Wrestler Jassa Patti Retires : ਕੁਸ਼ਤੀ ਦੀ ਦੁਨੀਆ ਦਾ ਧਰੂ ਤਾਰਾ ਜਸਕੰਵਰ ਸਿੰਘ ਉਰਫ਼ ਜੱਸਾ ਪੱਟੀ, ਜਿਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕੁਸ਼ਤੀ ਖੇਡਦਿਆਂ, ਜਿਥੇ ਹਜ਼ਾਰਾਂ ਮੁਕਾਬਲੇ ਜਿੱਤ ਕੇ ਆਪਣੇ ਦੇਸ਼ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ, ਅੱਜ ਉਸਨੇ ਭਰਿਆ ਮੇਲਾ ਛੱਡਦਿਆਂ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ। ਜੱਸਾ ਪੱਟੀ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਪੇਜ਼ ‘ਤੇ ਪੋਸਟ ਪਾ ਕੇ ਐਲਾਨ ਕੀਤਾ, ਜਿਸ ਦੌਰਾਨ ਉਹ ਭਾਵੁਕ ਵੀ ਹੋ ਗਿਆ।

Big News : ਆਪ ਉਮੀਦਵਾਰ ਪ੍ਰਵੀਨ ਕੁਮਾਰ ਸ਼ਰਮਾ ਬਣੇ ਮੋਗਾ ਦੇ ਨਵੇਂ ਮੇਅਰ, 31 ਕੌਂਸਲਰਾਂ ਦਾ ਮਿਲਿਆ ਸਮਰਥਨ
ਜਾਣਕਾਰੀ ਅਨੁਸਾਰ, ਪੰਜਾਬ ਦੇ ਸਰਹੱਦੀ ਇਲਾਕੇ ਤਰਨਤਾਰਨ ਦੇ ਜੰਮਪਲ ਜਸਕੰਵਰ ਸਿੰਘ ਉਰਫ਼ ਜੱਸਾ ਪੱਟੀ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਪਟਕੇ ਖਾਤਰ 2018 ਵਿੱਚ ਤੁਰਕੀ ਵਿਖੇ ਕੁਸ਼ਤੀ ਦੇ ਵਿਸ਼ਵ ਚੈਂਪੀਅਨ ਟੂਰਨਾਮੈਂਟ ‘ਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਜੱਸਾ ਪੱਟੀ ਦੇ ਪਿਤਾ ਸਲਵਿੰਦਰ ਸਿੰਘ ਉਰਫ਼ ਸ਼ਿੰਦਾ ਪੱਟੀ, ਵੀ ਨਾਮੀ ਪਹਿਲਵਾਨ ਰਹੇ ਹਨ। ਉਨ੍ਹਾਂ ਨੇ ਇਸ ਮੌਕੇ ਗੱਲਬਾਤ ਕਰਦਿਆਂ ਪੁੱਤ ਦੇ ਸੰਨਿਆਸ ਬਾਰੇ ਜਾਣਕਾਰੀ ਦਿੱਤੀ ਹੈ।

ਸ਼ਿੰਦਾ ਪੱਟੀ ਨੇ ਦੱਸਿਆ ਕਿ ਹੁਣ ਤਕ ਜੱਸਾ ਪੱਟੀ, ਦੇਸ਼ਾਂ-ਵਿਦੇਸ਼ਾਂ ਵਿੱਚ ਕੁਸ਼ਤੀ ਦੇ ਹਜ਼ਾਰਾਂ ਮੁਕਾਬਲੇ ਖੇਡ ਕੇ ਕਈ ਖਿਤਾਬ ਆਪਣੇ ਨਾਮ ਕਰ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਜੱਸਾ, ਇਨਾਮ ਵਿੱਚ ਕਈ ਟਰੈਕਟਰ ਜਿੱਤਣ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਬੁਲਟ ਮੋਟਰਸਾਈਕਲ, ਤੋਂ ਇਲਾਵਾ ਹੋਰ ਇਨਾਮ ਵੀ ਜਿੱਤ ਚੁੱਕਾ ਹੈ। ਉਨ੍ਹਾਂ ਨੇ ਜੱਸਾ ਪੱਟੀ ਵੱਲੋਂ ਕੁਸ਼ਤੀ ਛੱਡਣ ਦੇ ਫੈਸਲੇ ਬਾਰੇ ਕਿਹਾ ਕਿ ਇਹ ਸਾਰਿਆਂ ਦੀ ਸਹਿਮਤੀ ਨਾਲ ਲਿਆ ਗਿਆ ਹੈ ਅਤੇ ਉਸ ਵੱਲੋਂ ਭਰਿਆ ਮੇਲਾ ਛੱਡ ਕੇ ਇਹ ਸਾਬਤ ਕੀਤਾ ਹੈ ਕਿ ਉਹ ਕਿਸੇ ਲਾਲਚ ਵੱਸ ਕੁਸ਼ਤੀ ਨਹੀਂ ਖੇਡਦਾ ਸੀ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।

मेष: दिन शुभ रहेगा...