skip to content

Last Updated: November 25, 2026

Dainik Savera Times Logo

ਟਰੰਪ ਸਰਕਾਰ ਵੱਲੋਂ ਵਪਾਰਕ ਚੋਟ, ਭਾਰਤ ਉੱਤੇ 500% ਟੈਰਿਫ਼ ਲਗਣ ਦੀ ਤਿਆਰੀ

8 January 2026 ਅੱਪਡੇਟ ਕੀਤਾ ਗਿਆ

ਟਰੰਪ ਸਰਕਾਰ ਵੱਲੋਂ ਵਪਾਰਕ ਚੋਟ, ਭਾਰਤ ਉੱਤੇ 500% ਟੈਰਿਫ਼ ਲਗਣ ਦੀ ਤਿਆਰੀ

ਅੰਤਰਰਾਸ਼ਟਰੀ ਡੈਸਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣਾ ਸਖ਼ਤ ਅਤੇ ਆਕਰਮਕ ਰਵੱਈਆ ਦਿਖਾਇਆ ਹੈ। ਵੇਨੇਜ਼ੁਏਲਾ ‘ਤੇ ਸੈਨਾ ਦੀ ਕਾਰਵਾਈ ਤੋਂ ਬਾਅਦ ਹੁਣ ਟਰੰਪ ਪ੍ਰਸ਼ਾਸਨ ਭਾਰਤ ਅਤੇ ਚੀਨ ਤੋਂ ਆਉਣ ਵਾਲੇ ਨਿਰਯਾਤ ਉੱਤੇ ਵੱਡੇ ਟੈਰਿਫ਼ ਲਗਾਉਣ ਦੀ ਤਿਆਰੀ ਕਰ ਰਿਹਾ ਹੈ।

ਇਸ ਸੰਬੰਧੀ ਇੱਕ ਨਵੇਂ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ, ਜਿਸ ਦੇ ਤਹਿਤ ਦੋਹਾਂ ਦੇਸ਼ਾਂ ਤੋਂ ਆਉਣ ਵਾਲੇ ਉਤਪਾਦਾਂ ‘ਤੇ 500% ਤੱਕ ਟੈਕਸ ਲਾਇਆ ਜਾ ਸਕਦਾ ਹੈ। ਜੇਕਰ ਇਹ ਬਿੱਲ ਪੂਰੀ ਤਰ੍ਹਾਂ ਲਾਗੂ ਹੋ ਜਾਂਦਾ ਹੈ, ਤਾਂ ਭਾਰਤ ਅਤੇ ਚੀਨ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ਦੀ ਕੀਮਤ ਕਾਫੀ ਵੱਧ ਸਕਦੀ ਹੈ, ਜਿਸ ਨਾਲ ਨਿਰਯਾਤਕਾਂ ਦੀ ਲਾਗਤ ਵੀ ਉੱਚੀ ਹੋਵੇਗੀ।

ਇਹ ਵੀ ਪੜ੍ਹੋ: ਨਵੀਂ ਸਟਡੀ ਦਾ ਖੁਲਾਸਾ — ਪਤਲੇ ਅਤੇ ਮੋਟੇ ਨੌਜਵਾਨ ਸਭ ਤੋਂ ਵੱਧ ਚਿੰਤਾਵਾਂ ਦੇੇ ਸ਼ਿਕਾਰ….

ਇਸ ਵੇਲੇ ਅਮਰੀਕਾ ਭਾਰਤ ਤੋਂ ਆਉਣ ਵਾਲੇ ਕਈ ਉਤਪਾਦਾਂ ‘ਤੇ ਲਗਭਗ 50% ਟੈਰਿਫ਼ ਲਗਾ ਰਿਹਾ ਹੈ। ਨਵੇਂ ਬਿੱਲ ਦੇ ਲਾਗੂ ਹੋਣ ਨਾਲ ਇਹ ਦਰ ਕਈ ਗੁਣਾ ਵਧ ਸਕਦੀ ਹੈ। ਵਿਸ਼ੇਸ਼ਜ ਮੰਨਦੇ ਹਨ ਕਿ ਇਸ ਕਦਮ ਨਾਲ ਭਾਰਤ-ਅਮਰੀਕਾ ਅਤੇ ਚੀਨ-ਅਮਰੀਕਾ ਵਪਾਰਕ ਰਿਸ਼ਤਿਆਂ ਵਿੱਚ ਤਣਾਅ ਵਧੇਗਾ ਅਤੇ ਇਸਦਾ ਅਸਰ ਗਲੋਬਲ ਮਾਰਕੀਟ ‘ਤੇ ਵੀ ਪੈ ਸਕਦਾ ਹੈ।

ਟਰੰਪ ਪ੍ਰਸ਼ਾਸਨ ਵੱਲੋਂ ਭਾਰਤ ਅਤੇ ਚੀਨ ਉੱਤੇ ਵਪਾਰਕ ਦਬਾਅ ਵਧਾਉਣ ਲਈ ਵੱਡੇ ਟੈਰਿਫ਼ ਲਗਾਉਣ ਦੀ ਯੋਜਨਾ, ਜੋ ਦੁਨੀਆ ਭਰ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ।

trump-administration-new-order

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.