skip to content

Last Updated: November 7, 2026

Dainik Savera Times Logo

ਅਕਾਲੀ ਦਲ ਤੇ ਕਾਂਗਰਸ ਵੱਲੋਂ ਵਾਕਆਊਟ, 30 ਕੌਂਸਲਰਾਂ ਦੀ ਹਮਾਇਤ ਨਾਲ ਪੀਨਾ ਬਣੇ ਮੇਅਰ

20 January 2026 ਅੱਪਡੇਟ ਕੀਤਾ ਗਿਆ

ਅਕਾਲੀ ਦਲ ਤੇ ਕਾਂਗਰਸ ਵੱਲੋਂ ਵਾਕਆਊਟ, 30 ਕੌਂਸਲਰਾਂ ਦੀ ਹਮਾਇਤ ਨਾਲ ਪੀਨਾ ਬਣੇ ਮੇਅਰ

Moga News: ਮੋਗਾ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਪਰਵੀਨ ਕੁਮਾਰ ਪੀਨਾ ਨੂੰ ਅੱਜ ਨਗਰ ਨਿਗਮ ਦਾ ਨਵਾਂ ਮੇਅਰ ਚੁਣ ਲਿਆ ਗਿਆ। ਉਨ੍ਹਾਂ ਨੂੰ ਪਹਿਲਾਂ ਹੀ 2 ਦਸੰਬਰ ਨੂੰ ਕਾਰਜਕਾਰੀ ਮੇਅਰ ਨਿਯੁਕਤ ਕੀਤਾ ਗਿਆ ਸੀ। ਇਹ ਚੋਣ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕਰਵਾਈ ਗਈ।

ਮੇਅਰ ਦੀ ਚੋਣ ਪ੍ਰਕਿਰਿਆ ਦੁਪਹਿਰ ਸਮੇਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਹੋਈ। ਵੋਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਵਾਕਆਊਟ ਕਰ ਦਿੱਤਾ, ਜਿਸ ਤੋਂ ਬਾਅਦ ਮੌਜੂਦ 30 ਕੌਂਸਲਰਾਂ ਨੇ ਪਰਵੀਨ ਕੁਮਾਰ ਪੀਨਾ ਦੇ ਹੱਕ ਵਿੱਚ ਵੋਟਾਂ ਪਾਈਆਂ।

ਇਸ ਨਾਲ ਇੱਕ ਵਾਰ ਫਿਰ ਮੋਗਾ ਨਗਰ ਨਿਗਮ ਵਿੱਚ ਮੇਅਰ ਦੀ ਕੁਰਸੀ ਆਮ ਆਦਮੀ ਪਾਰਟੀ ਦੇ ਹਿੱਸੇ ਆਈ ਹੈ। ਚੋਣ ਤੋਂ ਪਹਿਲਾਂ ਵਿਧਾਇਕ ਅਮਨਦੀਪ ਕੌਰ ਅਰੋੜਾ ਵੱਲੋਂ ਸਾਰੇ ਕੌਂਸਲਰਾਂ ਨੂੰ ਆਪਣੇ ਘਰ ਸੱਦਿਆ ਗਿਆ ਸੀ। ਇਹ ਪਹਿਲਾ ਮੌਕਾ ਹੈ ਜਦੋਂ 50 ਕੌਂਸਲਰਾਂ ਵਾਲੀ ਮੋਗਾ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਚੁਣਿਆ ਗਿਆ ਹੈ।

ਮੋਗਾ ਨਗਰ ਨਿਗਮ ਦੀ ਸਿਆਸੀ ਪਿਛੋਕੜ

ਗੌਰਤਲਬ ਹੈ ਕਿ 2021 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਨੇ ਬਹੁਮਤ ਹਾਸਲ ਕੀਤਾ ਸੀ। ਹਾਲਾਂਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿਆਸੀ ਸਮੀਕਰਨ ਬਦਲ ਗਏ ਅਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਮੇਅਰ ਨੀਤਿਕਾ ਭੱਲਾ ਦੀ ਥਾਂ ਲੈ ਲਈ। ਇਸ ਦੌਰਾਨ ਬਲਜੀਤ ਸਿੰਘ ਚਾਨੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪਹਿਲੇ ਮੇਅਰ ਬਣੇ ਸਨ, ਜਿਨ੍ਹਾਂ ਨੂੰ 51 ਵਿੱਚੋਂ 42 ਵੋਟਾਂ ਮਿਲੀਆਂ ਸਨ।

READ ALSO : ਸੋਨਾ ਤਸਕਰੀ ਮਾਮਲਾ: DGP ਰੈਂਕ ਦਾ ਅਧਿਕਾਰੀ ਸਸਪੈਂਡ, ਵਾਇਰਲ ਵੀਡੀਓ ਨਾਲ ਸ਼ੋਸ਼ਲ ਮੀਡੀਆ ਤੇ ਹੰਗਾਮਾ

ਉਸ ਸਮੇਂ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ, ਜਦਕਿ ਕਾਂਗਰਸ ਦੇ ਕੁਝ ਕੌਂਸਲਰਾਂ ਨੇ ਵੀ ‘ਆਪ’ ਦਾ ਸਮਰਥਨ ਕੀਤਾ ਸੀ।

ਬਲਜੀਤ ਸਿੰਘ ਚਾਨੀ ਨੂੰ ਪਾਰਟੀ ਤੋਂ ਕੱਢਿਆ ਗਿਆ

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਮੇਅਰ ਬਲਜੀਤ ਸਿੰਘ ਚਾਨੀ ਨੂੰ 27 ਨਵੰਬਰ 2025 ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ‘ਤੇ ਨਸ਼ਾ ਤਸਕਰਾਂ ਦਾ ਸਮਰਥਨ ਕਰਨ ਦੇ ਦੋਸ਼ ਲੱਗੇ ਸਨ। ਤਦੋਂ ਤੋਂ ਉਹ ਆਮ ਆਦਮੀ ਪਾਰਟੀ ਦੀ ਸਰਗਰਮ ਰਾਜਨੀਤੀ ਤੋਂ ਦੂਰ ਹਨ।

ਸੋਨਾ ਤਸਕਰੀ ਮਾਮਲਾ: DGP ਰੈਂਕ ਦਾ ਅਧਿਕਾਰੀ ਸਸਪੈਂਡ, ਵਾਇਰਲ ਵੀਡੀਓ ਨਾਲ ਸ਼ੋਸ਼ਲ ਮੀਡੀਆ ਤੇ ਹੰਗਾਮਾ

Akali Dal and Congress walk out, Pina becomes mayor with the support of 30 councillors

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.