ਨੈਸ਼ਨਲ ਡੈਸਕ: ਜੰਮੂ ਕਸ਼ਮੀਰ ਦੇ ਡੋਡਾ ਕਿਸ਼ਤਵਾੜ ਅਤੇ ਰਾਮਬਨ ਜ਼ਿਲ੍ਹਿਆਂ ਵਿੱਚ ਮਹਿਲਾਵਾਂ ਦੀ ਇੱਕ ਵੱਡੀ ਗਿਣਤੀ ਆਪਣੇ ਪਿੰਡਾਂ ਦੀ ਸੁਰੱਖਿਆ ਲਈ ਅਹੰਮ ਭੂਮਿਕਾ ਨਿਭਾ ਰਹੀ ਹੈ। ਇਹ ਔਰਤਾਂ ਵਿਲੇਜ ਡਿਫੈਂਸ ਗਾਰਡ ਫੋਰਸ ਦਾ ਹਿੱਸਾ ਬਣ ਕੇ ਅਤਿਵਾਦ ਵਿਰੁੱਧ ਲੜਾਈ ਵਿੱਚ ਆਪਣੀ ਬਹਾਦਰੀ ਅਤੇ ਸਮਰਥਾ ਦਾ ਪ੍ਰਮਾਣ ਦੇ ਰਹੀਆਂ ਹਨ। 1990 ਦੇ ਦਹਾਕੇ ਤੋਂ ਇਹ ਮਹਿਲਾਵਾਂ ਇਨ੍ਹਾਂ ਪਹਾੜੀ ਖੇਤਰਾਂ ਵਿੱਚ ਅਤਿਵਾਦੀ ਹਮਲਿਆਂ ਦਾ ਡਟ ਕੇ ਸਾਹਮਣਾ ਕਰਦੀਆਂ ਆ ਰਹੀਆਂ ਹਨ ਅਤੇ ਹੁਣ ਇਹ ਆਪਣੇ ਪਿੰਡਾਂ ਦੀ ਰਾਖੀ ਲਈ ਇੱਕ ਮਜ਼ਬੂਤ ਕਿਲ੍ਹੇ ਵਾਂਗ ਖੜੀਆਂ ਹਨ।
ਭਦਰਵਾਹ ਦੇ ਐਸਪੀ ਵਿਨੋਦ ਸ਼ਰਮਾ ਨੇ ਦੱਸਿਆ ਕਿ ਜਦੋਂ ਸਰਦੀਆਂ ਵਿੱਚ ਇਲਾਕੇ ਦੇ ਬਹੁਤ ਸਾਰੇ ਪੁਰਸ਼ ਰੋਜ਼ਗਾਰ ਦੀ ਖੋਜ ਵਿੱਚ ਉੱਤਰਾਖੰਡ, ਦਿੱਲੀ ਜਾਂ ਮੁੰਬਈ ਚਲੇ ਜਾਂਦੇ ਹਨ ਤਾਂ ਪਿੰਡਾਂ ਵਿੱਚ ਕੇਵਲ ਬਜ਼ੁਰਗ ਅਤੇ ਮਹਿਲਾਵਾਂ ਹੀ ਰਹਿ ਜਾਂਦੀਆਂ ਹਨ। ਇਹ ਹਾਲਾਤ ਅਕਸਰ ਅਤਿਵਾਦੀਆਂ ਲਈ ਮੌਕਾ ਬਣ ਜਾਂਦੇ ਹਨ।
ਹਰਿਆਣਾ: ਪੁਲਿਸ ‘ਤੇ ਗੋਲੀ ਚਲਾਉਣ ਵਾਲਾ ਅਨੁਜ ਮੁਠਭੇੜ ‘ਚ ਆਇਆ ਕਾਬੂ..
ਇਸ ਸਥਿਤੀ ਨੂੰ ਸਮਝਦਿਆਂ ਮਹਿਲਾ ਵੀਡੀਜੀ ਮੈਂਬਰਾਂ ਨੂੰ ਵਿਸ਼ੇਸ਼ ਤਰੀਕੇ ਨਾਲ ਸੁਰੱਖਿਆ ਦੀ ਤਾਲੀਮ ਦਿੱਤੀ ਗਈ ਹੈ। ਇਹ ਔਰਤਾਂ ਦੇਸ਼ ਦੀ ਰਾਖੀ ਲਈ ਉਤਨੀ ਹੀ ਜ਼ਿੰਮੇਵਾਰ ਹਨ ਜਿੰਨੇ ਕਿ ਉਨ੍ਹਾਂ ਦੇ ਪੁਰਸ਼ ਸਾਥੀ। ਸੁਰੱਖਿਆ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਅਤਿਵਾਦ ਵਿਰੋਧੀ ਰਣਨੀਤੀਆਂ ਅਤੇ ਕਾਰਵਾਈਆਂ ਦੀ ਵਿਸਥਾਰਪੂਰਕ ਸਿਖਲਾਈ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਹਰ ਪੱਧਰ ‘ਤੇ ਆਪਣੀ ਯੋਗਤਾ ਸਾਬਤ ਕੀਤੀ ਹੈ।
ਵਿਵਾਦਾਂ ਤੋਂ ਬਾਅਦ ਨਵੀਂ ਤਾਇਨਾਤੀ — ਸ਼ਤ੍ਰੁਜੀਤ ਕਪੂਰ ਬਣੇ ITBP ਦੇ DG
ਇਨ੍ਹਾਂ ਮਹਿਲਾਵਾਂ ਦੀ ਸਰਗਰਮ ਭਾਗੀਦਾਰੀ ਕਾਰਨ ਪਹਾੜੀ ਅਤੇ ਦੂਰਦਰਾਜ਼ ਖੇਤਰਾਂ ਵਿੱਚ ਸੁਰੱਖਿਆ ਪ੍ਰਣਾਲੀ ਹੋਰ ਵੀ ਮਜ਼ਬੂਤ ਹੋਈ ਹੈ ਅਤੇ ਅਤਿਵਾਦੀਆਂ ਲਈ ਇਨ੍ਹਾਂ ਪਿੰਡਾਂ ਵਿੱਚ ਦਾਖਲ ਹੋਣਾ ਹੁਣ ਔਖਾ ਹੋ ਗਿਆ ਹੈ। ਇਹ ਔਰਤਾਂ ਨਾ ਸਿਰਫ਼ ਆਪਣੇ ਪਰਿਵਾਰਾਂ ਦੀ ਰਾਖੀ ਕਰ ਰਹੀਆਂ ਹਨ ਸਗੋਂ ਪੂਰੇ ਇਲਾਕੇ ਲਈ ਹੌਂਸਲੇ ਅਤੇ ਪ੍ਰੇਰਣਾ ਦਾ ਸਰੋਤ ਬਣ ਰਹੀਆਂ ਹਨ।

मेष: दिन शुभ रहेगा...