skip to content

Last Updated: October 4, 2026

Dainik Savera Times Logo

ਸਪੇਸਵਾਕ ਤੋਂ ਪਹਿਲਾਂ ਆਈ ਸਿਹਤ ਦੀ ਅੜਚਣ ਨਾਸਾ ਨੇ ਮਿਸ਼ਨ ਮੁਲਤਵੀ ਕੀਤਾ…..

9 months ਪਹਿਲਾ

ਸਪੇਸਵਾਕ ਤੋਂ ਪਹਿਲਾਂ ਆਈ ਸਿਹਤ ਦੀ ਅੜਚਣ ਨਾਸਾ ਨੇ ਮਿਸ਼ਨ ਮੁਲਤਵੀ ਕੀਤਾ…..

ਨਵੀਂ ਦਿਲੀ: ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਸਾਲ 2026 ਦੀ ਪਹਿਲੀ ਪੁਲਾੜ ਚਹਿਲਕਦਮੀ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਮੌਜੂਦ ਇੱਕ ਯਾਤਰੀ ਦੀ ਸਿਹਤ ਸੰਬੰਧੀ ਸਮੱਸਿਆ ਦੇ ਚਲਦੇ ਲਿਆ ਗਿਆ। ਨਾਸਾ ਅਨੁਸਾਰ ਇਹ ਸਪੇਸਵਾਕ ਵੀਰਵਾਰ ਨੂੰ ਹੋਣੀ ਸੀ ਪਰ ਮੈਡੀਕਲ ਕਾਰਨਾਂ ਕਰਕੇ ਇਸਨੂੰ ਅਗਲੇ ਹੁਕਮ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਨਾਸਾ ਨੇ ਹਾਲੇ ਤੱਕ ਉਸ ਯਾਤਰੀ ਦੀ ਪਛਾਣ ਜਨਤਕ ਨਹੀਂ ਕੀਤੀ ਜਿਸ ਦੀ ਸਿਹਤ ਦੇ ਮਾਮਲੇ ਨੇ ਇਹ ਫੈਸਲਾ ਲੈਣ ਲਈ ਮਜਬੂਰ ਕੀਤਾ। ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਚਾਲਕ ਦਲ ਦੇ ਮੈਂਬਰ ਦੀ ਸਥਿਤੀ ਹੁਣ ਸਥਿਰ ਹੈ ਪਰ ਮਿਸ਼ਨ ਨੂੰ ਸਮੇਂ ਤੋਂ ਪਹਿਲਾਂ ਖਤਮ ਕਰਨ ਜਾਂ ਹੋਰ ਵਿਕਲਪਾਂ ਦੀ ਸੰਭਾਵਨਾ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸੜਕਾਂ ‘ਤੇ ਨਹੀਂ ਚਾਹੀਦੀ ਦਾਦਾਗਿਰੀ ਚਾਹੀਦੀ ਹੈ ਸਾਵਧਾਨੀ….

ਨਾਸਾ ਦੀ ਬੁਲਾਰਾ ਸ਼ੈਰਿਲ ਵਾਰਨਰ ਨੇ ਸਾਫ਼ ਕੀਤਾ ਕਿ ਉਨ੍ਹਾਂ ਲਈ ਮਿਸ਼ਨਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਉਹ ਹਰ ਹਾਲਤ ਵਿੱਚ ਯਾਤਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਪਹਿਲ ਦਿੰਦੇ ਹਨ।

ਯਾਦ ਰਹੇ ਕਿ ਅਮਰੀਕਾ ਜਾਪਾਨ ਅਤੇ ਰੂਸ ਦੇ ਚਾਰ ਪੁਲਾੜ ਯਾਤਰੀਆਂ ਦੀ ਟੀਮ ਨੇ ਅਗਸਤ 2025 ਵਿੱਚ ਫਲੋਰੀਡਾ ਤੋਂ ਉਡਾਣ ਭਰੀ ਸੀ ਅਤੇ ਤਦੋਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿੱਚ ਵਿਗਿਆਨਕ ਕਾਰਜਾਂ ਵਿੱਚ ਲੱਗੀ ਹੋਈ ਹੈ। ਹੁਣ ਇਹ ਟੀਮ ਨਿਰਧਾਰਤ ਸਮੇਂ ਤੋਂ ਪਹਿਲਾਂ ਵਾਪਸੀ ਦੀ ਸੰਭਾਵਨਾ ਵੱਲ ਵਧ ਰਹੀ ਹੈ ਜਿਸ ਬਾਰੇ ਨਾਸਾ ਨੇ ਅਧਿਕਾਰਿਕ ਤੌਰ ‘ਤੇ ਕੋਈ ਅੰਤਿਮ ਫੈਸਲਾ ਨਹੀਂ ਕੀਤਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.