
ਸ਼ੇਅਰ ਬਾਜ਼ਾਰ ਵਿੱਚ 2025 ਦੇ ਆਖ਼ਰੀ ਮਹੀਨੇ ਦੌਰਾਨ ਸ਼ਾਨਦਾਰ ਲਿਸਟਿੰਗ ਕਰਕੇ ਨਿਵੇਸ਼ਕਾਂ ਨੂੰ ਵੱਡਾ ਮੁਨਾਫ਼ਾ ਦੇਣ ਵਾਲੀ ਈ-ਕਾਮਰਸ ਕੰਪਨੀ ਮੀਸ਼ੋ (Meesho) ਦੇ ਸ਼ੇਅਰਾਂ ਵਿੱਚ ਹੁਣ ਤੇਜ਼ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅੱਜ, 7 ਜਨਵਰੀ 2026 ਨੂੰ ਮੀਸ਼ੋ ਦੇ ਸ਼ੇਅਰਾਂ ਵਿੱਚ 5 ਫੀਸਦੀ ਦਾ ਲੋਅਰ ਸਰਕਟ ਲੱਗ ਗਿਆ।
NSE ’ਤੇ ਮੀਸ਼ੋ ਦੇ ਸ਼ੇਅਰ 9.11 ਰੁਪਏ ਡਿੱਗ ਕੇ 173.13 ਰੁਪਏ ਦੇ ਲੋਅਰ ਸਰਕਟ ’ਤੇ ਆ ਗਏ। ਇਹ ਗਿਰਾਵਟ ਮੁੱਖ ਤੌਰ ’ਤੇ ਇੱਕ ਮਹੀਨੇ ਦੇ ਸ਼ੇਅਰਹੋਲਡਰ ਲਾਕ-ਇਨ ਪੀਰੀਅਡ ਦੇ ਖ਼ਤਮ ਹੋਣ ਕਾਰਨ ਆਈ ਹੈ, ਜਿਸ ਨਾਲ ਬਾਜ਼ਾਰ ਵਿੱਚ ਸ਼ੇਅਰਾਂ ਦੀ ਉਪਲਬਧਤਾ ਵਧ ਗਈ ਹੈ।
ਆਲ-ਟਾਈਮ ਹਾਈ ਤੋਂ 32 ਫੀਸਦੀ ਦੀ ਗਿਰਾਵਟ
ਮੀਸ਼ੋ ਦੇ ਸ਼ੇਅਰ ਆਪਣੇ ਆਲ-ਟਾਈਮ ਹਾਈ ਤੋਂ ਲਗਭਗ 32 ਫੀਸਦੀ ਤੱਕ ਡਿੱਗ ਚੁੱਕੇ ਹਨ। 18 ਦਸੰਬਰ ਨੂੰ ਸਟਾਕ ਨੇ 254.40 ਰੁਪਏ ਦਾ ਸਭ ਤੋਂ ਉੱਚਾ ਪੱਧਰ ਛੂਹਿਆ ਸੀ। ਉਸ ਤੋਂ ਬਾਅਦ ਲਗਾਤਾਰ ਦਬਾਅ ਬਣਿਆ ਹੋਇਆ ਹੈ ਅਤੇ ਦੂਜੇ ਲਗਾਤਾਰ ਦਿਨ ਵੀ ਸ਼ੇਅਰਾਂ ਵਿੱਚ ਗਿਰਾਵਟ ਜਾਰੀ ਰਹੀ। ਇੱਕ ਸਮੇਂ ਸਟਾਕ ਆਪਣੀ ਲਿਸਟਿੰਗ ਕੀਮਤ 162.50 ਰੁਪਏ ਦੇ ਨੇੜੇ ਵੀ ਟ੍ਰੇਡ ਕਰਦਾ ਨਜ਼ਰ ਆਇਆ।
READ ALSO : ‘FA9LA’ ਦਾ ਜਾਦੂ ਕਾਇਮ: ‘ਧੁਰੰਧਰ’ ਦੇ ਹਿੱਟ ਗਾਣੇ ਨਾਲ ਫਲਿੱਪਰਾਚੀ ਨੇ ‘ਧੁਰੰਧਰ 2’ ਲਈ ਵਧਾਇਆ ਸਸਪੈਂਸ
ਕਿਉਂ ਆਈ ਸ਼ੇਅਰਾਂ ਵਿੱਚ ਗਿਰਾਵਟ?
CNBC-TV18 ਦੀ ਰਿਪੋਰਟ ਮੁਤਾਬਕ, ਨੁਵਾਮਾ ਆਲਟਰਨੇਟਿਵ ਐਂਡ ਕੁਆਂਟੀਟੇਟਿਵ ਰਿਸਰਚ ਨੇ ਦੱਸਿਆ ਹੈ ਕਿ ਲਾਕ-ਇਨ ਪੀਰੀਅਡ ਖ਼ਤਮ ਹੋਣ ਨਾਲ ਮੀਸ਼ੋ ਦੇ ਲਗਭਗ 10.99 ਕਰੋੜ ਸ਼ੇਅਰ ਟ੍ਰੇਡਿੰਗ ਲਈ ਖੁਲ ਗਏ ਹਨ। ਇਹ ਕੰਪਨੀ ਦੀ ਕੁੱਲ ਇਕੁਇਟੀ ਦਾ ਕਰੀਬ 2 ਫੀਸਦੀ ਹਿੱਸਾ ਬਣਦਾ ਹੈ।
ਪਿਛਲੇ ਕਲੋਜ਼ਿੰਗ ਭਾਵ 182.24 ਰੁਪਏ ਦੇ ਹਿਸਾਬ ਨਾਲ, ਇਨ੍ਹਾਂ ਸ਼ੇਅਰਾਂ ਦੀ ਕੁੱਲ ਕੀਮਤ ਲਗਭਗ 2,002.82 ਕਰੋੜ ਰੁਪਏ ਬਣਦੀ ਹੈ। ਹਾਲਾਂਕਿ, ਲਾਕ-ਇਨ ਖ਼ਤਮ ਹੋਣ ਦਾ ਮਤਲਬ ਇਹ ਨਹੀਂ ਕਿ ਸਾਰੇ ਸ਼ੇਅਰ ਤੁਰੰਤ ਵੇਚੇ ਜਾਣਗੇ, ਪਰ ਹੁਣ ਇਹ ਸ਼ੇਅਰ ਖੁੱਲ੍ਹੇ ਤੌਰ ’ਤੇ ਖਰੀਦੇ ਅਤੇ ਵੇਚੇ ਜਾ ਸਕਦੇ ਹਨ, ਜਿਸ ਨਾਲ ਸਪਲਾਈ ਵਧ ਗਈ ਹੈ।
Meesho’s ਦੀ ਲਿਸਟਿੰਗ ਦਾ ਸਫ਼ਰ
ਮੀਸ਼ੋ ਦੇ ਸ਼ੇਅਰ 10 ਦਸੰਬਰ 2025 ਨੂੰ ਸ਼ੇਅਰ ਬਾਜ਼ਾਰ ਵਿੱਚ ਲਿਸਟ ਹੋਏ ਸਨ। NSE ’ਤੇ ਇਸ ਦੀ ਲਿਸਟਿੰਗ ਕੀਮਤ 162.50 ਰੁਪਏ ਰਹੀ, ਜਦਕਿ IPO ਦਾ ਪ੍ਰਾਈਸ ਬੈਂਡ 105 ਤੋਂ 111 ਰੁਪਏ ਦੇ ਵਿਚਕਾਰ ਸੀ। ਲਿਸਟਿੰਗ ਤੋਂ ਬਾਅਦ ਸਟਾਕ ਨੇ ਤੇਜ਼ੀ ਦਿਖਾਉਂਦਿਆਂ 18 ਦਸੰਬਰ ਨੂੰ 65 ਫੀਸਦੀ ਦੀ ਛਾਲ ਮਾਰ ਕੇ 254.40 ਰੁਪਏ ਦਾ ਪੱਧਰ ਛੂਹ ਲਿਆ ਸੀ, ਪਰ ਉਸ ਤੋਂ ਬਾਅਦ ਹੁਣ ਤੱਕ ਇਸ ਵਿੱਚ ਭਾਰੀ ਗਿਰਾਵਟ ਆ ਚੁੱਕੀ ਹੈ।
ਸ਼ੇਅਰਾਂ ਵਿੱਚ ਆ ਰਹੀ ਇਸ ਗਿਰਾਵਟ ਨੇ ਛੋਟੇ ਅਤੇ ਦਰਮਿਆਨੇ ਨਿਵੇਸ਼ਕਾਂ ਦੀ ਚਿੰਤਾ ਵਧਾ ਦਿੱਤੀ ਹੈ, ਜਦਕਿ ਬਾਜ਼ਾਰ ਦੀ ਅਗਲੀ ਦਿਸ਼ਾ ਹੁਣ ਕੰਪਨੀ ਦੀ ਕਾਰਗੁਜ਼ਾਰੀ ਅਤੇ ਨਿਵੇਸ਼ਕਾਂ ਦੇ ਭਰੋਸੇ ’ਤੇ ਨਿਰਭਰ ਕਰੇਗੀ।
28 ਸਾਲ ਬਾਅਦ ਵੱਡੇ ਪਰਦੇ ’ਤੇ ਵਾਪਸੀ: ‘ਬਾਰਡਰ 2’ ਨਾਲ ਦੇਸ਼ ਭਗਤੀ ਦਾ ਜੋਸ਼

मेष: दिन शुभ रहेगा...