skip to content

Last Updated: October 10, 2026

Dainik Savera Times Logo

Mohali : ਪਤਨੀ ਤੇ ਪੁੱਤਰ ਨੂੰ ਸਹੁਰੇ ਘਰ ਛੱਡਣ ਮਗਰੋਂ ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ

8 months ਪਹਿਲਾ

Mohali : ਪਤਨੀ ਤੇ ਪੁੱਤਰ ਨੂੰ ਸਹੁਰੇ ਘਰ ਛੱਡਣ ਮਗਰੋਂ ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ

Mohali News : ਡੇਰਾਬੱਸੀ ਦੇ ਪਿੰਡ ਖੇੜੀ ਗੁੱਜਰਾਂ ‘ਚ ਮੰਗਲਵਾਰ ਸਵੇਰੇ ਇੱਕ 27 ਸਾਲਾ ਨੌਜਵਾਨ ਕੁਲਦੀਪ ਸਿੰਘ ਨੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਇਸ ਘਟਨਾ ਨਾਲ ਪਰਿਵਾਰ ‘ਚ ਮਾਤਮ ਛਾ ਗਿਆ ,ਕਿਉਂਕਿ ਉਸਦੇ ਸਾਲੇ ਦਾ ਬੁੱਧਵਾਰ ਨੂੰ ਵਿਆਹ ਹੋਣਾ ਸੀ। ਕੁਲਦੀਪ ਸਿੰਘ ਡੇਰਾਬੱਸੀ ਸਥਿਤ ਪੀਸੀਸੀਪੀਐਲ ਫੈਕਟਰੀ ਵਿੱਚ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਉਸਦੇ ਪਿਤਾ ਦੀ ਮੌਤ ਬਚਪਨ ਵਿੱਚ ਮੌਤ ਹੋ ਗਈ ਸੀ। ਉਸਦੀ ਮਾਂ ਦੀ ਵੀ ਲਗਭਗ ਛੇ ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਜਿਸ ਕਾਰਨ ਉਹ ਡੂੰਘੇ ਸਦਮੇ ਵਿੱਚ ਸੀ। ਉਹ ਆਪਣੀ ਭੈਣ ਦਾ ਇਕਲੌਤਾ ਭਰਾ ਸੀ।

CBSE Admit Card 2026 : 10ਵੀਂ, 12ਵੀਂ ਜਮਾਤ ਦੇ ਵਿਦਿਆਰਥੀ ਕਿੱਥੋਂ ਹਾਸਿਲ ਕਰ ਸਕਣਗੇ ਹਾਲ ਟਿਕਟਾਂ ? ਜਾਣੋ ਪੂਰੀ ਪ੍ਰਕਿਰਿਆ

ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਆਪਣੀ ਪਤਨੀ ਅਤੇ ਢਾਈ ਸਾਲ ਦੇ ਪੁੱਤਰ ਨੂੰ ਆਪਣੇ ਸਹੁਰੇ ਪਿੰਡ ਛੱਡ ਕੇ ਮੰਗਲਵਾਰ ਸ਼ਾਮ ਨੂੰ ਘਰ ਵਾਪਸ ਆਇਆ ਸੀ। ਉਹ ਉਸ ਰਾਤ ਚੁਬਾਰੇ ਵਿੱਚ ਸੌਣ ਲਈ ਚਲਾ ਗਿਆ। ਬੁੱਧਵਾਰ ਸਵੇਰੇ 5 ਵਜੇ ਦੇ ਕਰੀਬ ਜਦੋਂ ਉਸਦਾ ਚਾਚਾ ਚੁਬਾਰੇ ਵਿੱਚ ਪਹੁੰਚਿਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਸ਼ੱਕ ਹੋਣ ‘ਤੇ ਦਰਵਾਜ਼ਾ ਧੱਕਾ ਦੇ ਕੇ ਖੋਲ੍ਹਿਆ ਗਿਆ, ਜਿੱਥੇ ਕੁਲਦੀਪ ਦੀ ਲਾਸ਼ ਰੱਸੀ ਨਾਲ ਲਟਕਦੀ ਮਿਲੀ।

Weather Effect on Air Travel : ਪੰਜਾਬ ਦੇ 15 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਦੀ ਸੰਭਾਵਨਾ, ਹਵਾਈ ਸੇਵਾਵਾਂ ਪ੍ਰਭਾਵਿਤ

ਪਰਿਵਾਰ ਤੁਰੰਤ ਉਸਨੂੰ ਡੇਰਾਬੱਸੀ ਸਿਵਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਕੁਲਦੀਪ ਆਪਣੇ ਪਿੱਛੇ ਇੱਕ ਵਿਧਵਾ ਪਤਨੀ, ਢਾਈ ਸਾਲ ਦਾ ਪੁੱਤਰ ਅਤੇ ਇੱਕ ਬਜ਼ੁਰਗ ਚਾਚਾ ਛੱਡ ਗਿਆ ਹੈ। ਸੂਚਨਾ ਮਿਲਣ ‘ਤੇ ਡੇਰਾਬੱਸੀ ਪੁਲਿਸ ਮੌਕੇ ‘ਤੇ ਪਹੁੰਚੀ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਲੋੜੀਂਦੀ ਕਾਰਵਾਈ ਕੀਤੀ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.