skip to content

Last Updated: November 23, 2026

Dainik Savera Times Logo

20 ਸਾਲਾਂ ਬਾਅਦ ਭਾਰਤ ਅਤੇ ਯੂਰਪੀ ਯੂਨੀਅਨ ਵਿਚਕਾਰ ਵਪਾਰਕ ਇਤਿਹਾਸਕ ਸਮਝੌਤਾ ਤੈਅ

25 January 2026 ਅੱਪਡੇਟ ਕੀਤਾ ਗਿਆ

20 ਸਾਲਾਂ ਬਾਅਦ ਭਾਰਤ ਅਤੇ ਯੂਰਪੀ ਯੂਨੀਅਨ ਵਿਚਕਾਰ ਵਪਾਰਕ ਇਤਿਹਾਸਕ ਸਮਝੌਤਾ ਤੈਅ

ਨੈਸ਼ਨਲ ਡੈਸਕ: ਭਾਰਤ ਅਤੇ ਯੂਰਪੀ ਯੂਨੀਅਨ ਵਿਚਕਾਰ ਹੋਣ ਵਾਲਾ ਨਵਾਂ ਫ੍ਰੀ ਟ੍ਰੇਡ ਐਗਰੀਮੈਂਟ ਇੱਕ ਮਹੱਤਵਪੂਰਨ ਵਪਾਰਕ ਅਤੇ ਰਣਨੀਤਕ ਕਦਮ ਮੰਨਿਆ ਜਾ ਰਿਹਾ ਹੈ ਜੋ ਭਾਰਤ ਦੀ ਆਰਥਿਕਤਾ ਲਈ ਨਵੇਂ ਮੌਕੇ ਖੋਲ੍ਹ ਸਕਦਾ ਹੈ। ਲਗਭਗ ਵੀਹ ਸਾਲਾਂ ਦੀ ਲੰਬੀ ਗੱਲਬਾਤ ਤੋਂ ਬਾਅਦ ਹੁਣ ਇਹ ਸਮਝੌਤਾ ਅੰਤਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਇਹ ਭਾਰਤ ਲਈ ਪਿਛਲੇ ਚਾਰ ਸਾਲਾਂ ਵਿੱਚ ਨੌਵਾਂ ਵਪਾਰਕ ਸਮਝੌਤਾ ਹੋਵੇਗਾ ਜੋ ਵਿਸ਼ਵ ਪੱਧਰ ‘ਤੇ ਵਧ ਰਹੀਆਂ ਸੁਰੱਖਿਆਵਾਦੀ ਨੀਤੀਆਂ ਦੇ ਮੱਦੇਨਜ਼ਰ ਇੱਕ ਵੱਡੀ ਉਪਲਬਧੀ ਹੋ ਸਕਦੀ ਹੈ।

ਛੱਤੀਸਗੜ੍ਹ ‘ਚ ਰਾਤਾਂ ਰਾਤ ਗਾਇਬ ਹੋਇਆ 70 ਫੁੱਟ ਲੰਮਾ ਪੁਲ

ਇਸ ਐਫਟੀਏ ਰਾਹੀਂ ਭਾਰਤ ਨੂੰ ਯੂਰਪੀ ਮਾਰਕੀਟ ਵਿੱਚ ਆਪਣੇ ਨਿਰਯਾਤ ਵਧਾਉਣ ਦਾ ਮੌਕਾ ਮਿਲੇਗਾ ਖਾਸ ਕਰਕੇ ਟੈਕਸਟਾਈਲ ਇਲੈਕਟ੍ਰਾਨਿਕ ਉਤਪਾਦ ਰਸਾਇਣ ਅਤੇ ਫਾਰਮਾ ਖੇਤਰਾਂ ਵਿੱਚ। ਇਸ ਨਾਲ ਨਿਰਯਾਤਕਾਰਾਂ ਨੂੰ ਟੈਕਸ ਛੂਟਾਂ ਅਤੇ ਆਸਾਨ ਪਹੁੰਚ ਮਿਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਯੂਰਪੀ ਕੰਪਨੀਆਂ ਲਈ ਭਾਰਤ ਵਿੱਚ ਨਿਵੇਸ਼ ਦੇ ਰਾਹ ਖੁਲਣਗੇ ਜਿਸ ਨਾਲ ਨੌਕਰੀਆਂ ਪੈਦਾ ਹੋਣਗੀਆਂ ਅਤੇ ਉਦਯੋਗਿਕ ਵਿਕਾਸ ਨੂੰ ਗਤੀ ਮਿਲੇਗੀ।

ਇਹ ਸਮਝੌਤਾ ਸਿਰਫ ਵਪਾਰ ਤੱਕ ਸੀਮਤ ਨਹੀਂ ਰਹੇਗਾ ਸਗੋਂ ਇਹ ਉੱਚ ਤਕਨਾਲੋਜੀ ਸਾਂਝੇਦਾਰੀ ਸਿਖਲਾਈ ਅਤੇ ਨਵੀਨਤਾ ਵਿੱਚ ਭੀ ਸਹਿਯੋਗ ਵਧਾਏਗਾ। ਨਾਲ ਹੀ ਵਪਾਰਕ ਵਿਵਾਦਾਂ ਨੂੰ ਨਿਪਟਾਉਣ ਲਈ ਇੱਕ ਢਾਂਚਾ ਤੈਅ ਕੀਤਾ ਜਾਵੇਗਾ ਜੋ ਦੋਹਾਂ ਪਾਸਿਆਂ ਲਈ ਲਾਭਕਾਰੀ ਹੋਵੇਗਾ। ਭਾਰਤ ਨੂੰ ਵਿਕਾਸਸ਼ੀਲ ਦੇਸ਼ ਵਜੋਂ ਕੁਝ ਖਾਸ ਛੂਟਾਂ ਅਤੇ ਲਾਭ ਮਿਲਣ ਦੀ ਉਮੀਦ ਹੈ ਜੋ ਇਸ ਦੀ ਵਪਾਰਕ ਸਥਿਤੀ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ।

ਦਰਬਾਰ ਸਾਹਿਬ ‘ਚ 129 ਸਾਲ ਪੁਰਾਣਾ ਬਿਜਲੀ ਖੰਭਾ ਮੁੜ ਲਗਾਇਆ ਗਿਆ

ਹਾਲਾਂਕਿ ਕੁਝ ਖੇਤਰ ਜਿਵੇਂ ਕਿ ਆਟੋਮੋਬਾਈਲ ਅਤੇ ਖੇਤੀਬਾੜੀ ਵਿੱਚ ਮਾਰਕੀਟ ਤੱਕ ਪਹੁੰਚ ਨੂੰ ਲੈ ਕੇ ਅਜੇ ਵੀ ਰੁਕਾਵਟਾਂ ਹਨ ਪਰ ਦੋਹਾਂ ਪਾਸਿਆਂ ਵੱਲੋਂ ਇਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਜਾਰੀ ਹੈ। ਇਸ ਤੋਂ ਇਲਾਵਾ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਯੂਰਪੀ ਸੰਸਦ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ ਜੋ ਕਿ ਕੁਝ ਸਮਾਂ ਲੈ ਸਕਦੀ ਹੈ।

ਇਹ ਡੀਲ ਭਾਰਤ ਦੀ ਆਰਥਿਕ ਰਣਨੀਤੀ ਵਿੱਚ ਇੱਕ ਨਵੀਂ ਦਿਸ਼ਾ ਦੇਣ ਵਾਲੀ ਹੋ ਸਕਦੀ ਹੈ ਅਤੇ ਭਾਰਤ ਅਤੇ ਯੂਰਪੀ ਯੂਨੀਅਨ ਵਿਚਕਾਰ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਸਾਬਤ ਹੋਵੇਗੀ। ਵਿਸ਼ਵ ਵਪਾਰ ਵਿੱਚ ਆ ਰਹੀ ਅਣਿਸ਼ਚਿਤਤਾ ਦੇ ਦੌਰ ਵਿੱਚ ਇਹ ਸਮਝੌਤਾ ਭਾਰਤ ਲਈ ਇੱਕ ਸਥਿਰ ਅਤੇ ਲਾਭਕਾਰੀ ਰਾਹ ਖੋਲ੍ਹ ਸਕਦਾ ਹੈ।

india-eu-historic-trade-agreement-2026

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.