ ਜੈਸ਼ੰਕਰ ਨੇ ਇਹ ਵੀ ਜ਼ੋਰ ਦਿੱਤਾ ਹੈ ਕਿ ਇਹ ਢਾਂਚਾ ਮੇਕ ਇਨ ਇੰਡੀਆ ਮੁਹਿੰਮ ਨੂੰ ਹੋਰ ਗਤੀ ਦੇਵੇਗਾ ਅਤੇ ਦੇਸ਼ ਦੇ ਉਤਪਾਦਾਂ ਲਈ ਅੰਤਰਰਾਸ਼ਟਰੀ ਪੱਧਰ ‘ਤੇ ਨਵੀਆਂ ਸੰਭਾਵਨਾਵਾਂ ਤਿਆਰ ਕਰੇਗਾ। ਉਨ੍ਹਾਂ ਨੇ ਕਿਹਾ ਹੈ ਕਿ ਇਹ ਕਦਮ ਭਾਰਤ ਦੀ ਆਰਥਿਕ ਤਾਕਤ ਨੂੰ ਵਧਾਉਣ ਅਤੇ ਵਿਸ਼ਵ ਵਪਾਰ ਵਿੱਚ ਭਾਰਤ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਹੋਵੇਗਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.