skip to content

Last Updated: October 10, 2026

Dainik Savera Times Logo

ਆਸਟ੍ਰੇਲੀਆ ਦੀ ਸੜਕ ‘ਤੇ ਭਿਆਨਕ ਹਾਦਸਾ ਪੰਜਾਬੀ ਨੌਜਵਾਨ ਟਰੱਕ ‘ਚ ਜ਼ਿੰਦਾ ਸੜਿਆ

9 months ਪਹਿਲਾ

ਆਸਟ੍ਰੇਲੀਆ ਦੀ ਸੜਕ ‘ਤੇ ਭਿਆਨਕ ਹਾਦਸਾ ਪੰਜਾਬੀ ਨੌਜਵਾਨ ਟਰੱਕ ‘ਚ ਜ਼ਿੰਦਾ ਸੜਿਆ

ਪੰਜਾਬ ਡੈਕਸ: ਕੋਟਕਪੂਰਾ ਨਿਵਾਸੀ ਇੱਕ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗੁਰਜੰਟ ਨਾਂ ਦਾ ਇਹ ਨੌਜਵਾਨ ਉੱਥੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਚਾਰ ਜਨਵਰੀ ਦੀ ਰਾਤ ਉਹ ਸਿਡਨੀ ਤੋਂ ਬ੍ਰਿਸਬੇਨ ਵੱਲ ਜਾ ਰਿਹਾ ਸੀ ਜਦੋਂ ਰਸਤੇ ਵਿੱਚ ਉਸ ਦਾ ਟਰੱਕ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਪਲਟਣ ਤੋਂ ਬਾਅਦ ਉਸ ਵਿੱਚ ਅੱਗ ਲੱਗ ਗਈ।

ਇਹ ਵੀ ਪੜ੍ਹੋ: ਮੰਦਰ ਬਸਤੀ ਦੇ ਬਾਹਰ ਖੇਡ ਰਿਹਾ ਸੀ ਪੰਜ ਸਾਲਾ ਬੱਚਾ ਕੁੱਤਿਆਂ ਨੇ ਨੋਚਿਆ ਸਰੀਰ….

ਹਾਦਸਾ ਇੰਨਾ ਭਿਆਨਕ ਸੀ ਕਿ ਗੁਰਜੰਟ ਨੂੰ ਟਰੱਕ ਵਿੱਚੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਅੰਦਰ ਹੀ ਸੜ ਗਿਆ। ਸੜਨ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਜੰਟ ਨੇ ਕੁਝ ਸਮਾਂ ਪਹਿਲਾਂ ਹੀ ਆਸਟ੍ਰੇਲੀਆ ਵਿੱਚ ਨੌਕਰੀ ਸ਼ੁਰੂ ਕੀਤੀ ਸੀ ਅਤੇ ਉਹ ਆਪਣੇ ਭਵਿੱਖ ਲਈ ਉਤਸ਼ਾਹਤ ਸੀ। ਇਹ ਹਾਦਸਾ ਉਨ੍ਹਾਂ ਲਈ ਇੱਕ ਅਚਾਨਕ ਅਤੇ ਗਹਿਰੀ ਚੋਟ ਵਾਂਗ ਸਾਬਤ ਹੋਇਆ ਹੈ।

Kotkapura Resident Dies in Horrific Road Accident in Australia

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.