skip to content

Last Updated: October 10, 2026

Dainik Savera Times Logo

ਕਾਰਾਕਾਸ ‘ਚ 30 ਮਿੰਟਾਂ ਦਾ ਆਪਰੇਸ਼ਨ ਮਾਦੁਰੋ ਹਥਕੜੀਆਂ ਸਮੇਤ ਨਿਊਯਾਰਕ ਪਹੁੰਚਾਇਆ ਗਿਆ ਜਾਣੋਂ ਕਿਵੇਂ…

9 months ਪਹਿਲਾ

ਕਾਰਾਕਾਸ ‘ਚ 30 ਮਿੰਟਾਂ ਦਾ ਆਪਰੇਸ਼ਨ ਮਾਦੁਰੋ ਹਥਕੜੀਆਂ ਸਮੇਤ ਨਿਊਯਾਰਕ ਪਹੁੰਚਾਇਆ ਗਿਆ ਜਾਣੋਂ ਕਿਵੇਂ…

ਅੰਤਰਰਾਸ਼ਟਰੀ ਡੈਸਕ: ਵੈਨੇਜ਼ੁਏਲਾ ਵਿੱਚ ਅਮਰੀਕੀ ਫੌਜੀ ਦਖ਼ਲ ਦੇ ਨਾਲ ਹੀ ਰਾਜਨੀਤਿਕ ਹਲਚਲ ਤੇਜ਼ ਹੋ ਗਈ ਹੈ। ਅਮਰੀਕੀ ਫੌਜ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰਸ ਨੂੰ ਕਾਰਾਕਾਸ ਤੋਂ ਗ੍ਰਿਫ਼ਤਾਰ ਕਰਕੇ ਸੰਯੁਕਤ ਰਾਜ ਅਮਰੀਕਾ ਪਹੁੰਚਾ ਦਿੱਤਾ। ਰਿਪੋਰਟਾਂ ਅਨੁਸਾਰ ਮਾਦੁਰੋ ਨੂੰ ਹਥਕੜੀਆਂ ਲਗਾਈਆਂ ਗਈਆਂ ਅਤੇ ਉਨ੍ਹਾਂ ਨੂੰ ਫੌਜੀ ਜਹਾਜ਼ ਰਾਹੀਂ ਨਿਊਯਾਰਕ ਲਿਆਂਦਾ ਗਿਆ।

READ ALSO: ਮਾਦੁਰੋ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੈਨੇਜ਼ੁਏਲਾ ਦੀ ਕਮਾਨ ਡੈਲਸੀ ਰੋਡਰਿਗਜ਼ ਦੇ ਹੱਥਾਂ ਵਿੱਚ

ਇਹ ਕਾਰਵਾਈ ਬਹੁਤ ਹੀ ਖ਼ਤਰਨਾਕ ਅਤੇ ਤੇਜ਼ੀ ਨਾਲ ਕੀਤੀ ਗਈ ਜਿਸਨੂੰ ਅਮਰੀਕੀ ਫੌਜ ਨੇ ਕੇਵਲ 30 ਮਿੰਟਾਂ ਵਿੱਚ ਪੂਰਾ ਕਰ ਦਿੱਤਾ। ਹਾਲਾਂਕਿ ਪੂਰਾ ਆਪਰੇਸ਼ਨ ਲਗਭਗ ਪੰਜ ਘੰਟੇ ਤੱਕ ਚੱਲਿਆ। ਇਹ ਕਾਰਵਾਈ 2 ਤੋਂ 3 ਜਨਵਰੀ ਦੀ ਦਰਮਿਆਨੀ ਰਾਤ ਕੀਤੀ ਗਈ ਜਿਸ ਵਿੱਚ F-22, F-35, F-18 ਫਾਈਟਰ ਜੈੱਟ, B-1 ਬੰਬਵਰ ਜਹਾਜ਼ ਅਤੇ ਡਰੋਨ ਸਮੇਤ 150 ਤੋਂ ਵੱਧ ਏਅਰਕ੍ਰਾਫਟ ਸ਼ਾਮਿਲ ਸਨ।

ਅਮਰੀਕੀ ਸਮੇਂ ਅਨੁਸਾਰ ਇਹ ਮਿਸ਼ਨ ਰਾਤ 10:46 ‘ਤੇ ਸ਼ੁਰੂ ਹੋਇਆ ਅਤੇ 2:01 ‘ਤੇ ਅਮਰੀਕੀ ਫੌਜ ਮਾਦੁਰੋ ਦੇ ਕੰਪਾਊਂਡ ਤੱਕ ਪਹੁੰਚ ਗਈ। ਜਵਾਇੰਟ ਚੀਫ਼ਸ ਆਫ਼ ਸਟਾਫ਼ ਦੇ ਮੁਖੀ ਜਨਰਲ ਡੈਨ ਕੇਨ ਨੇ ਦੱਸਿਆ ਕਿ “ਆਪਰੇਸ਼ਨ ਐਬਸੋਲਿਊਟ ਰਿਜ਼ੋਲਵ” ਨਾਮਕ ਇਹ ਮਿਸ਼ਨ ਮਹੀਨਿਆਂ ਦੀ ਯੋਜਨਾ, ਤਿਆਰੀ ਅਤੇ ਵੱਖ–ਵੱਖ ਏਜੰਸੀਆਂ ਦੇ ਸਹਿਯੋਗ ਦਾ ਨਤੀਜਾ ਸੀ।

READ ALSO: ਵੈਨੇਜ਼ੁਏਲਾ ਸੰਕਟ ‘ਤੇ ਨਿਊਯਾਰਕ ਦੇ ਮੇਅਰ ਦੀ ਤਿੱਖੀ ਪ੍ਰਤੀਕ੍ਰਿਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਰ–ਏ–ਲਾਗੋ ਤੋਂ ਦਿੱਤੇ ਬਿਆਨ ਵਿੱਚ ਕਿਹਾ ਕਿ ਕਾਰਵਾਈ ਦੇ ਸਮੇਂ ਕਾਰਾਕਾਸ ਦੀਆਂ ਬੱਤੀਆਂ ਬੰਦ ਸਨ ਅਤੇ ਇਹ ਇਕ ਹਨੇਰੀ ਅਤੇ ਘਾਤਕ ਕਾਰਵਾਈ ਸੀ। ਉਨ੍ਹਾਂ ਨੇ ਦੱਸਿਆ ਕਿ ਫੌਜ ਕੋਲ ਬਲੋਟਾਰਚ ਵੀ ਸਨ ਜਿਨ੍ਹਾਂ ਨਾਲ ਸਭ ਤੋਂ ਸੁਰੱਖਿਅਤ ਕਮਰਿਆਂ ਦੇ ਦਰਵਾਜ਼ੇ ਵੀ ਕੱਟੇ ਜਾ ਸਕਦੇ ਸਨ। ਟਰੰਪ ਨੇ ਕਿਹਾ ਕਿ ਫੌਜ ਨੇ ਇੰਨੀ ਤੇਜ਼ੀ ਨਾਲ ਕਾਰਵਾਈ ਕੀਤੀ ਕਿ ਮਾਦੁਰੋ ਨੂੰ ਬਚਣ ਦਾ ਮੌਕਾ ਹੀ ਨਹੀਂ ਮਿਲਿਆ। ਕੇਵਲ 30 ਮਿੰਟਾਂ ਵਿੱਚ ਕਾਰਾਕਾਸ ਵਿੱਚ ਸੱਤ ਵੱਡੇ ਧਮਾਕੇ ਕਰਕੇ ਮਾਦੁਰੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਆਪਰੇਸ਼ਨ ਵੈਨੇਜ਼ੁਏਲਾ ਦੀ ਰਾਜਨੀਤੀ ਵਿੱਚ ਵੱਡੇ ਬਦਲਾਅ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇਸਦੇ ਗੰਭੀਰ ਪ੍ਰਭਾਵਾਂ ਦੀ ਚਰਚਾ ਹੋ ਰਹੀ ਹੈ।

30-minute-caracas-operation-maduro-flown-to-new-york

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.