skip to content

Last Updated: November 25, 2026

Dainik Savera Times Logo

Big News : ਪੰਜਾਬ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ : 3 ਆਈਏਐਸ ਅਧਿਕਾਰੀਆਂ ਦੇ ਤਬਾਦਲੇ ; ਵੇਖੋ ਲਿਸਟ

20 January 2026 ਅੱਪਡੇਟ ਕੀਤਾ ਗਿਆ

Big News : ਪੰਜਾਬ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ : 3 ਆਈਏਐਸ ਅਧਿਕਾਰੀਆਂ ਦੇ ਤਬਾਦਲੇ ; ਵੇਖੋ ਲਿਸਟ

Punjab News : ਪੰਜਾਬ ਸਰਕਾਰ ਨੇ ਸੋਮਵਾਰ ਨੂੰ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ। ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 3 ਵੱਡੇ ਅਫ਼ਸਰਾਂ (Administrative reshuffle) ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 3 ਆਈਏਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਇਸ ਵਿਚ ਅਨਿੰਦਿਤਾ ਮਿੱਤਰਾ, ਸੋਨਾਲੀ ਗਿਰੀ ਤੇ ਗਿਰੀਸ਼ ਦਿਆਲਨ ਸ਼ਾਮਲ ਹਨ।

Bathinda : ਦੋ ਬੇਸਹਾਰਾ ਧੀਆਂ ਦਾ ਸਹਾਰਾ ਬਣੇ ਐੱਮਪੀ ਹਰਭਜਨ ਸਿੰਘ ਭੱਜੀ, ਪਿਤਾ ਦਾ ਹੋਇਆ ਕਤਲ ਤੇ ਮਾਂ ਜੇਲ੍ਹ ‘ਚ

ਜਾਰੀ ਹੁਕਮਾਂ ਮੁਤਾਬਕ 2007 ਬੈਚ ਦੀ IAS ਅਧਿਕਾਰੀ ਅਨੰਦਿਤਾ ਮਿੱਤਰਾ ਨੂੰ ਪੰਜਾਬ ਦਾ Chief Electoral Officer (CEO) ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲ ਮੌਜੂਦ ਵਿਭਾਗਾਂ ਦੀ ਜ਼ਿੰਮੇਵਾਰੀ ਹੁਣ ਹੋਰ IAS ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਆਈਏਐਸ ਸੋਨਾਲੀ ਗਿਰੀ ਬਣੇ ਮੈਨਿੰਜਿੰਗ ਡਾਇਰੈਕਟਰ ਪਨਸਪ, ਪ੍ਰਬੰਧਕੀ ਸਕੱਤਰ ਕਮ ਡਾਇਰੈਕਟਰ, ਸ਼ਹਿਰੀ ਹਵਾਬਾਜੀ ਅਤੇ ਸਕੱਤਰ ਰੈਵਿਨਿਉ ਤੇ ਪੁਨਰਵਾਸ, ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸੱਕਤਰ ,ਉੱਚ ਸਿੱਖਿਆ ਅਤੇ ਭਾਸ਼ਾ ਵਿਭਾਗ ‘ਚ ਵਾਧੂ ਚਾਰਜ ਸੰਭਾਲਣਗੇ। 

ਰਸੋਖਾਨਾ Sri Nabh Kanwal Raja Sahib Ji : 169 ਗੁਰੂ ਸਾਹਿਬ ਦੇ ਸਰੂਪ ਮਿਲਣ ਦੇ ਦਾਅਵੇ ‘ਤੇ CM ਮਾਨ ਦਾ U-Turn

ਇਸੇ ਤਰ੍ਹਾਂ IAS ਅਧਿਕਾਰੀ ਗਿਰੀਸ਼ ਦਿਆਲਨ ਨੂੰ ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ ਅਤੇ ਵਾਧੂ ਚਾਰਜ ਮਨੇਜਿੰਗ ਡਾਇਰੈਕਟਰ, ਪੰਜਾਬ ਰਾਜ ਸਹਿਕਾਰੀ ਬੈਂਕ ਲਿਮਿਟਡ ਅਤੇ ਵਾਧੂ ਚਾਰਜ ਮੈਨੇਜਿੰਗ ਡਾਇਰੈਕਟਰ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਸੌਂਪਿਆ ਗਿਆ ਹੈ। ਇਹ ਤਬਾਦਲੇ ਪ੍ਰਸ਼ਾਸਕੀ ਆਧਾਰ ’ਤੇ ਕੀਤੇ ਗਏ ਹਨ ਅਤੇ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।

ਭਗਵੰਤ ਮਾਨ ਸਰਕਾਰ ਨੇ 3 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ। ਤਬਦੀਲ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ…

Major administrative reshuffle in Punjab Police Department

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.