skip to content

Last Updated: October 10, 2026

Dainik Savera Times Logo

ਰੋਜ਼ਾਨਾ ਸਿਰਫ਼ 10 ਮਿੰਟ ਦੀ ਕਸਰਤ, ਕੈਂਸਰ ਵਰਗੀਆਂ ਵੱਡੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ।

8 months ਪਹਿਲਾ

ਰੋਜ਼ਾਨਾ ਸਿਰਫ਼ 10 ਮਿੰਟ ਦੀ ਕਸਰਤ, ਕੈਂਸਰ ਵਰਗੀਆਂ ਵੱਡੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ।

ਨਵੀਂ ਦਿਲੀ: ਨਿਊਕੈਸਲ ਯੂਨੀਵਰਸਿਟੀ ਦੇ ਅਧਿਐਨ ਅਨੁਸਾਰ ਹਰ ਰੋਜ਼ ਕੇਵਲ ਦਸ ਮਿੰਟ ਦੀ ਤੀਬਰ ਕਸਰਤ ਸਰੀਰ ਵਿੱਚ ਐਸੇ ਮੌਲਿਕੀਉਲਰ ਬਦਲਾਅ ਲਿਆਉਂਦੀ ਹੈ ਜੋ ਨਾ ਸਿਰਫ਼ ਸਰੀਰਕ ਤੰਦਰੁਸਤੀ ਨੂੰ ਵਧਾਉਂਦੇ ਹਨ ਬਲਕਿ ਕੋਲੋਰੇਕਟਲ ਕੈਂਸਰ ਸੈੱਲਾਂ ਦੀ ਵਾਧੀ ਰੋਕਣ ਅਤੇ ਡੀਐਨਏ ਦੀ ਮੁਰੰਮਤ ਵਿੱਚ ਵੀ ਮਦਦਗਾਰ ਸਾਬਤ ਹੁੰਦੇ ਹਨ।

ਮਾਦੁਰੋ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਵੈਨੇਜ਼ੁਏਲਾ ਜਾਣ ਤੋਂ ਰੋਕਿਆ…

ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਕਸਰਤ ਨਾਲ ਖੂਨ ਵਿੱਚ ਕਈ ਛੋਟੇ ਮੌਲਿਕੀਉਲ ਵਧ ਜਾਂਦੇ ਹਨ ਜੋ ਸੁਜਨ ਘਟਾਉਣ ਰਗਾਂ ਦੇ ਕੰਮ ਨੂੰ ਸੁਧਾਰਨ ਅਤੇ ਮੈਟਾਬੋਲਿਜ਼ਮ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਂਦੇ ਹਨ। ਜਦੋਂ ਇਹ ਮੌਲਿਕੀਉਲ ਲੈਬ ਵਿੱਚ ਕੈਂਸਰ ਸੈੱਲਾਂ ‘ਤੇ ਲਗਾਏ ਗਏ ਤਾਂ 1300 ਤੋਂ ਵੱਧ ਜੀਨਾਂ ਦੀ ਗਤੀਵਿਧੀ ਬਦਲ ਗਈ ਜਿਸ ਵਿੱਚ ਡੀਐਨਏ ਮੁਰੰਮਤ ਊਰਜਾ ਉਤਪਾਦਨ ਅਤੇ ਕੈਂਸਰ ਸੈੱਲਾਂ ਦੀ ਵਾਧੀ ਨਾਲ ਜੁੜੇ ਜੀਨ ਵੀ ਸ਼ਾਮਲ ਸਨ। ਇਹ ਨਤੀਜੇ ਇੰਟਰਨੈਸ਼ਨਲ ਜਰਨਲ ਆਫ ਕੈਂਸਰ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ ਜੋ ਇਹ ਸਮਝਾਉਂਦੇ ਹਨ ਕਿ ਕਸਰਤ ਖੂਨ ਰਾਹੀਂ ਮੌਲਿਕੀਉਲਰ ਸੰਕੇਤ ਭੇਜ ਕੇ ਟਿਊਮਰ ਦੀ ਵਾਧੀ ਅਤੇ ਜੀਨੋਮ ਅਸਥਿਰਤਾ ਨੂੰ ਕਿਵੇਂ ਨਿਯੰਤਰਿਤ ਕਰਦੀ ਹੈ।

ਇਹ ਅਧਿਐਨ 50 ਤੋਂ 78 ਸਾਲ ਦੇ ਵੱਧ ਵਜ਼ਨ ਵਾਲੇ ਪਰ ਹੋਰਥਾਂ ਸਿਹਤਮੰਦ ਲੋਕਾਂ ‘ਤੇ ਕੀਤਾ ਗਿਆ। ਨਿਊਕੈਸਲ ਯੂਨੀਵਰਸਿਟੀ ਦੇ ਡਾ. ਸੈਮ ਔਰੈਂਜ ਅਨੁਸਾਰ, ਤੀਬਰ ਕਸਰਤ ਖੂਨ ਰਾਹੀਂ ਐਸੇ ਸੰਕੇਤ ਭੇਜਦੀ ਹੈ ਜੋ ਕੈਂਸਰ ਸੈੱਲਾਂ ਦੇ ਹਜ਼ਾਰਾਂ ਜੀਨਾਂ ਨੂੰ ਪ੍ਰਭਾਵਿਤ ਕਰਦੇ ਹਨ। ਇਹ ਕਸਰਤ ਮਾਈਟੋਕੌਂਡਰੀਆ ਦੀ ਊਰਜਾ ਉਤਪਾਦਨ ਸਮਰੱਥਾ ਵਧਾਉਂਦੀ ਹੈ, ਜਿਸ ਨਾਲ ਸੈੱਲ ਆਕਸੀਜਨ ਨੂੰ ਬਿਹਤਰ ਢੰਗ ਨਾਲ ਵਰਤ ਸਕਦੇ ਹਨ।

ਦਿੱਲੀ–NCR ਵਿੱਚ ਠੰਢ ਅਤੇ ਪ੍ਰਦੂਸ਼ਣ ਦਾ ਡਬਲ ਅਟੈਕ ਸਾਹ ਲੈਣਾ ਹੋਇਆ ਔਖਾ….

ਅਧਿਐਨ ਦੌਰਾਨ ਭਾਗੀਦਾਰਾਂ ਵੱਲੋਂ ਦਸ ਮਿੰਟ ਦੀ ਤੀਬਰ ਸਾਈਕਲਿੰਗ ਤੋਂ ਬਾਅਦ ਖੂਨ ਵਿੱਚ 13 ਪ੍ਰੋਟੀਨ, ਜਿਵੇਂ ਕਿ ਇੰਟਰਲਿਊਕਿਨ 6, ਵਧੇ ਜੋ ਡੀਐਨਏ ਮੁਰੰਮਤ ਵਿੱਚ ਮਦਦਗਾਰ ਸਾਬਤ ਹੋਏ ਅਤੇ ਡਾ. ਔਰੈਂਜ ਅਨੁਸਾਰ ਇਹ ਦਰਸਾਉਂਦਾ ਹੈ ਕਿ ਛੋਟੀ ਕਸਰਤ ਵੀ ਸਰੀਰ ਵਿੱਚ ਐਸੇ ਸੰਕੇਤ ਭੇਜ ਸਕਦੀ ਹੈ ਜੋ ਸਿਹਤਮੰਦ ਟਿਸ਼ੂਜ਼ ਨੂੰ ਲਾਭ ਪਹੁੰਚਾਉਂਦੇ ਹੋਏ ਕੈਂਸਰ ਸੈੱਲਾਂ ਦੀ ਵਾਧੀ ਰੋਕਣ ਵਿੱਚ ਯੋਗਦਾਨ ਪਾਉਂਦੇ ਹਨ।

ten-minutes-daily-exercise-shield-against-cancer

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.