skip to content

Last Updated: October 10, 2026

Dainik Savera Times Logo

ਬਿਕਰਮ ਮਜੀਠੀਆ: ਹਾਈਕੋਰਟ ਨੇ ADGP ਤੇ ਨਾਭਾ ਜੇਲ੍ਹ ਸੁਪਰਡੈਂਟ ਨੂੰ ਸਖ਼ਤ ਹੁਕਮ ਜਾਰੀ ਕੀਤਾ

9 months ਪਹਿਲਾ

ਬਿਕਰਮ ਮਜੀਠੀਆ: ਹਾਈਕੋਰਟ ਨੇ ADGP ਤੇ ਨਾਭਾ ਜੇਲ੍ਹ ਸੁਪਰਡੈਂਟ ਨੂੰ ਸਖ਼ਤ ਹੁਕਮ ਜਾਰੀ ਕੀਤਾ

PUNJAB NEWS : ਪੰਜਾਬ-ਹਰਿਆਣਾ ਹਾਈਕੋਰਟ ਨੇ ਬੰਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਰੁਖ ਅਪਣਾਇਆ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਸਪੱਸ਼ਟ ਹੁਕਮ ਦਿੱਤਾ ਹੈ ਕਿ ਮਜੀਠੀਆ ਦੀ ਸੁਰੱਖਿਆ ਪੂਰੀ ਤਰ੍ਹਾਂ ਯਕੀਨੀ ਬਣਾਈ ਜਾਵੇ।

ਹੁਕਮਾਂ ਦੇ ਅਨੁਸਾਰ, ADGP ਜੇਲ੍ਹਾਂ ਅਤੇ ਨਾਭਾ ਜੇਲ੍ਹ ਦੇ ਸੁਪਰਡੈਂਟ ਸਿੱਧੇ ਤੌਰ ‘ਤੇ ਇਸ ਦੀ ਜ਼ਿੰਮੇਵਾਰੀ ਲੈਣਗੇ। ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜੇ ਸੁਰੱਖਿਆ ਵਿੱਚ ਕੋਈ ਕਮੀ ਹੋਈ, ਤਾਂ ਸਿੱਧੀ ਜ਼ਿੰਮੇਵਾਰੀ ਇਨ੍ਹਾਂ ਉੱਤੇ ਹੋਵੇਗੀ।

READ ALSO : ਅਰਚਨਾ ਪੂਰਨ ਸਿੰਘ ਜੂਝ ਰਹੀ ਲਾਇਲਾਜ ਬਿਮਾਰੀ ਨਾਲ ,ਪਰ ਪਰਿਵਾਰ ਦੇ ਸਹਿਯੋਗ ਨਾਲ ਹਿੰਮਤ ਨਹੀਂ ਹਾਰੀ

ਇਸ ਹਦਾਇਤ ਤੋਂ ਪਹਿਲਾਂ ਮਜੀਠੀਆ ਨੂੰ ਬੱਬਰ ਖਾਲਸਾ ਵੱਲੋਂ ਧਮਕੀਆਂ ਮਿਲਣ ਦੀ ਜਾਣਕਾਰੀ ਮਿਲੀ ਸੀ। ਵਕੀਲਾਂ ਵੱਲੋਂ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿੱਚ ਸੁਰੱਖਿਆ ਘਟਾਏ ਜਾਣ ਬਾਰੇ ਚਿੰਤਾ ਦਰਜ ਕੀਤੀ ਗਈ ਸੀ।

ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਪੱਸ਼ਟ ਕੀਤਾ ਕਿ ਕਿਸੇ ਵੀ ਕੈਦੀ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ, ਖ਼ਾਸ ਕਰਕੇ ਜਦੋਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋਵੇ।

ਚੀਨ ਦੀ AI ਵੀਡੀਓ ਨਾਲ ਟਰੰਪ ਦੀ ‘ਦਬੰਗ’ ਛਵੀ ਪੇਸ਼, ਸੋਸ਼ਲ ਮੀਡੀਆ ’ਤੇ ਮਚਿਆ ਹੰਗਾਮਾ

Bikram Majithia: High Court issues strict orders to ADGP and Nabha Jail Superintendent

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.